17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਚੇਅਰਮੈਨ ਨੂੰ ਮੰਗ ਪੱਤਰ ਦਿੱਤਾ

ਕੋਟਕਪੂਰਾ, 16 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਫ਼ਸਲ ਦੀਆਂ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਦਾ ਇਕ ਵਫ਼ਦ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੂੰ ਮਿਲਿਆ। ਵਫਦ ਨੇ ਮੰਗ ਪੱਤਰ ਦਿੰਦਿਆਂ ਕਿਹਾ ਕਿ ਅਨਾਜ ਮੰਡੀ ਵਿਚ ਛੋਟੇ ਬੱਚੇ, ਲੜਕੀਆਂ, ਔਰਤਾਂ ਰਾਤ ਸਮੇਂ ਕਿਸਾਨਾਂ ਦੀਆਂ ਫ਼ਸਲਾਂ ਚੋਰੀ ਕਰ ਰਹੀਆਂ ਹਨ ਅਤੇ ਅਨਾਜ ਮੰਡੀ ਵਿਚ ਨਾਜਾਇਜ਼ ਤੌਰ ’ਤੇ ਝੁੱਗੀਆਂ ਬਣਾ ਕੇ ਰਹਿ ਰਹੀਆਂ ਹਨ।

ਅਜੀਤ ਡੈਸਕ 17-10-2026
ਕੋਟਕਪੂਰਾ, 16 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਫ਼ਸਲ ਦੀਆਂ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਦਾ ਇਕ ਵਫ਼ਦ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੂੰ ਮਿਲਿਆ। ਵਫਦ ਨੇ ਮੰਗ ਪੱਤਰ ਦਿੰਦਿਆਂ ਕਿਹਾ ਕਿ ਅਨਾਜ ਮੰਡੀ ਵਿਚ ਛੋਟੇ ਬੱਚੇ, ਲੜਕੀਆਂ, ਔਰਤਾਂ ਰਾਤ ਸਮੇਂ ਕਿਸਾਨਾਂ ਦੀਆਂ ਫ਼ਸਲਾਂ ਚੋਰੀ ਕਰ ਰਹੀਆਂ ਹਨ ਅਤੇ ਅਨਾਜ ਮੰਡੀ ਵਿਚ ਨਾਜਾਇਜ਼ ਤੌਰ ’ਤੇ ਝੁੱਗੀਆਂ ਬਣਾ ਕੇ ਰਹਿ ਰਹੀਆਂ ਹਨ। ਅਨਾਜ ਮੰਡੀ ਵਿਚ ਅਵਾਰਾ ਪਸ਼ੂ ਵੀ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਰਹੇ ਹਨ। ਕਿਸਾਨਾਂ ਦੀਆਂ ਮੰਗਾਂ ਤੇ ਕਾਰਵਾਈ ਕਰਦਿਆਂ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਅਨਾਜ ਮੰਡੀ ਦੀ ਹਦੂਦ ਵਿਚ ਬਣੀਆਂ ਝੁੱਗੀਆਂ ਨੂੰ ਚੁਕਵਾ ਦਿੱਤਾ ਗਿਆ ਅਤੇ ਮੰਡੀ ਵਿਚੋਂ ਅਵਾਰਾ ਪਸ਼ੂਆਂ ਨੂੰ ਫ ੜ੍ਹ ਕੇ ਗਊਸ਼ਾਲਾਵਾਂ ਵਿਚ ਭੇਜੇ ਗਏ। ਚੇਅਰਮੈਨ ਗੁਰਮੀਤ ਸਿੰਘ, ਮੰਡੀ ਸੁਪਰਵਾਈਜ਼ਰ ਸਿਮਰਜੀਤ ਸਿੰਘ ਮੱਕੜ, ਇੰਸਪੈਕਟਰ ਅਮੀਤੋਜ ਸ਼ਰਮਾ ਨੇ ਕਿਹਾ ਕਿ ਮੰਡੀ ਵਿਚ ਬਣੀਆਂ ਆਰਜੀ ਝੁੱਗੀਆਂ ਨੂੰ ਚੁਕਵਾ ਦਿੱਤਾ ਗਿਆ ਹੈ ਅਤੇ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਿਆ ਗਿਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰਾਤ ਸਮੇਂ ਕੋਈ ਵੀ ਵਿਅਕਤੀ ਮੰਡੀ ਵਿਚ ਪਸ਼ੂਆਂ ਨੂੰ ਛੱਡ ਕੇ ਜਾਂਦਾ ਹੈ ਤਾਂ ਉਨ੍ਹਾਂ ’ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਵਿਧਾਇਕ ਡਿੰਪੀ ਢਿੱਲੋਂ ਨੇ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਸਵ: ਮੁਨਸ਼ੀ ਸਿੰਘ ਬਰਾੜ ਦੀ ਯਾਦ... ਅਗਲੀ ਖ਼ਬਰ ਮਿੱਤਰ ਸੀਡਰ ਮਸ਼ੀਨ ਖੇਤੀ ਖਰਚੇ ਘਟਾਉਣ ਅਤੇ ਬਿਜਾਈ ਨੂੰ ਸੁਚੱਜਾ ਬਣਾਉਣ ’ਚ ਹੋ ਸਕਦੀ ਹੈ ਸਹਾਈ : ਸਪੀਕਰ ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।