17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਮ ਆਦਮੀ ਪਾਰਟੀ ਦੀ ਸਰਕਾਰ ’ਚ ਲੋਕ ਸੁਰੱਖਿਅਤ ਨਹੀਂ : ਸਾਬਕਾ ਵਿਧਾਇਕ

ਕੋਟਕਪੂਰਾ, 16 ਅਕਤੂਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਮੌਜੂਦਾ ਹਾਲਾਤ ਦੌਰਾਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ, ਥਾਂ ਥਾਂ ’ਤੇ ਕਤਲੇਆਮ, ਚੋਰੀ ਦੀਆਂ ਘਟਨਾਵਾਂ, ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ, ਗੁੰਡਾਗਰਦੀ ਅਮਲ ਵੇਲ ਵਾਂਗ ਵੱਧ ਰਹੀ ਹੈ, ਪਰ ਮੌਜੂਦਾ ‘ਆਪ’ ਸਰਕਾਰ ਇਨ੍ਹਾਂ ਨੂੰ ਰੋਕਣ ਲਈ ਅਸਫ਼ਲ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।

ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਹਲਕੇ ਦੇ ਲੋਕਾਂ ਨਾਲ ਮੀਟਿੰਗ ਕਰਨ ਸਮੇਂ। ਤਸਵੀਰ : ਰਿੰਕੂ ਮਲਹੋਤਰਾ 17-10-2026
ਕੋਟਕਪੂਰਾ, 16 ਅਕਤੂਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਮੌਜੂਦਾ ਹਾਲਾਤ ਦੌਰਾਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ, ਥਾਂ ਥਾਂ ’ਤੇ ਕਤਲੇਆਮ, ਚੋਰੀ ਦੀਆਂ ਘਟਨਾਵਾਂ, ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ, ਗੁੰਡਾਗਰਦੀ ਅਮਲ ਵੇਲ ਵਾਂਗ ਵੱਧ ਰਹੀ ਹੈ, ਪਰ ਮੌਜੂਦਾ ‘ਆਪ’ ਸਰਕਾਰ ਇਨ੍ਹਾਂ ਨੂੰ ਰੋਕਣ ਲਈ ਅਸਫ਼ਲ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਵਿਚੋਂ ਸਿਰਫ ਚਾਰ ਹਫਤਿਆਂ ’ਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ, ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ’ਚ ਆਉਂਦਿਆ ਹੀ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ, ਪਰ ਹਾਲੇ ਤੱਕ ਸੂਬੇ ਵਿਚ ਨਸ਼ਾ ਖੁੱਲੇਆਮ ਵਿਕਦਾ ਹੈ, ਮਾਤਾਵਾਂ ਭੈਣਾਂ ਦੇ ਨੌਜਵਾਨ ਪੁੱਤ-ਭਰਾ ਨਸ਼ਿਆਂ ਦੇ ਦਲਦਲ ਵਿਚ ਫਸ ਕੇ ਆਪਣੀ ਜਾਨਾਂ ਗਵਾ ਬੈਠੇ ਹਨ। ਸ. ਬਰਾੜ ਨੇ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਸਮੇਂ ਨਸ਼ੇ ਨੂੰ ਖਤਮ ਕਰਨ ਲਈ ਸਖ਼ਤ ਕਾਨੂੰਨ ਲਾਗੂ ਕੀਤੇ ਜਾਣਗੇ ਅਤੇ ਨਸ਼ਾ ਵੇਚਣ ਵਾਲੇ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਾਕ ਸੰਮਤੀ ਸਾਬਕਾ ਚੇਅਰਮੈਨ ਹਿਤਬੀਰ ਕੌਰ ਬਰਾੜ, ਨਿਰਮਲ ਸਿੰਘ ਵੜਿੰਗ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਯੂਥ ਵਿੰਗ ਪ੍ਰਧਾਨ ਰਣਜੀਤ ਸਿੰਘ ਠਾੜਾ, ਬਲਵੀਰ ਸਿੰਘ ਰੰਧਾਵਾ, ਬਲਵੀਰ ਸਿੰਘ ਰਾਓ, ਗੁਰਦੇਵ ਸਿੰਘ ਠੇਕੇਦਾਰ, ਮੇਹਰ ਸਿੰਘ ਰੱਤੀ ਰੋੜੀ, ਨਰਿੰਦਰ ਸਿੰਘ ਨਿੰਦਾ, ਗੁਰਪਿਆਰ ਸਿੰਘ ਢੀਮਾਂਵਾਲੀ ਸਰਕਲ ਪ੍ਰਧਾਨ, ਅਮਨਾ ਸੰਧੂ ਸਿੱਖਾਂ ਵਾਲਾ, ਨਾਹਰ ਸਿੰਘ ਮਚਾਕੀ, ਕਰਤਾ ਸਿੰਘ ਮਚਾਕੀ, ਲਾਲਜੀਤ ਸਿੰਘ ਢਿੱਲੋਂ, ਸੁਰਜੀਤ ਜ਼ੈਲਦਾਰ , ਸਰਕਲ ਪ੍ਰਧਾਨ ਸ਼ਨੀ ਮੋੜ, ਕੁਲਦੀਪ ਸਿੰਘ ਹਰੀਨੌਂ, ਗੁਰਮੁਖ ਸਿੰਘ ਭੁੱਲਰ, ਸੁਰਿੰਦਰ ਵੜਿੰਗ, ਸੁਖੀ ਬਾਹਮਣ ਵਾਲਾ, ਜਸਪਾਲ ਮੌੜ ਸਾਬਕਾ ਚੇਅਰਮੈਨ, ਜਗਸੀਰ ਸੀਰਾ, ਹੈਪੀ ਬਰਾੜ ਖਾਰਾ, ਮਨਪ੍ਰੀਤ ਸਿੰਘ ਸੰਧਵਾਂ, ਸ਼ਬਦਲ ਸਿੰਘ ਹਰੀਨੌ, ਕੁਲਬੀਰ ਸਿੰਘ, ਬੌਬੀ ਸਾਬਕਾ ਸਰਪੰਚ, ਬਲਜਿੰਦਰ ਸਿੰਘ ਹਰੀਨੌ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ, ਪਰਮਿੰਦਰ ਸਿੰਘ, ਸਰਪ੍ਰੀਤ ਸਿੰਘ, ਸੋਨੀ ਭਾਊ ਕਿਸਾਨ ਵਿੰਗ ਪ੍ਰਧਾਨ, ਲਵਪ੍ਰੀਤ ਸਿੰਘ ਸਹੋਤਾ, ਹਰਮਨ ਸਿੰਘ, ਹਰਦੀਪ ਸਿੰਘ ਮਿਸ਼ਰੀ ਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ ਕੋਟ ਸੁਖੀਆ, ਹੈਪੀ ਬਰਾੜ ਚੱਕ ਕਲਿਆਣ, ਰਾਜ ਚੌਧਰੀ, ਅੰਮ੍ਰਿਤਪਾਲ ਸਿੰਘ ਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸਫ਼ਲਤਾ ਉਤਸਵ ਮਨਾਇਆ ਅਗਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਰਾਜ ਪੱਧਰੀ ਖੇਡਾਂ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।