15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਕੌਂਸਲਰ ਨੇ ‘ਆਪ’ ਦੇ ਅਹੁਦੇ ਤਿਆਗੇ

ਕੋਟਕਪੂਰਾ , 14 ਅਕਤੂਬਰ ( ਮੋਹਰ ਸਿੰਘ ਗਿੱਲ )- ਸਥਾਨਕ ਸ਼ਹਿਰ ਦੇ ਹਰਮਨ ਪਿਆਰੇ ਨੌਜਵਾਨ ਦੋ ਵਾਰ ਕੌਂਸਲਰ ਬਣੇ ਸਿਮਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਮਿਲੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ । ਇਸ ਸਬੰਧੀ ਉਨ੍ਹਾਂ ਆਪਣੇ ਸ਼ੋਸ਼ਲ ਅਕਾਊਂਟ ’ ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ।

ਸਿਮਰਨਜੀਤ ਸਿੰਘ 15-10-2026
ਕੋਟਕਪੂਰਾ , 14 ਅਕਤੂਬਰ ( ਮੋਹਰ ਸਿੰਘ ਗਿੱਲ )- ਸਥਾਨਕ ਸ਼ਹਿਰ ਦੇ ਹਰਮਨ ਪਿਆਰੇ ਨੌਜਵਾਨ ਦੋ ਵਾਰ ਕੌਂਸਲਰ ਬਣੇ ਸਿਮਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਮਿਲੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ । ਇਸ ਸਬੰਧੀ ਉਨ੍ਹਾਂ ਆਪਣੇ ਸ਼ੋਸ਼ਲ ਅਕਾਊਂਟ ’ ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ । ਪੋਸਟ ’ ਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਦਿਨ - ਦਿਹਾੜੇ ਹੋਏ ਕਤਲ ਤੋਂ ਦੁਖੀ ਹੋ ਉਨ੍ਹਾਂ ਇਹ ਫ਼ੈਸਲਾ ਕੀਤਾ ਹੈ । ਕੌਂਸਲਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾ ਰਿਹਾ ਸੀ , ਜਿਸ ਤਹਿਤ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਵੀ ਉਹ ਲਾਈਵ ਹੋ ਕੇ ਕਾਰਵਾਈ ਕਰਵਾਉਂਦਾ ਸੀ , ਪ੍ਰੰਤੂ ਮਾਨਸਾ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਸ਼ਰ੍ਹੇਆਮ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਨੇ ਉਸ ਨੂੰ ਮਾਨਸਿਕ ਤੌਰ ’ ਤੇ ਬਹੁਤ ਜ਼ਿਆਦਾ ਝੰਜੋੜਿਆ ਹੈ । ਸ਼ੋਸ਼ਲ ਮੀਡੀਆ ਦੇ ਜ਼ਿਲ੍ਹਾ ਫ਼ਰੀਦਕੋਟ ’ ਚ ਸੀਨੀਅਰ ਅਹੁਦਾ ਛੱਡਣ ਵਾਲੇ ਕੌਂਸਲਰ ਨੇ ਕਿਹਾ ਕਿ ਉਹ ਜਨਤਕ ਹਿਤ ’ ਚ ਪਹਿਲਾਂ ਵਾਂਗ ਕਾਰਜਸ਼ੀਲ ਰਹਿਣਗੇ ।
ਪਿਛਲੀ ਖ਼ਬਰ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਹੈਡ ਪੋਸਟ ਆਫ਼ਿਸ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।