12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੀਂਹ ਕਾਰਨ ਮੌਸਮ ’ਚ ਆਇਆ ਵੱਡਾ ਬਦਲਾਅ, ਤਾਪਮਾਨ ’ਚ ਭਾਰੀ ਗਿਰਾਵਟ

ਫ਼ਰੀਦਕੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ’ਚ ਅੱਧੀ ਰਾਤ ਤੋਂ ਪੈ ਰਹੀ ਬਾਰਿਸ਼ ਦੇ ਚੱਲਦੇ ਮੌਸਮ ’ਚ ਵੱਢੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਤਾਪਮਾਨ ’ਚ ਕਾਫ਼ੀ ਗਿਰਾਵਟ ਪਾਈ ਜਾ ਰਹੀ ਹੈ, ਜੋ ਸਰਦੀ ਦੇ ਮੌਸਮ ਦੇ ਆਗਾਜ਼ ਦੀ ਦਸਤਕ ਮੰਨੀ ਜਾ ਰਹੀ ਹੈ। ਉੱਧਰ ਇਸ ਬਾਰਿਸ਼ ਦੇ ਚੱਲਦੇ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਫ਼ਰੀਦਕੋਟ ਵਿਖੇ ਪਏ ਮੀਂਹ ਦਾ ਦ੍ਰਿਸ਼। ਅਜੀਤ ਤਸਵੀਰ 12-10-2026
ਫ਼ਰੀਦਕੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ’ਚ ਅੱਧੀ ਰਾਤ ਤੋਂ ਪੈ ਰਹੀ ਬਾਰਿਸ਼ ਦੇ ਚੱਲਦੇ ਮੌਸਮ ’ਚ ਵੱਢੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਤਾਪਮਾਨ ’ਚ ਕਾਫ਼ੀ ਗਿਰਾਵਟ ਪਾਈ ਜਾ ਰਹੀ ਹੈ, ਜੋ ਸਰਦੀ ਦੇ ਮੌਸਮ ਦੇ ਆਗਾਜ਼ ਦੀ ਦਸਤਕ ਮੰਨੀ ਜਾ ਰਹੀ ਹੈ। ਉੱਧਰ ਇਸ ਬਾਰਿਸ਼ ਦੇ ਚੱਲਦੇ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸਾਨ ਹਸਨਪ੍ਰੀਤ ਬਰਾੜ ਨੇ ਦੱਸਿਆ ਕਿ ਜਦੋਂ ਬਾਰਿਸ਼ ਦੀ ਲੋੜ ਸੀ ਉਸ ਵੇਲੇ ਤਾਂ ਬਾਰਿਸ਼ ਪਈ ਨਹੀਂ ਪਰ ਜੋ ਹੁਣ ਅਚਨਚੇਤ ਬਾਰਿਸ਼ ਪੈ ਰਹੀ ਹੈ, ਇਸ ਕਾਰਨ ਮੰਡੀ ’ਚ ਪਿਆ ਝੋਨਾ ਭਿੱਜਣ ਕਾਰਨ ਹਲੇ ਬੋਲੀ ਲੱਗਣ ਲਈ ਪਈ ਫ਼ਸਲ ਲਈ ਖੱਜਲ ਹੋਣਾ ਪੈ ਸਕਦਾ ਹੈ ਕਿਉਂਕਿ ਸਰਕਾਰ ਨੇ ਆਪਣੇ ਮਾਪਦੰਡਾਂ ਤੇ ਫ਼ਸਲ ਦੀ ਖ਼ਰੀਦ ਕਰਨੀ ਹੈ ਪਰ ਮੰਡੀ ’ਚ ਭਾਵੇਂ ਕਿਸਾਨ ਸੁੱਕਾ ਝੋਨਾ ਲੈ ਕੇ ਆਇਆ ਹੋਵੇ ਪਰ ਬਾਰਿਸ਼ ਕਾਰਨ ਨਮੀ ਵਧ ਸਕਦੀ ਹੈ। ਉਧਰ ਖੇਤਾਂ ’ਚ ਕਟਾਈ ਲਈ ਤਿਆਰ ਫ਼ਸਲ ਦੀ ਕਟਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਕ ਤਾਂ ਮੰਡੀ ’ਚ ਫ਼ਸਲ ਨੂੰ ਬਾਰਿਸ਼ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰੇ ਦੂਜੇ ਖ਼ਰੀਦ ਮੌਕੇ ਕੁਝ ਰਾਹਤ ਦੇਵੇ।
ਪਿਛਲੀ ਖ਼ਬਰ ਗਊ ਮਾਸ ਵੇਚਣ ਵਾਲਿਆਂ ਦਾ ਪਰਦਾਫਾਸ਼, ਪੁਲਿਸ ਵਲੋਂ 5 ਵਿਅਕਤੀ ਕਾਬੂ ਗਊ ਮਾਸ ਵਿਆਹ ਸ਼ਾਦੀਆਂ ਵਰਗੇ ਪ੍ਰੋਗਰਾਮਾਂ ’ ਚ ਕੀਤਾ... ਅਗਲੀ ਖ਼ਬਰ ਕੇਂਦਰ ਸਰਕਾਰ ਨੇ ਮਹਿੰਗਾਈ ਵਧਾ ਕੇ ਲੋਕਾਂ ਦਾ ਕਚੂੰਮਰ ਕੱਢਿਆ- ਮੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।