ਪੰਜਗਰਾਈਂ ਕਲਾਂ ਦੇ ਕਿਸਾਨ ਦਾ ਨਿਕਲਿਆ 5 ਲੱਖ ਦਾ ਇਨਾਮ
ਪੰਜਗਰਾਈਂ ਕਲਾਂ, 8 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਦੇ ਕਿਸਾਨ ਗੁਰਜੀਤ ਸਿੰਘ ਬਰਾੜ ਸਪੁੱਤਰ ਚੜ੍ਹ ਸਿੰਘ ਦੇ ਘਰ ਉਸ ਵੇਲੇ ਖ਼ੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਉਸ ਵਲੋਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੀ ਮਹੀਨਾਵਾਰ ਲਾਟਰੀ ਦੀ 200 ਰੁਪਏ ਖਰੀਦ ਟਿਕਟ ’ਤੇ 5 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਗੁਰਜੀਤ ਸਿੰਘ ਬਰਾੜ ਦੇ ਦੱਸਣ ਮੁਤਾਬਿਕ ਉਸਨੇ ਕੋਟਕਪੂਰਾ ਤੋਂ ਸ਼ਰਮਾ ਲਾਟਰੀ ਵਿਕਰੇਤਾ ਤੋਂ ਮਹੀਨਾਵਾਰ ਲਾਟਰੀ ਦੀਆਂ 2 ਟਿਕਟਾਂ ਖ਼ਰੀਦੀਆਂ ਸਨ ਜਿਨ੍ਹਾਂ ਵਿਚੋਂ ਇਕ ਉੱਪਰ ਉਸਨੂੰ 5 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।
?
09-10-2026