ਗੁਰੂ ਨਾਨਕ ਮਿਸ਼ਨ ਸਕੂਲ ਦੀਆਂ ਕੁੜੀਆਂ ਨੇ ਅਥਲੈਟਿਕਸ ’ਚ ਜਿੱਤੇ ਸੋਨ ਤਗ਼ਮੇ
ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਖੇਡਾਂ ਦੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਨੇ ਦੱਸਿਆ ਜ਼ੋਨਲ ਪੱਧਰ ’ਤੇ ਹੋਈ ਲੜਕੀਆਂ ਦੀ ਅਥਲੈਟਿਕਸ ਮੁਕਾਬਲਿਆਂ ’ਚ ਵਿਦਿਆਰਥਣ ਸੋਨਾਕਸ਼ੀ ਜੈਨ 100 ਅਤੇ 200 ਮੀਟਰ ਦੌੜ ’ਚ 2 ਸੋਨ ਤਗ਼ਮੇ, ਜੋਸ਼ਿਕਾ ਨੇ ਡਿਸਕਸ ਥ੍ਰੋਅ ’ਚੋਂ ਸੋਨ ਤਗ਼ਮਾ, ਰੀਲੇਅ ਦੌੜ ’ਚੋਂ ਨਵਜੋਤ ਕੌਰ, ਹਰਸ਼ਿਤਾ, ਅਲੀਸ਼ਾ ਅਤੇ ਨੈਨਾ ਨੇ ਕਾਂਸੇ ਦੇ ਤਗ਼ਮੇ ਜਿੱਤੇ ਹਨ।
ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਖੇਡਾਂ ਦੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਨੇ ਦੱਸਿਆ ਜ਼ੋਨਲ ਪੱਧਰ ’ਤੇ ਹੋਈ ਲੜਕੀਆਂ ਦੀ ਅਥਲੈਟਿਕਸ ਮੁਕਾਬਲਿਆਂ ’ਚ ਵਿਦਿਆਰਥਣ ਸੋਨਾਕਸ਼ੀ ਜੈਨ 100 ਅਤੇ 200 ਮੀਟਰ ਦੌੜ ’ਚ 2 ਸੋਨ ਤਗ਼ਮੇ, ਜੋਸ਼ਿਕਾ ਨੇ ਡਿਸਕਸ ਥ੍ਰੋਅ ’ਚੋਂ ਸੋਨ ਤਗ਼ਮਾ, ਰੀਲੇਅ ਦੌੜ ’ਚੋਂ ਨਵਜੋਤ ਕੌਰ, ਹਰਸ਼ਿਤਾ, ਅਲੀਸ਼ਾ ਅਤੇ ਨੈਨਾ ਨੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਡਾਇਰੈਕਰ ਕਰਨੈਲ ਸਿੰਘ ਮੱਕੜ ਨੇ ਕਿਹਾ ਕਿ ਖੇਡਾਂ ’ਚੋਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਕਰਨਾ ਮਾਣ ਵਾਲੀ ਗੱਲ ਹੈ। ਮੈਨੇਜਰ ਪਰਮਜੀਤ ਕੌਰ ਨੇ ਖੇਡ ਮੈਨੇਜਰ ਆਸ਼ਾ ਸ਼ਰਮਾ, ਸਪੋਰਟਸ ਕੋਚ ਦਵਿੰਦਰ ਸਿੰਘ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੋਰ ਮਿਹਨਤ ਨਾਲ ਭਾਗ ਲੈਣ ਲਈ ਸ਼ੁੱਭ ਇਛਾਵਾਂ ਦਿੱਤੀਆਂ।