ਵਿਵੇਕ ਸਕੂਲ ਬਰਗਾੜੀ ਦੇ ਨੈਤਿਕ ਸਿੱਖਿਆ ’ਚ ਅਵੱਲ ਰਹੇ ਬੱਚੇ ਸਨਮਾਨਿਤ
ਬਰਗਾੜੀ, 22 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਨੈਤਿਕ ਸਿੱਖਿਆ ਵਿਚ ਅਵੱਲ ਰਹੇ ਬੱਚਿਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਪਨਾ ਬਜਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਬੱਚਿਆਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਗਏ ਸਨ ਜਿਸ ਵਿਚ ਕਰੀਬ 54 ਸਕੂਲਾਂ ਦੇ 3600 ਤੋਂ ਵਧੇਰੇ ਬੱਚਿਆਂ ਨੇ ਭਾਗ ਲਿਆ ਸੀ।
ਅਜੀਤ ਡੈਸਕ
23-09-2026