ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਦੀ ਮੀਟਿੰਗ ਹੋਈ
ਫ਼ਰੀਦਕੋਟ, 14 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ 20, 21 ਤੇ 22 ਸਤੰਬਰ ਨੂੰ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲੱਬਾਂ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ। ਵਿਸ਼ੇਸ਼ ਖਿਚ ਦਾ ਕੇਂਦਰ ਵਿਦੇਸ਼ੀ ਕਲੱਬਾਂ ਦੇ ਖਿਡਾਰੀ ਹੋਣਗੇ।
ਫ਼ਰੀਦਕੋਟ, 14 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ 20, 21 ਤੇ 22 ਸਤੰਬਰ ਨੂੰ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲੱਬਾਂ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ। ਵਿਸ਼ੇਸ਼ ਖਿਚ ਦਾ ਕੇਂਦਰ ਵਿਦੇਸ਼ੀ ਕਲੱਬਾਂ ਦੇ ਖਿਡਾਰੀ ਹੋਣਗੇ। ਕਲੱਬ ਦੇ ਪ੍ਰਧਾਨ ਤਾਰਾ ਚੰਦ ਨੇ ਦੱਸਿਆ ਕਿ ਇਸ ਵਾਰ ਜੇਤੂ ਟੀਮ ਨੂੰ 45000 ਰੁਪਏ ਅਤੇ ਉਪ ਜੇਤੂ ਟੀਮ ਨੂੰ 35000 ਰੁਪਏ ਨਗਦ ਇਨਾਮ ਤੋਂ ਇਲਾਵਾ ਕੱਪ ਤੇ ਟਰਾਫ਼ੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸ਼ਾਮ ਸੁੰਦਰ, ਰਸ਼ਪਾਲ ਸਿੰਘ ਸਰਾਂ, ਜਸਕਰਨ ਸਿੰਘ, ਨਸੀਬ ਸਿੰਘ, ਸਰਬਜੀਤ ਸਿੰਘ ਸੇਖੋਂ, ਰਾਕੇਸ਼ ਕੁਮਾਰ, ਮਨਦੀਪ ਸਿੰਘ ਸਿਲਾਚੀ ਸਪੋਰਟਸ ਸੁਪਰਵਾਈਜ਼ਰ, ਸੋਨੂੰ, ਹਰਮਨਦੀਪ ਸਿੰਘ, ਇਕਬਾਲ ਮੇਲਾ, ਸੁਰਿੰਦਰ ਸਹੋਤਾ, ਨਵਪ੍ਰੀਤ ਸਿੰਘ, ਕੰਵਲਦੀਪ ਟਿੰਕਾ, ਦਵਿੰਦਰ ਬੈਂਸ ਅਤੇ ਅਮਰੀਕ ਸਿੰਘ ਬਰਾੜ ਹਾਜ਼ਰ ਸਨ।