14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਜਪਾ ਯੁਵਾ ਮੋਰਚੇ ਦੇ ਆਗੂਆਂ ਨੇ ਨੌਜਵਾਨਾਂ ਨਾਲ ਮਿਲਣੀ ਕੀਤੀ ਡਿੰਪਲ ਤੇ ਬੇਅੰਤ ਬੁਰਜ ਨੂੰ ਕਾਂਗਰਸ ਪਾਰਟੀ ਦੇ ਸੂਬਾਈ ਅਹੁਦੇ ਮਿਲਣ ਦੀ ਖੁਸ਼ੀ ’ਚ ਲੱਡੂ ਵੰਡੇ

ਬਰਗਾੜੀ, 13 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਸਮੁੱਚੀ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ’ਚ ਵੱਖ-ਵੱਖ ਅਹੁਦਿਆਂ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਲੜੀ ਤਹਿਤ ਪਰਮਿੰਦਰ ਸਿੰਘ ਡਿਪਲ ਨੂੰ ਪੰਜਾਬ ਕਾਂਰਗਸ ਦਾ ਵਾਈਸ ਚੇਅਰਮੈਨ ਅਤੇ ਬੇਅੰਤ ਸਿੰਘ ਬੁਰਜ ਨੂੰ ਪਾਰਟੀ ਦਾ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 14-09-2026
ਬਰਗਾੜੀ, 13 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਸਮੁੱਚੀ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ’ਚ ਵੱਖ-ਵੱਖ ਅਹੁਦਿਆਂ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਲੜੀ ਤਹਿਤ ਪਰਮਿੰਦਰ ਸਿੰਘ ਡਿਪਲ ਨੂੰ ਪੰਜਾਬ ਕਾਂਰਗਸ ਦਾ ਵਾਈਸ ਚੇਅਰਮੈਨ ਅਤੇ ਬੇਅੰਤ ਸਿੰਘ ਬੁਰਜ ਨੂੰ ਪਾਰਟੀ ਦਾ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਦੀ ਇਸ ਨਿਯੁਕਤੀ ਦੀ ਖੁਸ਼ੀ ’ਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮਨਪ੍ਰੀਤ ਸਿੰਘ ਸੇਖੋਂ ਦੀ ਅਗਵਾਈ ’ਚ ਪਿੰਡ ਬਰਗਾੜੀ ਵਿਖੇ ਲੱਡੂ ਵੰਡੇ ਗਏ। ਬੇਅੰਤ ਸਿੰਘ ਬੁਰਜ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਪਾਰਟੀ ਪ੍ਰਤੀ ਉਨ੍ਹਾਂ ਦੀਆ ਜ਼ਿੰਮੇਵਾਰੀਆਂ ਹੋਰ ਵਧੀਆਂ ਹਨ। ਜਿਨ੍ਹਾਂ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ। ਮਨਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਬੇਅੰਤ ਸਿੰਘ ਬੁਰਜ ਦੀ ਵਿਧਾਨ ਸਭਾ ਹਲਕਾ ਜੈਤੋ (ਰਾਖਵਾਂ) ਤੋਂ ਟਿਕਟ ਦੀ ਉਮੀਦ ਨੂੰ ਬੂਰ ਪੈਣ ਦੀ ਸੰਭਾਵਨਾ ਬਣੀ ਹੈ। ਇਸ ਮੌਕੇ ਰਾਮੇਸ਼ ਕੱਕੜ ਪੰਜਗਰਾਂਈ, ਸਾਬਕਾ ਸਰਪੰਚ ਰਾਮ ਸਿੰਘ, ਬਲਕਰਨ ਸਿੰਘ ਬੁਰਜ, ਸੁਰਜੀਤ ਸਿੰਘ, ਜਸਵੀਰ ਚਾਵਲਾ, ਗੱਗੀ ਸ਼ਰਮਾ, ਹਰਪ੍ਰੀਤ ਸਿੰਘ, ਲੱਕੀ ਬੁਰਜ, ਕਿ੍ਰਸ਼ਨ ਕੁਮਾਰ, ਤਿਲਕ ਰਾਜ, ਵੈਦ ਸੂਬਾ ਸ਼ਰਮਾ, ਅਮਰਜੀਤ ਸਿੰਘ ਜੈਤੋ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਟਰੀ ਦੀ ਡਿੱਗੀ ’ਚੋਂ ਤਿੰਨ ਲੱਖ ਰੁਪਏ ਚੋਰੀ ਅਗਲੀ ਖ਼ਬਰ ਗੁਰਜੰਟ ਸਿੰਘ ਸਿੱਧੂ ਗਿਆਨੀ ਜ਼ੈਲ ਸਿੰਘ ਐਵੇਨਿਊ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।