13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਣ ਐਲਾਨੇ ਪਾਵਰ ਕੱਟਾਂ ਕਾਰਨ ਘਰੇਲੂ ਖਪਤਰਾਕ ਤੇ ਕਿਸਾਨ ਪ੍ਰੇਸ਼ਾਨ

ਜੈਤੋ, 12 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਬਿਜਲੀ ਦੇ ਪਾਵਰ ਕੱਟਾਂ ਦੇ ਕਾਰਨ ਜਿੱਥੇ ਘਰੇਲੂ ਖਪਤਕਾਰਾਂ ਦਾ ਬੁਰਾ ਹਾਲ ਹੈ। ਉਥੇ ਹੀ ਕਿਸਾਨਾਂ ਨੂੰ 3-4 ਘੰਟੇ ਬਿਜਲੀ ਮਿਲਣ ਕਰਕੇ ਉਨ੍ਹਾਂ ਦੇ ਖੇਤਾਂ ਨੂੰ ਪੂਰਾ ਪਾਣੀ ਵੀ ਨਹੀਂ ਮਿਲ ਰਿਹਾ ਹੈ।

ਅਜੀਤ ਡੈਸਕ 13-09-2026
ਜੈਤੋ, 12 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਬਿਜਲੀ ਦੇ ਪਾਵਰ ਕੱਟਾਂ ਦੇ ਕਾਰਨ ਜਿੱਥੇ ਘਰੇਲੂ ਖਪਤਕਾਰਾਂ ਦਾ ਬੁਰਾ ਹਾਲ ਹੈ। ਉਥੇ ਹੀ ਕਿਸਾਨਾਂ ਨੂੰ 3-4 ਘੰਟੇ ਬਿਜਲੀ ਮਿਲਣ ਕਰਕੇ ਉਨ੍ਹਾਂ ਦੇ ਖੇਤਾਂ ਨੂੰ ਪੂਰਾ ਪਾਣੀ ਵੀ ਨਹੀਂ ਮਿਲ ਰਿਹਾ ਹੈ। ਜਿਸ ਕਰਕੇ ਝੋਨੇ ਦੀ ਫ਼ਸਲ ਦਾ ਝਾੜ ਘੱਟਣ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਦਿਨ ਅਤੇ ਰਾਤ ਨੂੰ ਕਈ ਵਾਰ ਬਿਜਲੀ ਦੇ ਕੱਟ ਲੱਗਣ ਕਰਕੇ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਬਿਜਲੀ ਦਾ ਲੰਮਾ ਸਮਾਂ ਰਾਤ ਨੂੰ ਕੱਟ ਲੱਗਦਾ ਹੈ ਤਾਂ ਆਮ ਤੇ ਗਰੀਬ ਦੇ ਘਰਾਂ ’ਚ ਹਨ੍ਹੇਰ ਘੁੱਪ ਹੋ ਜਾਂਦਾ ਹੈ ਤੇ ਬੱਚਿਆਂ ਦੇ ਬਜ਼ੁਰਗਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਜੇਕਰ ਕਿਸਾਨਾਂ ਦੀ ਗੱਲ ਕਰ ਲਈ ਤਾਂ ਉਨ੍ਹਾਂ ਨਾਲ ਵੀ ਸਰਕਾਰ ਕੋਝਾ ਮਜਾਕ ਕਰ ਰਹੀ ਹੈ ਕਿਉਂਕਿ ਜਿਹੜੀ ਬਿਜਲੀ ਦਿਨ ਵਾਲੇ ਮਿਲਣ ਦਾ ਸਰਕਾਰ ਦਾਅਵਾ ਕਰਦੀ ਸੀ ਉਹ ਰਾਤ ਨੂੰ ਵੀ ਨਹੀਂ ਮਿਲ ਰਹੀ ਤੇ ਕਿਸਾਨਾਂ ਨੂੰ ਬਿਜਲੀ ਗਰਿੱਡਾਂ ਵਿਚ ਜਾ ਕੇ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ। ਜੇ ਕਿਸੇ ਕਾਰਨ ਕਿਸਾਨਾਂ ਨੂੰ ਬਿਜਲੀ ਮਿਲ ਵੀ ਜਾਵੇ ਤਾਂ ਉਹ ਵੀ ਕੁਝ ਘੰਟੇ ਹੀ ਮਿਲਦੀ ਹੈ ਜਿਸ ਨਾਲ ਉਨ੍ਹਾਂ ਦਾ ਕਿਆਰਾ ਵੀ ਪੂਰਾ ਨਹੀਂ ਲੱਗਦਾ ਤੇ ਮੁੜ ਕਿਸਾਨਾਂ ਨੂੰ ਬਿਜਲੀ ਦੀ ਉਡੀਕ ਵਿਚ ਆਪਣਾ ਸਮਾਂ ਖਰਾਬ ਕਰਨਾ ਪੈਂਦਾ ਹੈ। ਕਿਸਾਨਾਂ ਤੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨਿਰੰਤਰ ਜਾਰੀ ਕੀਤੀ ਜਾਵੇ ਤਾਂ ਜੋ ਕਿ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।
ਪਿਛਲੀ ਖ਼ਬਰ 08.40 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ -33 ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ- ਮਰਦਾਂ ਦੀਆਂ 12 ਅਤੇ ਕੁੜੀਆਂ ਦੀਆਂ ਚਾਰ ਟੀਮਾਂ ਲੈਣਗੀਆਂ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।