11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਿਸਾਨਾਂ ਵਲੋਂ ਫ਼ਰੀਦਕੋਟ ਵਿਖੇ ਕੀਤਾ ਜਾਣ ਵਾਲਾ ਵੱਡਾ ਇਕੱਠ ਮੁਲਤਵੀ : ਡੱਲੇਵਾਲ

ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਐਸ. ਕੇ.

ਅਜੀਤ ਡੈਸਕ 11-09-2026
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਐਸ.ਕੇ.ਐਮ ਗੈਰ ਰਾਜਨੀਤਿਕ ਦੇ ਕੌਮੀ ਕਨਵੀਨਰ/ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ ਜਰਨਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ ਨੇ ਦੱਸਿਆ ਕਿ ਬਾਬਾ ਫ਼ਰੀਦ ਜੀ ਦੇ 21 ਤੋਂ 23 ਸਤੰਬਰ ਤੱਕ ਫ਼ਰੀਦਕੋਟ ਵਿਖੇ ਹੋਣ ਵਾਲੇ ਮੇਲੇ ਨੂੰ ਧਿਆਨ ਵਿਚ ਰੱਖਦਿਆਂ ਜਥੇਬੰਦੀ ਵਲੋਂ ਮੀਟਿੰਗ ਕਰਕੇ ਬਾਬਾ ਫ਼ਰੀਦ ਜੀ ਦੇ ਮੇਲੇ ਵਿਚ ਮੱਥਾ ਟੇਕਣ ਲਈ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਸ਼ਰਧਾ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਜਥੇਬੰਦੀ ਵਲੋਂ ਫ਼ਰੀਦਕੋਟ ਵਿਖੇ 23 ਸਤੰਬਰ ਤੱਕ ਲਗਾਤਾਰ ਵੱਡਾ ਇਕੱਠ ਨਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਪ੍ਰਸ਼ਾਸਨ ਵਲੋਂ ਸਬੰਧਿਤ ਮੰਗਾਂ ਦਾ ਹੱਲ ਕਰਨ ਅਤੇ ਫ਼ੈਸਲਾ ਲੈ ਸਕਣ ਵਾਲੇ ਮੰਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਤਰੀਕ ਤੈਅ ਕਰਨ ਉਪਰੰਤ ਫ਼ਰੀਦਕੋਟ ਵਿਖੇ ਕੀਤੇ ਜਾਣ ਵਾਲੇ ਵੱਡੇ ਇਕੱਠ ਨੂੰ 23 ਤੱਕ ਮੁਲਤਵੀ ਕਰ ਦਿੱਤਾ ਹੈ, ਪ੍ਰੰਤੂ ਫ਼ਰੀਦਕੋਟ ਸਮੇਤ ਪੰਜਾਬ ਭਰ ਵਿਚ ਲੈਂਡ ਮਾਰਗੇਜ਼ ਬੈਂਕਾਂ ਅੱਗੇ ਚੱਲ ਰਹੇ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਜ਼ਿਲ੍ਹਾ ਆਗੂ, ਬਲਾਕ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਲਵਾ ਪਾਲੀਟੈਕਨਿਕ ਕਾਲਜ ਦੀ ਵਿਦਿਆਰਥਣ ਦੀ ਬਿਜਲੀ ਬੋਰਡ ’ਚ ਜੇ.ਈ. ਵਜੋਂ ਨਿਯੁਕਤੀ ਹੋਈ ਅਗਲੀ ਖ਼ਬਰ ਇੰਟੈਕ ਨੈਸ਼ਨਲ ਹੈਰੀਟੇਜ਼ ਕੁਇਜ਼ 2026 ਸਿਟੀ ਰਾਉਂਡ ’ਚ ਡੀ.ਸੀ.ਐਮ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।