11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੁਰ ਆਂਗਨ ਵੱਲੋਂ ‘ਸੰਗੀਤ ਅਧਿਆਪਕ ਸਨਮਾਨ ਉਤਸਵ’ ਕਰਵਾਇਆ

ਫ਼ਰੀਦਕੋਟ, 10 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਸੁਰ-ਆਂਗਨ ਵਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ‘ਸੰਗੀਤ ਅਧਿਆਪਕ ਸਨਮਾਨ ਉਤਸਵ’ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਸੁਰ ਆਂਗਨ ਦੇ ਸੰਚਾਲਕ ਤੇ ਪ੍ਰਿੰਸੀਪਲ ਡਾ.

ਅਜੀਤ ਡੈਸਕ 11-09-2026
ਫ਼ਰੀਦਕੋਟ, 10 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਸੁਰ-ਆਂਗਨ ਵਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ‘ਸੰਗੀਤ ਅਧਿਆਪਕ ਸਨਮਾਨ ਉਤਸਵ’ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਸੁਰ ਆਂਗਨ ਦੇ ਸੰਚਾਲਕ ਤੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਸੁਰ-ਆਂਗਨ ਦੀ ਕਲਾਕਾਰ ਮਨਪ੍ਰੀਤ ਅਤੇ ਸਹਿਯੋਗੀ ਕਲਾਕਾਰਾਂ ਨੇ ਸੁਰਜੀਤ ਪਾਤਰ ਹੋਰਾਂ ਦੀ ਰਚਨਾ ‘ਜਗਾ ਦੇ ਮੋਮਬੱਤੀਆਂ’ ਦਾ ਖੂਬਸੂਰਤ ਗਾਇਨ ਕੀਤਾ ਗਿਆ। ਗਗਨਦੀਪ ਨੇ ਲੋਕ ਗੀਤ ‘ਮੋਰਾ’ ਗਾਇਆ ਅਤੇ ਸੰਗੀਤ ਅਧਿਆਪਕਾ ਗਗਨਦੀਪ ਕੌਰ ਨੇ ਪੰਜਾਬੀ ਲੋਕ-ਗਾਥਾ ਮਿਰਜ਼ਾ ਦਾ ਗਾਇਨ ਕੀਤਾ ਗਿਆ। ਸੰਦੀਪ ਸਿੰਘ ਅਤੇ ਸਾਥੀ ਕਲਾਕਾਰਾਂ ਨੇ ‘ਤੂੰ ਪਿਆਰ ਕਾ ਸਾਗਰ ਹੈ’ ਦਾ ਗਾਇਨ ਕੀਤਾ। ਇਸ ਮੌਕੇ ਤਿੰਨ ਸੀਨੀਅਰ ਸੰਗੀਤ ਅਧਿਆਪਕਾਂ ਅਨਿਲ ਕੁਮਾਰ ਸਾਬਕਾ ਤਬਲਾ ਵਾਦਕ ਸੰਗੀਤ ਵਿਭਾਗ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਨੂੰ ਉਸਤਾਦ ਮਿਹਰ ਚੰਦ ਪੁਰਸਕਾਰ, ਸਾਬਕਾ ਸੰਗੀਤ ਅਧਿਆਪਕ ਸੱਤਯ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਲਾਲਾਬਾਦ ਨੂੰ ਪੰਡਿਤ ਕਨੱਈਆ ਲਾਲ ਯਾਦਗਾਰੀ ਪੁਰਸਕਾਰ ਅਤੇ ਪ੍ਰੋ. ਅਰੁਣਾ ਰਣਦੇਵ ਸਾਬਕਾ ਮੁਖੀ ਸੰਗੀਤ ਵਿਭਾਗ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਨੂੰ ‘ਪੰਡਿਤ ਕੁੰਜ ਲਾਲ ਕਬੀਆ ਯਾਦਗਾਰੀ ਆਜੀਵਨ ਸੇਵਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰੇਸ਼ ਅਰੋੜਾ, ਪ੍ਰਵੀਨ ਕਾਲਾ, ਕੁਲਵਿੰਦਰ ਕਾਮਲ, ਰਵੀ ਸ਼ਾਹ, ਤਰਸੇਮ ਅਰਮਾਨ, ਸਤੀਸ਼ ਰਣਦੇਵ, ਪ੍ਰੋ. ਸੰਦੀਪ ਸਿੰਘ, ਚੰਦਰ ਸ਼ੇਖਰ, ਗਜ਼ਲ ਗਾਇਕਾ ਸਰਬਜੀਤ ਸਾਵਲੀ, ਅਕਵਿੰਦਰ ਕੌਰ, ਵੀਰਪਾਲ, ਸੰਗੀਤ ਯੁਵਾ ਕਲਾਕਾਰ ਦੁਸ਼ਅੰਤ ਕਵੀਆ, ਅਰਸ਼ ਕਵੀਆ ਅਤੇ ਰਵਿੰਦਰ ਰੋਮੀ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ’ਚ ਮੁੱਢਲੀਆਂ ਸਹੂਲਤਾਂ ਦੀ ਘਾਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ : ਕਰੀਰਵਾਲੀ, ਪਾਲੀ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।