11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਸ਼ਿਆਂ ਅਤੇ ਚੋਰੀਆਂ ਵਿਰੁੱਧ ਗ੍ਰਾਮ ਸਭਾ ਬਰਗਾੜੀ ਵਲੋਂ ਮਤਾ ਪਾਸ

ਬਰਗਾੜੀ, 9 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਈਆਂ ਹਨ, ਜਿਸ ਨੂੰ ਰੋਕਣ ਲਈ ਅੱਜ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਮੌਜੂਦਾ ਅਤੇ ਸਾਬਕਾ ਪੰਚਾਇਤਾਂ, ਸਮਾਜ ਸੇਵੀ ਕਲੱਬਾਂ, ਕਿਸਾਨ ਜਥੇਬੰਦੀਆਂ, ਆਮ ਲੋਕਾਂ ਵਲੋਂ ਸਾਂਝੇ ਰੂਪ ਵਿਚ ਗ੍ਰਾਮ ਸਭਾ ਦਾ ਇਕੱਠ ਰੱਖਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਗ੍ਰਾਮ ਸਭਾ ਵਲੋਂ ਨਸ਼ਿਆਂ ਅਤੇ ਚੋਰੀਆਂ ਨੂੰ ਰੋਕਣ ਲਈ ਕੁਝ ਮਤੇ ਪਾਸ ਕੀਤੇ ਗਏ।

ਅਜੀਤ ਡੈਸਕ 10-09-2026
ਬਰਗਾੜੀ, 9 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਈਆਂ ਹਨ, ਜਿਸ ਨੂੰ ਰੋਕਣ ਲਈ ਅੱਜ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਮੌਜੂਦਾ ਅਤੇ ਸਾਬਕਾ ਪੰਚਾਇਤਾਂ, ਸਮਾਜ ਸੇਵੀ ਕਲੱਬਾਂ, ਕਿਸਾਨ ਜਥੇਬੰਦੀਆਂ, ਆਮ ਲੋਕਾਂ ਵਲੋਂ ਸਾਂਝੇ ਰੂਪ ਵਿਚ ਗ੍ਰਾਮ ਸਭਾ ਦਾ ਇਕੱਠ ਰੱਖਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਗ੍ਰਾਮ ਸਭਾ ਵਲੋਂ ਨਸ਼ਿਆਂ ਅਤੇ ਚੋਰੀਆਂ ਨੂੰ ਰੋਕਣ ਲਈ ਕੁਝ ਮਤੇ ਪਾਸ ਕੀਤੇ ਗਏ। ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿਚ ਕੋਈ ਵੀ ਵਿਅਕਤੀ ਨਸ਼ਾ ਆਦਿ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਕਿਸਮ ਦੀ ਚੋਰੀ ਨੂੰ ਬਰਦਾਸ਼ਤ ਕੀਤਾ ਜਾਵੇਗਾ। ਨਸ਼ਾ ਵੇਚਣ ਜਾਂ ਕਿਸੇ ਵੀ ਕਿਸਮ ਦੀ ਚੋਰੀ ਕਰਨ ਵਾਲੇ ਦੀ ਕੋਈ ਵੀ ਸਿਆਸੀ ਜਾਂ ਕੋਈ ਹੋਰ ਵਿਅਕਤੀ ਕਿਸੇ ਵੀ ਕਿਸਮ ਦੀ ਮਦਦ ਨਹੀਂ ਕਰੇਗਾ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਵਾਲੇ ਜਾਂ ਚੋਰ ਦੀ ਮਦਦ ਕਰਦਾ ਫ਼ੜ੍ਹਿਆ ਗਿਆ ਤਾਂ ਮਦਦ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਸਮੂਹ ਕਿਸਾਨ ਆਪਣੇ ਖੇਤਾਂ ਵਿਚ ਗਰੁੱਪ ਆਦਿ ਬਣਾ ਕੇ ਖੁਦ ਧਿਆਨ ਰੱਖਣਗੇ ਅਤੇ ਮੌਕੇ ’ਤੇ ਫ਼ੜ੍ਹਿਆ ਗਿਆ ਚੋਰ ਆਪਣੇ ਜਾਨੀ ਮਾਲੀ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਸਮੂਹ ਇਕੱਠ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਵੇਚਣ ਅਤੇ ਚੋਰੀਆਂ ਕਰਨ ਵਾਲੇ ਗਲਤ ਅਨਸਰਾਂ ਨੂੰ ਪੂਰੀ ਸਖ਼ਤੀ ਨਾਲ ਨੱਥ ਪਾਵੇ ਅਤੇ ਰਾਤ ਸਮੇਂ ਗਸ਼ਤ ਵਧਾਈ ਜਾਵੇ। ਕਿਸੇ ਵੀ ਗਲਤ ਅਨਸਰ ਨਾਲ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਲਿਹਾਜ ਆਦਿ ਨਾ ਕਰੇ। ਇਸ ਮੌਕੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਅਤੇ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ, ਭਾਜਪਾ ਆਗੂ ਡਾ. ਬਲਵਿੰਦਰ ਸਿੰਘ ਸਿਵੀਆ, ਪੰਚ ਮੱਖਣ ਸਿੰਘ, ਪੰਚ ਵੀਰ ਚੰਦ ਸ਼ਰਮਾ, ਬਲਵੰਤ ਸਿੰਘ ਫੌਜੀ, ਪ੍ਰਗਟ ਸਿੰਘ, ਸੁਖਮੰਦਰ ਸਿੰਘ, ਜਗਸੀਰ ਸਿੰਘ ਜੱਗਾ ਗੋਂਦਾਰਾ, ਬਲਕਾਰ ਸੰਧੂ, ਰਾਣਾ ਸਿੰਘ, ਨਛੱਤਰ ਸਿੰਘ ਢਿੱਲੋਂ, ਬਲਕਾਰਾ ਸਿੰਘ, ਸਾਧੂ ਸਿੰਘ ਸਿਵੀਆਂ, ਕਿਸਾਨ ਆਗੂ ਅੰਮਿਤ੍ਰਪਾਲ ਸਿੰਘ, ਕੁਲਵੰਤ ਸਿਵੀਆਂ, ਹੈਪੀ ਸਿਵੀਆਂ, ਭਿੰਡੀ ਢਿੱਲੋਂ, ਜਗਸੀਰ ਸਿਵੀਆਂ, ਤੋਤਾ ਸਿੰਘ, ਕਲੱਬ ਆਗੂ ਰਣਜੀਤ ਸਿੰਘ ਢਿੱਲੋਂ, ਬਲਜੀਤ ਸ਼ਰਮਾ, ਜੀਵਨ ਢਿੱਲੋਂ, ਜਨਕ ਗੋਂਦਾਰਾ, ਡਾ. ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ, ਰੇਸ਼ਮ ਸਿੰਘ, ਗਿਆਨ ਸਿੰਘ, ਗੁਰਲਾਲ ਸਿੰਘ, ਗੁਰਜੀਤ ਸਿੰਘ, ਭਿੰਦਰ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਹਾਇਕ ਪ੍ਰੋਫੈਸਰ ਅਲਕਾ ਖੈਰਾ ਨੇ ਅਧਿਆਪਕ ਸਿਖਲਾਈ ਪ੍ਰੋਗਰਾਮ ’ਚ ਭਾਗ ਲਿਆ ਅਗਲੀ ਖ਼ਬਰ ਡੀ.ਏ.ਵੀ ਸਕੂਲ ਦੇ ਅਧਿਆਪਕਾਂ ਦਾ ਸਪੀਕਰ ਸੰਧਵਾਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।