11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਮੁਕਾਬਲਿਆਂ ’ਚ ਮੱਲਾਂ ਮਾਰੀਆਂ

ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਜ਼ਿਲ੍ਹਾ ਸਕੂਲ ਖ਼ੇਡਾਂ ਜੋ ਕਿ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ, ਵਿਚ ਗੁਰਬਖਸ਼ ਸਿੰਘ ਅੰਡਰ-14 ਵਿਚ ਸਿੰਗਲ ਸੋਟੀ ਮੁਕਾਬਲੇ ’ਚ ਗੋਲਡ ਮੈਡਲ, ਗੁਰਨੂਰ ਸਿੰਘ ਫਰੀ ਸੋਟੀ ਵਿਚ ਗੋਲਡ ਮੈਡਲ, ਅੰਡਰ-17 ਅਕਾਸ਼ਪ੍ਰੀਤ ਸਿੰਘ ਸਿੰਗਲ ਸੋਟੀ ਵਿਚੋਂ ਤੀਸਰਾ ਸਥਾਨ, ਅੰਡਰ-19 ਹਰਗੁਨਪ੍ਰੀਤ ਸਿੰਘ ਸਿੰਗਲ ਸੋਟੀ ਵਿਚੋਂ ਪਹਿਲਾ ਸਥਾਨ, ਅੰਡਰ-19 ਸਿੰਗਲ ਸੋਟੀ ਟੀਮ ਵਿਚੋਂ ਜਗਕਰੀਤ ਸਿੰਘ, ਸੁਖਚੈਨ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਫਰੀ ਸੋਟੀ ਟੀਮ ਵਿਚ ਪ੍ਰਭਪ੍ਰੀਤ ਸਿੰਘ, ਗੁਰਫਤਿਹ ਸਿੰਘ ਅਤੇ ਗੁਰਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 10-09-2026
ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਜ਼ਿਲ੍ਹਾ ਸਕੂਲ ਖ਼ੇਡਾਂ ਜੋ ਕਿ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ, ਵਿਚ ਗੁਰਬਖਸ਼ ਸਿੰਘ ਅੰਡਰ-14 ਵਿਚ ਸਿੰਗਲ ਸੋਟੀ ਮੁਕਾਬਲੇ ’ਚ ਗੋਲਡ ਮੈਡਲ, ਗੁਰਨੂਰ ਸਿੰਘ ਫਰੀ ਸੋਟੀ ਵਿਚ ਗੋਲਡ ਮੈਡਲ, ਅੰਡਰ-17 ਅਕਾਸ਼ਪ੍ਰੀਤ ਸਿੰਘ ਸਿੰਗਲ ਸੋਟੀ ਵਿਚੋਂ ਤੀਸਰਾ ਸਥਾਨ, ਅੰਡਰ-19 ਹਰਗੁਨਪ੍ਰੀਤ ਸਿੰਘ ਸਿੰਗਲ ਸੋਟੀ ਵਿਚੋਂ ਪਹਿਲਾ ਸਥਾਨ, ਅੰਡਰ-19 ਸਿੰਗਲ ਸੋਟੀ ਟੀਮ ਵਿਚੋਂ ਜਗਕਰੀਤ ਸਿੰਘ, ਸੁਖਚੈਨ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਫਰੀ ਸੋਟੀ ਟੀਮ ਵਿਚ ਪ੍ਰਭਪ੍ਰੀਤ ਸਿੰਘ, ਗੁਰਫਤਿਹ ਸਿੰਘ ਅਤੇ ਗੁਰਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਸਿੰਗਲ ਸੋਟੀ ਟੀਮ ਵਿਚ ਜਸਕਰਨ ਸਿੰਘ, ਸਹਿਜਪ੍ਰੀਤ ਸਿੰਘ ਅਤੇ ਗੁਰਬਖ਼ਸ਼ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਚ ਸਹਿਜਪ੍ਰੀਤ ਕੌਰ ਨੇ ਦੂਸਰਾ ਸਥਾਨ ਤੇ ਜਸਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-19 ਵਿਚ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ, ਅੰਡਰ-19 ਸਿੰਗਲ ਸੋਟੀ ਟੀਮ ਵਿਚੋਂ ਜਸ਼ਨਦੀਪ ਕੌਰ, ਮਹਿਕਦੀਪ ਕੌਰ, ਹਰਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸਟੇਟ ਲਈ ਕੁਆਲੀਫਾਈ ਕੀਤਾ। ਸਕੂਲ ਪਹੁੰਚਣ ’ਤੇ ਚੇਅਰਮੈਨ ਸਵਰਨਜੀਤ ਸਿੰਘ ਗਿੱਲ, ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਖਿਡਾਰੀਆਂ, ਕੋਚ ਅੱਛਰ ਸਿੰਘ ਅਤੇ ਅਕਾਸ਼ਦੀਪ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਗਤਕਾ ਇਕ ਮਾਰਸ਼ਲ ਖੇਡ ਹੈ। ਇਹ ਖੇਡ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਰੀਰਕ ਤੌਰ ’ਤੇ ਮਾਨਸਿਕ ਤੌਰ ’ਤੇ ਫਿੱਟ ਰੱਖਣ ਲਈ ਸ਼ੁਰੂ ਕੀਤੀ ਸੀ। ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਨੌਜਵਾਨ ਸੁੱਖੀ ਢਿੱਲੋਂ ਨੂੰ ਸੋਗਮਈ ਮਾਹੌਲ ’ਚ ਅੰਤਿਮ ਵਿਦਾਇਗੀ ਦਿੱਤੀ ਅਗਲੀ ਖ਼ਬਰ ਪਰਿਵਾਰਕ ਮਿਲਣੀ ’ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ- ਸਮੱਸਿਆਵਾਂ ਹੱਲ ਕਰਵਾਉਣ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।