ਜਿਲ੍ਹਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਨੇ ਪਟਿਆਲਾ ਜੇਲ੍ਹ ਦੀਆਂ ਮਹਿਲਾ ਕੈਦੀਆਂ ਲਈ ਨਵੀਂ ਇਲੈਕਟ੍ਰਿਕ ਕਢਾਈ ਮਸ਼ੀਨ ਲਗਵਾਈ
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌਡ਼)-ਜ਼ਿਲ੍ਹਾ ਅਤੇ ਸੈਸ਼ਨ ਜੱਜ ਅਵਤਾਰ ਸਿੰਘ ਵੱਲੋਂ ਅੱਜ ਪਟਿਆਲਾ ਜੇਲ੍ਹ ਵਿਖੇ ਮਹਿਲਾ ਕੈਦੀਆਂ ਦੇ ਹੁਨਰ ਵਿਕਾਸ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਕਾਬਲ ਬਣਾਉਣ ਦੇ ਉਦੇਸ਼ ਨਾਲ ਨਵੀਂ ਆਟੋਮੈਟਿਕ ਇਲੈਕਟ੍ਰਿਕ ਕਢਾਈ ਮਸ਼ੀਨ ਸਥਾਪਤ ਕਰਵਾਈ ਗਈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਜੇਲ੍ਹ ਵਿੱਚ ਬੰਦ ਮਹਿਲਾਵਾਂ ਨੂੰ ਸਿਲਾਈ ਅਤੇ ਕਢਾਈ ਵਰਗੇ ਕਿੱਤਾਮੁਖੀ ਹੁਨਰਾਂ ਦੀ ਸਿਖਲਾਈ ਦੇ ਕੇ ਆਤਮ-ਨਿਰਭਰ ਬਣਾਉਣਾ ਹੈ, ਤਾਂ ਜੋ ਉਹ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਦਿਆਂ ਨਵੇਂ ਹੁਨਰ ਸਿੱਖ ਸਕਣ ਅਤੇ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਸਮਰੱਥ ਬਣ ਸਕਣ।
ਅਜੀਤ ਡੈਸਕ
28-11-2026