20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ਮਿਸ਼ਨ 2027 ਆ ਰਹੀ ਹੈ ਕਾਂਗਰਸ’ ਤਹਿਤ ਮੋਹਿਤ ਮੋਹਿੰਦਰਾ ਵਲੋਂ ਮੰਡਲਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਮੰਡਲ ਅਜਨੌਦਾ ਦੇ ਪ੍ਰਧਾਨ ਸੁਰਿੰਦਰ ਸਿੰਘ ਪੇਧਨ ਦੀ ਅਗਵਾਈ ’ ਚ ਅਜਨੌਦਾ ਕਲਾਂ ਦੀ ਮੀਟਿੰਗ

ਭਾਦਸੋਂ, 20 ਨਵੰਬਰ (ਪ੍ਰਦੀਪ ਦੰਦਰਾਲਾ)-ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮੋਹਿੰਦਰਾ ਹਲਕਾ ਇੰਚਾਰਜ ਦਿਹਾਤੀ ਪਟਿਆਲਾ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆ ਹਨ। ਜਿਨ੍ਹਾਂ ਵਲੋਂ ਹਰ ਹਲਕੇ ਅੰਦਰ ਮਿਸ਼ਨ 2027 ’ਚ ਆ ਰਹੀ ਹੈ ਕਾਂਗਰਸ ਮੁਹਿੰਮ ਤਹਿਤ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਅਜਨੌਦਾ ਵਿਖੇ ਮੰਡਲ ਪ੍ਰਧਾਨ ਸੁਰਿੰਦਰ ਸਿੰਘ ਪੇਧਨ ਦੀ ਅਗਵਾਈ ’ਚ ਇਕ ਭਰਵੀਂ ਮੀਟਿੰਗ ਕੀਤੀ ਗਈ।

ਅਜੀਤ ਡੈਸਕ 21-11-2026
ਭਾਦਸੋਂ, 20 ਨਵੰਬਰ (ਪ੍ਰਦੀਪ ਦੰਦਰਾਲਾ)-ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮੋਹਿੰਦਰਾ ਹਲਕਾ ਇੰਚਾਰਜ ਦਿਹਾਤੀ ਪਟਿਆਲਾ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆ ਹਨ। ਜਿਨ੍ਹਾਂ ਵਲੋਂ ਹਰ ਹਲਕੇ ਅੰਦਰ ਮਿਸ਼ਨ 2027 ’ਚ ਆ ਰਹੀ ਹੈ ਕਾਂਗਰਸ ਮੁਹਿੰਮ ਤਹਿਤ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਅਜਨੌਦਾ ਵਿਖੇ ਮੰਡਲ ਪ੍ਰਧਾਨ ਸੁਰਿੰਦਰ ਸਿੰਘ ਪੇਧਨ ਦੀ ਅਗਵਾਈ ’ਚ ਇਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿਚ ਮੰਡਲ ਅਧੀਨ ਆਉਂਦੇ ਪਿੰਡ ਅਜਨੌਦਾ ਕਲਾਂ, ਅਜਨੌਦਾ ਖੁਰਦ, ਪੇਧਨ, ਪੇਧਨੀ, ਕਨਸੂਹਾ ਅਤੇ ਹਿਰਦਾਪੁਰ ਦੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੋਹਿਤ ਮੋਹਿੰਦਰਾ ਨੇ ਕਿਹਾ ਮੌਜੂਦਾ ਲੋਟੂ ਸਰਕਾਰ ਤੋਂ ਖਹਿੜਾ ਛੁਡਾਉਣ ਤੇ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੌਜੂਦਾ ਦੌਰ ’ਚ ਨਸ਼ਾ, ਭਿ੍ਟਾਸ਼ਚਾਰ, ਲੁੱਟਾਂ ਖੋਹਾਂ, ਕਤਲ ਦੀਾਆਂ ਵਾਰਦਾਤਾਂ ’ਚ ਚੌਖਾ ਵਾਧਾ ਹੋ ਚੁਕਿਆ ਹੈ। ‘ਆਪ’ ਸਰਕਾਰ ਇਨ੍ਹਾਂ ’ਤੇ ਕਾਬੂ ਪਾਉਣ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਬੀਰ ਸਿੰਘ ਢੀਂਡਸਾ, ਦਫ਼ਤਰ ਇੰਚਾਰਜ ਮਲਕੀਤ ਸਿੰਘ ਭਾਈਆ, ਮੰਡਲ ਪ੍ਰਧਾਨ ਸੁਰਿੰਦਰ ਸਿੰਘ ਪੇਧਨ, ਜਸਵਿੰਦਰ ਸਿੰਘ ਪੇਧਨੀ, ਬਲਵਿੰਦਰ ਸਿੰਘ ਅਜਨੌਦਾ ਕਲਾਂ, ਪ੍ਰਗਟ ਸਿੰਘ ਕਨਸੂਹਾ, ਕਰਮਜੀਤ ਸਿੰਘ ਪੰਚ, ਨਿਰਮਲ ਸਿੰਘ ਹਿਰਦਾਪੁਰ, ਗੁਰਸੇਵਕ ਸਿੰਘ ਅਜਨੌਦਾ ਖੁਰਦ, ਬਲਵੀਰ ਸਿੰਘ ਜੇ.ਈ., ਹਰੀ ਸਿੰਘ ਪੇਧਨੀ, ਸਤਗੁਰ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ, ਨਿਰਭੈ ਸਿੰਘ ਪੇਧਨ, ਜੀਤ ਸਿੰਘ, ਗੁਰਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਸਮਾਜ ਸੇਵਿਕਾ ਨੀਲਮ ਵਰਮਾ ਵਲੋਂ ਆਪਣੇ ਬੇਟੇ ਦੀ ਯਾਦ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਤੇ ਬੂਟ ਤਕਸੀਮ ਅਗਲੀ ਖ਼ਬਰ ਸਬ-ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਲਈ ਜੈਸਮੀਨ ਕੌਰ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।