ਸਮੂਹਿਕ ਸਿਹਤ ਕੇਂਦਰ ਦੁੱਧਨ ਸਾਧਾਂ ਵਿਖੇ “ਵਿਸ਼ਵ ਸੂਗਰ ਦਿਵਸ” ਮੌਕੇ ਜਾਗਰੂਕਤਾ ਕੈਂਪ ਲਗਾਇਆ
ਦੇਵੀਗੜ੍ਹ, 14 ਨਵੰਬਰ (ਰਾਜਿੰਦਰ ਸਿੰਘ ਮੌਜੀ)-ਡਾ਼ ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਅਤੇ ਡਾ਼ ਨਿਧੀ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਦੁੱਧਨ ਸਾਧਾਂ ਦੇ ਨਿਰਦੇਸਾਂ ਅਨੁਸਾਰ ਸਮੂਹਿਕ ਸਿਹਤ ਕੇਂਦਰ ਦੁੱਧਨ ਸਾਧਾਂ ਵਿਖੇ “ਵਿਸ਼ਵ ਸੂਗਰ ਦਿਵਸ” ਥੀਮ “ਸੂਗਰ ਤੇ ਸੂਰੁਆਤੀ ਕਾਰਵਾਈ” ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ਼ ਅਨੁਜ ਬਾਂਸਲ ਮੈਡੀਕਲ ਅਫਸਰ ਨੇ ਦੱਸਿਆ ਕਿ ਹਰ ਸਾਲ 14 ਨਵੰਬਰ ਨੂੰ ਇਨਸੁਲੀਨ ਦੇ ਖੋਜਕਰਤਾ ਸਰ ਫਰੈਡਰਿਕ ਬੈਂਟਿੰਗ ਦੇ ਜਨਮ ਦਿਨ ਦੀ ਯਾਦ ਵਿੱਚ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ।
ਅਜੀਤ ਡੈਸਕ
15-11-2026