70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਸਾਈਕਲਿੰਗ ਰੋਡ ਤੇ ਟਰੈਕ ਇਵੈਂਟ ’ਚ ਪਟਿਆਲਵੀਆਂ ਨੇ ਬਾਜ਼ੀ ਮਾਰੀ
ਪਟਿਆਲਾ , 13 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਇਕਲਿੰਗ ਅੰਡਰ 14,17,19 ਲੜਕੇ,ਲੜਕੀਆਂ ਰੋਡ ਤੇ ਟਰੈਕ ਦੇ ਮੁਕਾਬਲੇ ਕਰਵਾਏ ਗਏ।
ਪਟਿਆਲਾ , 13 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਇਕਲਿੰਗ ਅੰਡਰ 14,17,19 ਲੜਕੇ,ਲੜਕੀਆਂ ਰੋਡ ਤੇ ਟਰੈਕ ਦੇ ਮੁਕਾਬਲੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਟੂਰਨਾਮੈਂਟ ਦੇ ਅਬਜਰਵਰ ਤੇ ਮਾਲੇਰਕੋਟਲਾ ਦੇ ਜਿਲਾ ਸਪੋਰਟਸ ਕੋਆਰਡੀਨੇਟਰ ਵਰਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੱਜ ਦੇ ਹੋਏ ਰੋਡ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ‘ਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਪਟਿਆਲਾ ਨੇ ਦੂਜਾ,ਅੰਡਰ-17 ਦੇ ਵਿੱਚ ਪਟਿਆਲਾ ਨੇ ਪਹਿਲਾ,ਬਠਿੰੰਡਾ ਨੇ ਦੂਜਾ, ਬਰਨਾਲਾ ਨੇ ਤੀਜਾ,ਅੰਡਰ-19 ਦੇ ਵਿੱਚ ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ,ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਟਰੈਕ ਮੁਕਾਬਲਿਆਂ ਵਿੱਚ ਅੰਡਰ-14 ‘ਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ,ਪਟਿਆਲਾ ਨੇ ਦੂਜਾ,ਅੰਡਰ-17 ‘ਚ ਪਟਿਆਲਾ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ, ਅੰਡਰ-19 ਦੇ ਵਿੱਚ ਪਟਿਆਲਾ ਤੇ ਲੁਧਿਆਣਾ ਨੇ ਪਹਿਲਾ,ਪੀਆਈਐਸ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਅਬਜਰਵਰ ਵਰਿੰਦਰ ਸਿੰਘ ਡੀਐਸਸੀ, ਜਤਿੰਦਰ ਸਿੰਘ ਚੀਫ ਕੋਚ, ਜੈਤਸ਼ਾਹੂਦੀਪ ਸਿੰਘ, ਸਪਿੰਦਰਜੀਤ ਕੌਰ, ਸਤਵਿੰਦਰਪਾਲ ਸਿੰਘ ਕੋਚ, ਭੁਪਿੰਦਰ ਸਿੰਘ ਕੋਚ, ਜੋਗਿੰਦਰ ਕੌਰ, ਮੋਹਿਤ ਕੁਮਾਰ ਕੋਚ, ਗੁਰਮੀਤ ਸਿੰਘ ਕੋਚ ਇੰਡੀਅਨ ਰੇਲਵੇ,ਡਾ ਆਸਾ ਸਿੰਘ, ਰਮਨਦੀਪ ਕੌਰ ਹੈਡ ਮਿਸਟ੍ਰੈਸ, ਅਮਨਦੀਪ ਕੌਰ, ਹਰਪ੍ਰੀਤ ਸਿੰਘ ਢਿੱਲੋ, ਕਿਰਨਜੀਤ ਕੌਰ, ਹਰਦੀਪ ਕੌਰ, ਸੰਦੀਪ ਕੌਰ, ਦਮਨਜੀਤ ਕੌਰ, ਰੁਪਿੰਦਰ ਕੌਰ, ਕੁਲਜੀਤ ਕੌਰ, ਚਮਕੌਰ ਸਿੰਘ, ਹਰਜੀਤ ਸਿੰਘ, ਸੁਨੀਲ ਕੁਮਾਰ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜਰ ਸਨ।