13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚੂਰਾ ਪੋਸਤ ਫੜ੍ਹੇ ਜਾਣ ’ਤੇ ਪੁਲਿਸ ਪਰਚਾ ਦਰਜ ਕਰਨ ਦੀ ਬਜਾਇ ਕਰਦੀ ਹੈ ਸੌਦੇਬਾਜ਼ੀ

ਸਮਾਣਾ, 12 ਨਵੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਪੁਲਿਸ ਲਈ ਕਥਿਤ ਰੂਪ ’ਚ “ਪੰਜੇ ਉਗਲਾਂ ਘਿਓ ’ਚ” ਬਣੀ ਹੋਈ ਹੈ। ਜਿਸ ਤਹਿਤ ਪੁਲਿਸ ਆਪਣੇ ਮੁਖਬਰਾਂ ਰਾਹੀਂ ਲੱਖਾਂ ਰੁਪਏ ਇੱਕਤਰ ਕਰ ਰਹੀ ਹੈ ਤੇ ਥੋੜੀ ਬਹੁਤੀ ਭੁੱਕੀ ਖਾਣ ਵਾਲੇ ਨਸ਼ੇੜੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ।

ਅਜੀਤ ਡੈਸਕ 13-11-2026
ਸਮਾਣਾ, 12 ਨਵੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਪੁਲਿਸ ਲਈ ਕਥਿਤ ਰੂਪ ’ਚ “ਪੰਜੇ ਉਗਲਾਂ ਘਿਓ ’ਚ” ਬਣੀ ਹੋਈ ਹੈ। ਜਿਸ ਤਹਿਤ ਪੁਲਿਸ ਆਪਣੇ ਮੁਖਬਰਾਂ ਰਾਹੀਂ ਲੱਖਾਂ ਰੁਪਏ ਇੱਕਤਰ ਕਰ ਰਹੀ ਹੈ ਤੇ ਥੋੜੀ ਬਹੁਤੀ ਭੁੱਕੀ ਖਾਣ ਵਾਲੇ ਨਸ਼ੇੜੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਸੂਤਰਾਂ ਮੁਤਾਬਿਕ ਪੁਲਿਸ ਦੇ ਕੁਝ ਮੁਲਾਜਮ ਸਾਦੇ ਕਪੜਿਆਂ ਵਿਚ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਤੂਰੇ ਫਿਰੇ ਰਹਿੰਦੇ ਹਨ ਤੇ ਨਾਲ ਹੀ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਆਪਣੇ ਮੁਖ਼ਬਰ ਖਾਸ ਛੱਡੇ ਹੋਏ ਹਨ। ਜਿਨ੍ਹਾਂ ਰਾਹੀਂ ਪੁਲਿਸ ਕਥਿਤ ਰੂਪ ਵਿਚ ਭੁੱਕੀ ਮੰਗਵਾ ਕੇ ਮੁਖ਼ਬਰਾਂ ਰਾਹੀਂ ਹੀ ਸੌਦੇਬਾਜੀ ਕਰਦੀ ਹੈ। ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਵਿਚ ਭਾਵੇਂ ਪੁਲਿਸ ਨੂੰ ਚਿੱਟਾ, ਸਮੈਕ, ਸਿੰਥੈਟਿਕ ਨਸ਼ੇ ਤੇ ਮੈਡੀਕਲ ਨਸ਼ਿਆਂ ਖ਼ਿਲਾਫ਼ ਸ਼ਿਕੰਜਾ ਜ਼ਿਆਦਾ ਤੇਜ਼ ਕਸਣ ਦੀਆਂ ਹਦਾਇਤਾਂ ਹਨ ਪਰੰਤੂ ਪੁਲਿਸ ਇਸ ਦੇ ਉਲਟ ਚੂਰਾ ਪੋਸਤ (ਭੁੱਕੀ) ਵੇਚਣ ਵਾਲਿਆਂ ’ਤੇ ਜ਼ਿਆਦਾ ਜੋਰ ਦੇ ਰਹੀ ਹੈ। ਸੂਤਰਾਂ ਮੁਤਾਬਿਕ ਪੁਲਿਸ ਵਲੋਂ ਕਥਿਤ ਬੀਤੇ ਦਿਨੀਂ ਇਕ ਔਰਤ ਨੂੰ ਤਿੰਨ ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਖ਼ਿਲਾਫ਼ ਪਰਚਾ ਦਰਜ ਕਰਨ ਦੀ ਬਜਾਇ ਕਥਿਤ ਇਕ ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਸੌਦਾ ਕਰਦਿਆਂ ਤਿੰਨ ਲੱਖ ਰੁਪਏ ਤੋਂ ਵੱਧ ਬਟੋਰ ਲਏ। ਇਸੇ ਤਰ੍ਹਾਂ ਬੀਤੇ ਕੁਝ ਦਿਨ ਪਹਿਲਾਂ ਪੁਲਿਸ ਨੇ ਇਕ ਜਣੇ ਤੋਂ ਸਾਢੇ ਚਾਰ ਕਿੱਲੋ ਭੁੱਕੀ ਬਰਾਮਦ ਕਰਦਿਆ ਸੰਬੰਧਿਤ ਵਿਅਕਤੀ ਨੂੰ ਭਜਾ ਦਿੱਤਾ ਤੇ ਸਮਾਂ ਬੀਤ ਜਾਣ ’ਤੇ ਮੁਖ਼ਬਰ ਖਾਸ ਰਾਹੀਂ ਚਾਰ ਲੱਖ ਰੁਪਏ ਤੋਂ ਵੱਧ ’ਚ ਸੌਦਾ ਕਰਦਿਆ ਮਾਮਲਾ ਖੁਰਦ ਬੁਰਦ ਕਰ ਦਿੱਤਾ। ਅਜਿਹੇ ਅਨੇਕਾਂ ਹੀ ਕੇਸ ਹਨ, ਜਿੰਨ੍ਹਾ ’ਚ ਪੁਲਿਸ ਕਥਿਤ ਤੌਰ ’ਤੇ ਲੱਖਾਂ ਰੁਪਏ ਬਟੋਰ ਰਹੀ ਹੈ ਤੇ ਕਿਸੇ ਖ਼ਿਲਾਫ਼ ਵੀ ਮੁਕੱਦਮਾ ਦਰਜ ਨਹੀਂ ਹੋ ਰਿਹਾ, ਜਦੋਂ ਕਿ ਬੀਤੇ ਸਾਲ ਦੌਰਾਨ ਸੀ.ਆਈ.ਏ. ਸਟਾਫ਼ ਵਿਚ ਨਵੇਂ ਆਏ ਮੁੱਖ ਅਫ਼ਸਰ ਇੰਸ. ਵਿਜੈ ਕੁਮਾਰ ਨੇ ਨਸ਼ਿਆਂ ਦੀ ਚੇਨ ਤੋੜਣ ਵਿਚ ਵੱਡੀ ਸਫਲਤਾ ਹਾਸਲ ਕਰ ਲਈ ਸੀ ਤੇ ਕਿਸੇ ਹੱਦ ਤੱਕ ਗੁਆਂਢੀ ਰਾਜ ਹਰਿਆਣਾ ਰਾਹੀਂ ਨਸ਼ਿਆਂ ਦੀ ਚੱਲ ਰਹੀ ਸਪਲਾਈ ’ਤੇ ਠੱਲ੍ਹ ਪਾ ਦਿੱਤੀ ਸੀ ਪਰੰਤੂ ਇੰਸ. ਵਿਜੈ ਕੁਮਾਰ ਦੀ ਤੈਨਾਤੀ ਤੋਂ ਕੁਝ ਸਮੇਂ ਬਾਅਦ ਹੀ ਭਾਰੂ ਪਈ ਸਿਆਸਤ ਕਾਰਨ ਉਨ੍ਹਾਂ ਦੀ ਜਲਦੀ ਹੀ ਬਦਲੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਨਸ਼ੇ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਿਕਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਹੀ ਬੀਤੇ ਦਿਨੀਂ ਦੀਵਾਲੀ ਦੇ ਤਿਉਹਾਰ ਦੇ ਨਾਂ ’ਤੇ ਪੁਲਿਸ ਮੁਲਾਜਮਾਂ ਤੇ ਕੁਝ ਅਧਿਕਾਰੀਆਂ ਲੱਖਾਂ ਰੁਪਏ ਅਤੇ ਸ਼ਰਾਬ ਦੀਆਂ ਪੇਟੀਆਂ ਇਹ ਕਹਿ ਕੇ ਇਕੱਠੀਆਂ ਕਰ ਲਈਆਂ ਕਿ ਪੁਲਿਸ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਦੀਵਾਲੀ ਭੇਜਣੀ ਹੈ। ਜਿਸ ’ਤੇ ਵੱਡੇ-ਵੱਡੇ ਉਦਯੋਗਪਤੀਆਂ ਤੇ ਹੋਰਨਾਂ ਲੋਕਾਂ ਜਿਨ੍ਹਾ ਦੇ ਆਪੋ ਆਪਣੀ ਕੰਮੀ ਕਾਰੀ ਪੁਲਿਸ ਨਾਲ ਵਾਹ ਪੈਂਦਾ ਰਹਿੰਦਾ ਹੈ, ਵਲੋਂ ਦੀਵਾਲੀ ਮੌਕੇ ਨਗਦ ਰੁਪਏ ਤੇ ਸ਼ਰਾਬ ਦੀਆਂ ਪੇਟੀਆਂ ਦੇਣ ਤੋਂ ਕੋਈ ਆਨਾਕਾਨੀ ਨਹੀਂ ਕੀਤੀ ਗਈ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੇ ਨਾਂਅ ’ਤੇ ਫੈਲੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾਵੇ।
ਪਿਛਲੀ ਖ਼ਬਰ ਉਪ-ਮੰਡਲ ਮੈਜਿਸਟਰੇਟ ਪਾਤੜਾਂ ਖੁਸ਼ਪ੍ਰੀਤ ਸਿੰਘ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ 2023- ਬੈਚ ਦੇ ਆਈ.ਏ.ਐਸ. ਅਧਿਕਾਰੀ ਸੁਨੀਲ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।