12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ 2 ਤੇ 3 ਦਸੰਬਰ ਨੂੰ ਮੁੱਖ ਦਫ਼ਤਰ ਦੇ ਸਾਰੇ ਗੇਟਾਂ ਦਾ ਕੀਤਾ ਜਾਵੇਗਾ ਘਿਰਾਓ

ਪਟਿਆਲਾ, 11 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਅੱਜ ਮੁੱਖ ਦਫਤਰ ਪਟਿਆਲਾ ਵਿਖੇ ਬਿਜਲੀ ਨਿਗਮ ਮੈਨੇਜ਼ਮੈਟ ਨੂੰ ਸੰਘਰਸ਼ਾਂ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ, ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਖੰਨਾ, ਅਮਿਤ ਕੁਮਾਰ, ਗੁਰਵਿੰਦਰ ਸਿੰਘ ਗੁਰੂ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਛਿੰਦਰ ਸਿੰਘ, ਹਰਜਸ ਸਿੰਘ ਮਹਿਰਾਜ, ਪਰਮਜੀਤ ਸਿੰਘ ਜਲੰਧਰ, ਰਾਜਿੰਦਰ ਸਿੰਘ ਤੇ ਸਰਦਾਰਾ ਸਿੰਘ ਗੱਜੂਮਾਜਰਾ ਵਲੋਂ ਦੱਸਿਆ ਗਿਆ ਕਿ ਚੇਅਰਮੈਨ/ਪਾਵਰਕੌਮ ਨਾਲ ਮੋਰਚੇ ਦੀ 6. 10.

ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਦੇ ਆਗੂ ਗੇਟ ਮੀਟਿੰਗ ਦੌਰਾਨ। ਅਜੀਤ ਤਸਵੀਰ 12-11-2026
ਪਟਿਆਲਾ, 11 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਅੱਜ ਮੁੱਖ ਦਫਤਰ ਪਟਿਆਲਾ ਵਿਖੇ ਬਿਜਲੀ ਨਿਗਮ ਮੈਨੇਜ਼ਮੈਟ ਨੂੰ ਸੰਘਰਸ਼ਾਂ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ, ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਖੰਨਾ, ਅਮਿਤ ਕੁਮਾਰ, ਗੁਰਵਿੰਦਰ ਸਿੰਘ ਗੁਰੂ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਛਿੰਦਰ ਸਿੰਘ, ਹਰਜਸ ਸਿੰਘ ਮਹਿਰਾਜ, ਪਰਮਜੀਤ ਸਿੰਘ ਜਲੰਧਰ, ਰਾਜਿੰਦਰ ਸਿੰਘ ਤੇ ਸਰਦਾਰਾ ਸਿੰਘ ਗੱਜੂਮਾਜਰਾ ਵਲੋਂ ਦੱਸਿਆ ਗਿਆ ਕਿ ਚੇਅਰਮੈਨ/ਪਾਵਰਕੌਮ ਨਾਲ ਮੋਰਚੇ ਦੀ 6.10.26 ਨੂੰ ਹੋਈ ਮੀਟਿੰਗ ਵਿਚ ਬਣੀਆਂ ਸਹਿਮਤੀਆਂ ਨੂੰ ਅਜੇ ਤੱਕ ਲਾਗੂ ਨਹੀ ਕੀਤਾ ਗਿਆ ਤੇ ਨਾ ਹੀ ਬਾਕੀ ਰਹਿੰਦੀਆਂ ਮੰਗਾਂ ਤੇ ਮੋਰਚੇ ਨੂੰ ਮੀਟਿੰਗ ਪ੍ਰਦਾਨ ਕੀਤੀ ਗਈ ਹੈ। ਉਪਰੋਕਤ ਤੋਂ ਇਲਾਵਾ ਮੋਰਚੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੁੱਖ ਦਫਤਰ/ਪੀ.ਐਸ.ਪੀ.ਸੀ.ਐਲ. ਦੀ ਛੱਤ ਤੇ ਚੱੜ ਕੇ ਆਪਣੇ ਪਰਿਵਾਰਿਕ ਮੈੀਬਰਾਂ ਦੀ ਹੋਈ ਮੌਤ ਮਗਰੋ ਨੌਕਰੀ ਦੀ ਮੰਗ ਕਰ ਰਹੇ ਮੈਬਰਾਂ ਦੀ ਗੱਲਬਾਤ ਸੁਣ ਕੇ ਉਸਦਾ ਸਮਾਧਾਨ ਕਰਨ ਅਤੇ 2600 ਅਪਰੈਂਟਸਿ਼ਪ ਲਾਈਨਮੈਨ ਦੀ ਭਰਤੀ ਦੀ ਮੰਗ ਕੀਤੀ ਅਤੇ ਮੈਨੇਜ਼ਮੈਟ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਕਿ ਜੇਕਰ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਮੋਰਚੇ ਵੱਲੋ ਲੜੇ ਜਾ ਰਹੇ ਸੰਘਰਸ਼ਾਂ ’ਚ ਸ਼ਮੂਲੀਅਤ ਕੀਤੀ ਜਾਵੇਗੀ। ਮੋਰਚੇ ਦੀਆਂ ਪ੍ਰਮੁੱਖ ਮੰਗਾਂ ਵਿੱਚ 35400 ਦੀ ਤਨਖਾਹ ਦਾ ਮਸਲਾ, 17.7.20 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ 6ਵਾਂ ਪੇ ਸਕੇਲ ਲਾਗੂ ਕਰਨ, ਸ਼ੋਲੇਸ਼ੀਅਮ ਤੇ ਸਪੈਸ਼ਲ ਪੈਨਸ਼ਨ ਦੀ ਰਿਕਵਰੀ ਬੰਦ ਕਰਨ, ਸੀਆਰ.ਏ 249/04, 267/11 ਅਤੇ 281/13 ਦੇ ਕੰਟਰੈਕਟ ਸਮੇ ਨੂੰ ਪੈਨਸ਼ਨ, ਸੀਨੀਆਰਤਾ ਤੇ ਤਰੱਕੀਆਂ ਲਈ ਗਿਣਨ, ਸੁਪਰਡੈਂਟ ਗਰੇਡ 1, ਅਧੀਨ ਸਕੱਤਰ ਤੇ ਉਪ ਸਕੱਤਰ ਦੀਆਂ ਡਾਈਵਰਟ ਕੀਤੀਆ ਅਸਾਮੀਆਂ ਮੁੜ ਬਹਾਲ ਕਰਨ, ਰੋਸਟਰ ਰਜਿਸਟਰ ਅਪਟੂਡੇਟ ਕਰਨ, ਕਰਮਚਾਰੀਆਂ ਨੂੰ ਜਬਰਦਸ਼ਤੀ ਫੋਨ ਦੇਣ, ਪਾਰਟ ਟਾਈਮ ਸਵੀਪਰਜ਼, ਕੰਟਰੈਕਟ ਵਰਕਰਜ਼ ਨੂੰ ਸਿੱਧੇ ਕੰਟਰੈਕਟ ਤੇ ਲੈਣ, ਲਾਈਨਮੈਨ ਦੀ ਸਿੱਧੀ ਭਰਤੀ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ, 18% ਪੈਡਿੰਗ ਡੀ.ਏ. ਦੇਣ, ਬੰਦ ਕੀਤੇ ਭੱਤੇ ਮੁੜ ਬਹਾਲ ਕਰਨ, ਵੱਖ ਵੱਖ ਕੇਡਰਾਂ ਦੀਆਂ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਦੀਆਂ ਖਾਲੀ ਪਈਆ ਅਸਾਮੀਆਂ ਭਰਨ, ਗਰੈਚੁਟੀ ਤੇ ਪੈਨਸ਼ਨ ਟਰੱਸਟ ਸ਼ੁਰੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਗੁਰੂ ਅਮਰਦਾਸ ਥਰਮਲ ਪਲਾਂਟ ਵਿਖੇ ਸਿੱਧੀ ਭਰਤੀ ਕਰਨ, ਅਤੇ ਗਰਿੱਡ ਸਬ ਸਟੇਸ਼ਨਾ ਆਦਿ ਮਸਲੇ ਸ਼ਾਮਲ ਹਨ। ਮੋਰਚੇ ਵੱਲੋ ਜਾਰੀ ਕੀਤੇ ਗਏ ਸੰਘਰਸ਼ ਪੋ੍ਰਗਰਾਮਾਂ ਅਨੁਸਾਰ ਮਿਤੀ 2.12.26 ਤੋ 11.12.26 ਤੱਕ ਸੀਐਮਡੀ ਅਤੇ ਡਾਇਰੈਕਟਰਜ਼ ਦਾ ਫੀਲਡ ਦੌਰਿਆ ਦੌਰਾਨ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ ਅਤੇ ਕਰਮਚਾਰੀ ਬਣਦੀ ਡਿਊਟੀ ਹੀ ਕਰਨਗੇ ਅਤੇ ਡਿਊਟੀ ਤੋ ਬਾਅਦ ਮੋੁਬਾਇਲ ਫੋਨ ਸਵਿੱਚ ਆਫ ਕਰਨਗੇ। ਮਿਤੀ 2 ਅਤੇ 3 ਦਸੰਬਰ ਨੂੰ ਲਗਾਤਾਰ ਦੋ ਦਿਨ ਮੁੱਖ ਦਫਤਰ ਦੇ ਸਾਰੇ ਗੇਟਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮਿਤੀ 7 ਦਸੰਬਰ ਤੋ 11 ਦਸੰਬਰ ਤੱਕ ਸੀਐਮਡੀ ਅਤੇ ਡਾਇਰੈਕਟਰਜ਼ ਨੂੰ ਮੁੱਖ ਦਫਤਰ ’ਚ ਵੜਨ ਸਮੇ ਘੇਰਿਆ ਜਾਵੇਗਾ ਅਤੇ 11 ਦਸੰਬਰ ਨੂੰ ਅਗਲੇ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਦੀ ਬਿਆਨਬਾਜ਼ੀ ਦਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਿੱਤਾ ਜਵਾਬ ਸਿਆਸੀ ਲੜਾਈ ਸਿਆਸੀ ਢੰਗ ਨਾਲ... ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਨੇ ਸਨੌਰ ਤੇ ਸਮਾਣਾ ਦੇ ਵਰਕਰ ਤੇ ਵੋਟਰ ਪਾਏ ਸ਼ਸ਼ੋਪੰਜ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।