11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਾਰਟੀ ਪ੍ਰਧਾਨ ਸੁਖਬੀਰ ਦੀ ‘ਹੁਣ ਮੌਕਾ ਪੰਜਾਬ ਨੂੰ’ ਯਾਤਰਾ ਨੂੰ ਲੈ ਕੇ ਹੋਈ ਪਾਰਟੀ ਵਰਕਰਾਂ ਦੀ ਲਾਲਕਾ ਦੀ ਅਗਵਾਈ ਹੇਠ ਇਕੱਤਰਤਾ

ਨਾਭਾ, 10 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸਥਿਤ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਨਾਭਾ ਦੇ ਮੁੱਖ ਪਾਰਟੀ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 21 ਨਵੰਬਰ ਨੂੰ ਨਾਭਾ ਵਿਖੇ ਹੋਣ ਵਾਲੀ ‘ਹੁਣ ਮੌਕਾ ਪੰਜਾਬ ਨੂੰ ਯਾਤਰਾ’ ਦੇ ਸੰਬੰਧ ਵਿਚ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਸ਼ਮੂਲਿਅਤ ਕੀਤੀ। ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਵੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸੂਝਵਾਨ ਲੋਕ ਸ਼੍ਰੋ.

ਨਾਭਾ ਵਿਖੇ ਪਾਰਟੀ ਵਰਕਰਾਂ ਦੀ ਹੋਈ ਮੀਟਿੰਗ ਉਪਰੰਤ ਮੱਖਣ ਸਿੰਘ ਲਾਲਕਾ ਵਰਕਰਾਂ ਸਮੇਤ ਗੱਲਬਾਤ ਕਰਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ 11-11-2026
ਨਾਭਾ, 10 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸਥਿਤ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਨਾਭਾ ਦੇ ਮੁੱਖ ਪਾਰਟੀ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 21 ਨਵੰਬਰ ਨੂੰ ਨਾਭਾ ਵਿਖੇ ਹੋਣ ਵਾਲੀ ‘ਹੁਣ ਮੌਕਾ ਪੰਜਾਬ ਨੂੰ ਯਾਤਰਾ’ ਦੇ ਸੰਬੰਧ ਵਿਚ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਸ਼ਮੂਲਿਅਤ ਕੀਤੀ। ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਵੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸੂਝਵਾਨ ਲੋਕ ਸ਼੍ਰੋ. ਅ. ਦ. (ਬ) ਦੇ ਉਮੀਦਵਾਰਾਂ ਨੂੰ ਜਿਤਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ। ਇਕੱਤਰਤਾ ਵਿਚ ਸ਼ਹਿਰੀ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਗੁਰਚਰਨ ਸਿੰਘ ਘਮਰੌਦਾ, ਅਮਰੀਕ ਸਿੰਘ ਥੂਹੀ, ਸਤਨਾਮ ਸਿੰਘ ਸੰਧੂ, ਬਲਜਿੰਦਰ ਸਿੰਘ ਬੱਬੂ ਰਾਮਗੜ੍ਹ, ਹੈਪੀ ਸ਼ਰਮਾ ਦੁਲੱਦੀ, ਗੁਰਤੇਜ ਸਿੰਘ ਕੌਲ, ਸੁਖਚੈਨ ਸਿੰਘ ਬਿਸਨਪੁਰਾ, ਬਬਲੂ ਚੌਹਾਨ, ਬਖਸੀਸ਼ ਸਿੰਘ ਨਰਮਾਣਾ, ਰਣਜੀਤ ਸਿੰਘ ਘੁੰਡਰ, ਸੁਖਵਿੰਦਰ ਸਿੰਘ ਛੀਟਾਂਵਾਲਾ, ਕਰਮ ਸਿੰਘ ਮਾਂਗੇਵਾਲ, ਡਾ ਲਖਵਿੰਦਰ ਸਿੰਘ ਕਮੇਲੀ, ਪ੍ਰੇਮ ਸਿੰਘ ਐਮਸੀ, ਰਣਜੀਤ ਸਿੰਘ ਲਾਡੀ, ਰਣਧੀਰ ਸਿੰਘ ਬਿਨਾਹੇੜੀ, ਨਰਪਿੰਦਰ ਸਿੰਘ ਰਾਜਗੜ, ਬਲਕਾਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਅਲੌਹਰਾਂ, ਦਲਵੀਰ ਸਿੰਘ ਥੂਹੀ, ਸੁਰਿੰਦਰਜੀਤ ਚੌਹਾਨ, ਗਗਨ ਮੋਹਲਗਵਾਰਾ, ਸਰਬਜੀਤ ਸਿੰਘ ਦੰਦਰਾਲਾ ਢੀਂਡਸਾ, ਰਣਵੀਰ ਸਿੰਘ ਮਠਾੜੂ, ਨਾਹਰ ਸਿੰਘ ਭੋੜੇ, ਬਲਦੇਵ ਸਿੰਘ ਭੋੜੇ, ਭਜਨ ਸਿੰਘ ਭੋੜੇ, ਹਰਜਿੰਦਰ ਅਲੌਹਰਾਂ, ਬੱਬੂ ਵੈਦ, ਰੌਸ਼ਨ ਲਾਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਲੋੜਵੰਦ ਬੱਚਿਆਂ ਦੀ ਸਿੱਖਿਆ ਦਾ ਸੁਨੇਹਾ ਲੈ ਕੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਯਾਤਰਾ ’ਤੇ ਨਿਕਲੇ ਸੇਵਾਮੁਕਤ ਆਈ... ਅਗਲੀ ਖ਼ਬਰ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਕਈ ਪਰਿਵਾਰ ਬਸਪਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।