11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ

ਬਨੂੜ, 10 ਨਵੰਬਰ (ਭੁਪਿੰਦਰ ਸਿੰਘ)-ਵਿਸ਼ਵਕਰਮਾਂ ਮੰਦਰ ਮੈਨੇਜਮੈਂਟ ਕਮੇਟੀ ਬਨੂੜ ਵਲੋਂ ਵਿਸ਼ਵਕਰਮਾ ਦਿਵਸ ਉਤਸਾਹ ਤੇ ਸਰਧਾ ਨਾਲ ਮਨਾਇਆ। ਕਮੇਟੀ ਨੇ ਵਿਸ਼ਵਕਰਮਾਂ ਮੰਦਰ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਔਜ਼ਾਰਾਂ ਦੀ ਪੂਜਾ ਕੀਤੀ ਗਈ।

ਅਜੀਤ ਡੈਸਕ 11-11-2026
ਬਨੂੜ, 10 ਨਵੰਬਰ (ਭੁਪਿੰਦਰ ਸਿੰਘ)-ਵਿਸ਼ਵਕਰਮਾਂ ਮੰਦਰ ਮੈਨੇਜਮੈਂਟ ਕਮੇਟੀ ਬਨੂੜ ਵਲੋਂ ਵਿਸ਼ਵਕਰਮਾ ਦਿਵਸ ਉਤਸਾਹ ਤੇ ਸਰਧਾ ਨਾਲ ਮਨਾਇਆ। ਕਮੇਟੀ ਨੇ ਵਿਸ਼ਵਕਰਮਾਂ ਮੰਦਰ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਔਜ਼ਾਰਾਂ ਦੀ ਪੂਜਾ ਕੀਤੀ ਗਈ। ਉਪਰੰਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਮੰਦਰ ਕਮੇਟੀ ਦੇ ਪ੍ਰਧਾਨ ਵਰੁਣਦੀਪ ਲਾਡੀ, ਰਾਜੀਵ ਕੁਮਾਰ, ਸਰਪ੍ਰਸਤ ਰਿਸ਼ੀ ਸੋਹਲ ਤੇ ਕਿਸੋਰ ਧੀਮਾਨ, ਸਿਆਮ ਲਾਲ, ਮੋਹਨ ਸਿੰਘ, ਜਤਿੰਦਰ ਧੀਮਾਨ, ਪਰਦਮਨ ਸਿੰਘ, ਰਿਸ਼ੂ ਧੀਮਾਨ, ਮੰਗਤ ਧੀਮਾਨ ਆਦਿ ਦੀ ਰਹਿਨਮੁਈ ਹੇਠ ਕਰਵਾਏ ਧਾਰਮਿਕ ਸਮਾਗਮ ’ਚ ਵਰਿੰਦਰ ਸੂਦ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲੁਆਈ। ਉਨ੍ਹਾਂ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ। ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ। ਉਪਰੰਤ ਮੋਟਰਸਾਇਕਲ ਯੂਨੀਅਨ ਨੇ ਗੁੱਗਾ ਮਾੜੀ ਗਰਾਊਂਡ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ, ਜਿਸ ’ਚ ਇੰਫੌਕਟੈੱਕ ਦੇ ਸਾਬਕਾ ਚੇਅਰਮੈਨ ਐਸ. ਐਮ. ਐਸ. ਸੰਧੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਮੇਟੀ ਦੀ ਸਲਾਘਾਂ ਕਰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਵਿਗਿਆਨੀ ਸਿਲਪਾਕਾਰੀ ਸਨ, ਜਿਨ੍ਹਾਂ ਬਦਲੋਤ ਅੱਜ ਕਿਰਤੀ ਲੋਕ ਆਪਣੇ ਹੱਥੀ ਕਿਰਤ ਕਰਨ ਯੋਗ ਹੋਏ ਹਨ, ਜੋ ਆਪਣੇ ਪਰਿਵਾਰ ਚਲਾ ਰਹੇ ਹਨ। ਇਸ ਮੌਕੇ ਉਨ੍ਹਾਂ ਕਮੇਟੀ ਦੀ ਵਿੱਤੀ ਸਹਾਇਤਾ ਵੀ ਕੀਤੀ। ਉਪਰੰਤ ਮਸਹੂਰ ਗਾਇਕ ਜੋੜੀ ਫੌਜੀ ਰਾਜਪੁਰੀਆ ਤੇ ਬੀਬਾ ਨਿਰਮਲ ਨੀਰ, ਗੁਰਪ੍ਰੀਤ ਵਿੱਕੀ ਤੇ ਬੀਬਾ ਜਸਪ੍ਰੀਤ ਜੱਸੀ ਅਤੇ ਰਾਜ ਫੈਜਗੜੀਆ ਤੇ ਐਚ ਕੌਰ ਨੇ ਆਪਣੇ ਗੀਤਾ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੰਤ ਪ੍ਰਬੰਧਕ ਕਮੇਟੀ ਬਲਬੀਰ ਸਿੰਘ, ਚਰਨਜੀਤ ਸਿੰਘ, ਜਗਤਾਰ ਸਿੰਘ ਜੱਗੀ, ਬਿੱਲਾ ਬੂਟਾ ਸਿੰਘ ਵਾਲਾ ਆਦਿ ਨੇ ਸਹਿਯੋਗ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਮੁੱਖ ਮਹਿਮਾਨ ਸੰਧੂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਡੀ. ਆਈ. ਜੀ. ਚਾਹਲ ਵਲੋਂ ਐਸ. ਐਸ. ਪੀ. ਤੇ ਹਰਿਆਣਾ ਦੇ ਅਫਸਰਾਂ ਨ... ਅਗਲੀ ਖ਼ਬਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਪੈਟਰੋਲ ਪੰਪ ’ਤੇ ਦੇਰ ਸ਼ਾਮ ਛਾਪਾਮਾਰੀ ਸਰਕਾਰ ਵਲੋਂ ਪਾਏ ਜਾ ਰਹੇ ਦਬਾਅ ਅੱਗੇ ਨਹੀ ਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।