10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਕੜੋਨਾਂ ਖੁਰਦ ਵਿਖੇ ਇਕੱਠੀ ਕੀਤੀ 90 ਟਰਾਲੀਆਂ ਦੀ ਪਰਾਲੀ ਸੜ ਕੇ ਹੋਈ ਸੁਆਹ

ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜਦੀਕੀ ਪਿੰਡ ਮਕੜੋਨਾ ਖੁਰਦ ਵਿਖੇ ਕਿਸਾਨ ਵਲੋਂ ਗੱਠਾਂ ਬਣਾ ਕੇ ਰੱਖੀ 90 ਟਰਾਲੀਆਂ ਦੀ ਪਰਾਲੀ ਸੜ ਕੇ ਸਵਾਹ ਹੋ ਗਈ। ਪੀੜਤ ਕਿਸਾਨ ਨੇ ਸ਼ੱਕ ਜਾਹਰ ਕੀਤਾ ਕਿ ਇੱਹ ਅੱਗ ਜਾਣ ਬੁੱਝ ਕੇ ਕਿਸੇ ਸਰਾਰਤੀ ਅਨਸਰ ਵਲੋਂ ਲਗਾਈ ਗਈ ਹੈ।

ਅਜੀਤ ਡੈਸਕ 10-11-2026
ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜਦੀਕੀ ਪਿੰਡ ਮਕੜੋਨਾ ਖੁਰਦ ਵਿਖੇ ਕਿਸਾਨ ਵਲੋਂ ਗੱਠਾਂ ਬਣਾ ਕੇ ਰੱਖੀ 90 ਟਰਾਲੀਆਂ ਦੀ ਪਰਾਲੀ ਸੜ ਕੇ ਸਵਾਹ ਹੋ ਗਈ। ਪੀੜਤ ਕਿਸਾਨ ਨੇ ਸ਼ੱਕ ਜਾਹਰ ਕੀਤਾ ਕਿ ਇੱਹ ਅੱਗ ਜਾਣ ਬੁੱਝ ਕੇ ਕਿਸੇ ਸਰਾਰਤੀ ਅਨਸਰ ਵਲੋਂ ਲਗਾਈ ਗਈ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਭਰ ਕਰਨਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਲੋਂ ਇਹ ਪਰਾਲੀ ਗੱਠਾਂ ਬਣਾ ਕੇ ਕੇ ਇਕੱਠੀ ਕੀਤੀ ਸੀ, ਜਿਸ ਨੂੰ ਕਿਸੇ ਸਰਾਰਤੀ ਅਨਸਰਾਂ ਵਲੋਂ ਕੋਲ ਹੀ ਪਟਾਕੇ ਵਗੈਰਾ ਚਲਾ ਕੇ ਲਗਾਈ ਲੱਗ ਰਹੀ ਹੈ, ਕਿਉਂਕਿ ਨੇੜੇ ਸ਼ਰਾਬ ਦੀ ਖਾਲੀ ਬੋਤਲ ਤੇ ਹੋਰ ਸਾਮਾਨ ਵੀ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅੱਗ ਨੂੰ ਬੁਝਾਉਣ ਲਈ 3 ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟੇ ਦੀ ਕੋਸ਼ਿਸਾਂ ਸਦਕਾ ਅੱਗ ਤੇ ਕਾਬੂ ਪਾਇਆ ਪਰ ਅਜੇ ਵੀ ਪਰਾਲੀ ’ਚੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਨਰ ਸੁਰਜੀਤ ਅਕਾਲੀ ਦਲ ਵਲੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਬੰਦੀ ਛੋੜ ਦਿਵਸ ਤੇ ਦੀਵਾਲੀ ਅਗਲੀ ਖ਼ਬਰ ਹੋਟਲ ਪਾਰਕ ਪਲਾਜ਼ਾ ਵਿਖੇ ਮਨਾਇਆ ਵਿਸ਼ਵਕਰਮਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।