07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬ ਦੇ ਸਿਆਸੀ ਲੀਡਰਾਂ ਨੂੰ ਨਸ਼ਿਆਂ ’ਤੇ ਸਿਆਸਤ ਛੱਡ ਕੇ ਆਪਣਾ ਮੁਢਲਾ ਫਰਜ਼ ਸਮਝ ਕੇ ਕੰਮ ਕਰਨਾ ਚਾਹੀਦਾ ਹੈ-ਰਮਨ ਨਹਿਲ, ਸੰਨੀ ਨਹਿਲ

ਸਮਾਣਾ, 6 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸਾਡੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਦਿਨੋਂ ਦਿਨ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਦਾ ਵਾਧਾ ਹੋ ਰਿਹਾ ਹੈ ਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਸਿਆਸੀ ਪਾਰਟੀਆਂ ਨਸ਼ਿਆਂ ’ਤੇ ਸਿਆਸਤ ਕਰ ਰਹੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਮਸਲਾ ਹੈ। ਸਿਆਸੀ ਆਗੂਆਂ ਨੂੰ ਨਸ਼ਿਆਂ ’ਤੇ ਸਿਆਸਤ ਛੱਡ ਕੇ ਅਸਲ ਰੂਪ ਵਿਚ ਇਨ੍ਹਾਂ ਦੇ ਖ਼ਾਤਮੇ ਲਈ ਕੰਮ ਕਰਨਾ ਚਾਹੀਦਾ ਹੈ।

ਰਮਨ ਨਹਿਲ, ਸੰਨੀ ਨਹਿਲ 07-11-2026
ਸਮਾਣਾ, 6 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸਾਡੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਦਿਨੋਂ ਦਿਨ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਦਾ ਵਾਧਾ ਹੋ ਰਿਹਾ ਹੈ ਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਸਿਆਸੀ ਪਾਰਟੀਆਂ ਨਸ਼ਿਆਂ ’ਤੇ ਸਿਆਸਤ ਕਰ ਰਹੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਮਸਲਾ ਹੈ। ਸਿਆਸੀ ਆਗੂਆਂ ਨੂੰ ਨਸ਼ਿਆਂ ’ਤੇ ਸਿਆਸਤ ਛੱਡ ਕੇ ਅਸਲ ਰੂਪ ਵਿਚ ਇਨ੍ਹਾਂ ਦੇ ਖ਼ਾਤਮੇ ਲਈ ਕੰਮ ਕਰਨਾ ਚਾਹੀਦਾ ਹੈ। ਇਹ ਵਿਚਾਰ ਰਮਨ ਨਹਿਲ ਅਤੇ ਸੰਨੀ ਨਹਿਲ ਜੋ ਕਿ ਜਾਗਰੂਕ ਕਿਸਾਨ ਆਗੂ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਵਰਗੀ ਪਰਵਿੰਦਰ ਸਿੰਘ ਝੋਟਾ ਅਤੇ ਹੋਰ ਵੀ ਅਨੇਕ ਨੌਜਵਾਨ ਕਾਫ਼ੀ ਸਮਿਆਂ ਤੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਸੋਚ ’ਤੇ ਕਿਸੇ ਨੇ ਵੀ ਪਹਿਰਾ ਨਹੀਂ ਦਿੱਤਾ ਨਾ ਹੀ ਉਨ੍ਹਾਂ ਵਲੋਂ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਨਾਲ ਜੁੜੇ। ਹੁਣ ਜਦੋਂ ਪਰਵਿੰਦਰ ਸਿੰਘ ਝੋਟਾ ਨੇ ਸ਼ਹਾਦਤ ਦੇ ਦਿੱਤੀ ਹੈ ਤਾਂ ਉਸ ’ਤੇ ਵੀ ਬਹੁਤੇ ਸਿਆਸੀ ਆਗੂ ਸਿਆਸਤ ਹੀ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸਤ ਅਤੇ ਧਰਮ ਤੋਂ ਦੂਰ ਰਹਿ ਕੇ ਅਸਲ ਰੂਪ ਵਿਚ ਪਿੰਡਾਂ ਵਿਚ ਨਸ਼ਿਆਂ ਖ਼ਿਲਾਫ਼ ਕਮੇਟੀਆਂ ਬਣਾਉਣ ਜੋ ਸਰਪੰਚ ਨੰਬਰਦਾਰ ਅਤੇ ਹੋਰ ਅਹੁਦੇਦਾਰਾਂ ਨੂੰ ਨਸ਼ਿਆਂ ਵਿਚ ਫੜੇ ਗਏ ਕਥਿਤ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਂਦੇ ਹਨ ਉਨ੍ਹਾਂ ਦਾ ਸਮਾਜਿਕ ਤੌਰ ’ਤੇ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ। ਨਹਿਲ ਭਰਾਵਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਲਗਭਗ ਵਧੇਰੇ ਲੋਕ ਆਪਣੇ ਵਿਆਹ ਸ਼ਾਦੀਆਂ ਵਿਚ ਨਸ਼ਿਆਂ ਦੀਆਂ ਸਟਾਲਾਂ ਲਗਾਉਣ ਵਿਚ ਆਪਣੀ ਸ਼ੋਹਰਤ ਸਮਝਦੇ ਹਾਂ ਜਿਸ ਦਾ ਸਾਡੇ ਬੱਚਿਆਂ ’ਤੇ ਭੈੜਾ ਪ੍ਰਭਾਵ ਪੈਂਦਾ ਹੈ । ਇਸ ਗਲਤ ਸੋਚ ’ਤੇ ਵੀ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਪਹਿਰਾ ਦੇਣ ਅਤੇ ਅਮਲ ਕਰਨ ਦੀ ਲੋੜ ਹੈ। ਹੁਣ ਨਸ਼ਿਆਂ ਦਾ ਖਾਤਮਾ ਸਰਕਾਰਾਂ ਅਤੇ ਪੁਲਿਸ ਦੇ ਵਸ ਨਹੀਂ ਕਿਉਂਕਿ ਵਧੇਰੇ ਲੋਕਾਂ ਲਈ ਨਸ਼ੇ ਕਮਾਈ ਦਾ ਸਾਧਨ ਹਨ ਵਧੇਰੇ ਥਾਂ ’ਤੇ ਇਹ ਮਿਲੀਭੁਗਤ ਨਾਲ ਹੀ ਵਿਕਦੇ ਅਤੇ ਸਪਲਾਈ ਹੁੰਦੇ ਹਨ। ਇਸ ਲਈ ਨਸ਼ਿਆਂ ਖ਼ਿਲਾਫ਼ ਜਦੋਂ ਲੋਕ ਇਕੱਠੇ ਹੋ ਕੇ ਲਾਮਬੰਦ ਹੋਣਗੇ ਤਾਂ ਇਸ ਲਾਹਨਤ ਦਾ ਮੁਕੰਮਲ ਸਫ਼ਾਇਆ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਪੇਅ ਸਕੇਲ, ਡੀ.ਏ. ਅਤੇ ਹੋਰ ਵਿੱਤੀ ਲਾਭਾਂ ਤੋਂ ਵਾਂਝੇ ਸਪੈਸ਼ਲ ਕਾਡਰ ਅਧਿਆਪਕਾਂ ਦੀ ਇਸ ਵਾਰ ਵੀ ਹੋਵੇਗੀ ਕਾਲੀ ਦੀਵਾਲੀ... ਅਗਲੀ ਖ਼ਬਰ 4161 ਭਰਤੀ ਅਧਿਆਪਕਾਂ ’ਚੋਂ 253 ਨੂੰ ਬਰਖ਼ਾਸਤ ਕਰਨਾ ਮੰਦਭਾਗਾ-ਕੈਪਟਨ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।