ਰਾਜਪੁਰਾ, 4 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਚੰਡੀਗੜ੍ਹ ਜੀ.ਟੀ. ਰੋਡ ’ਤੇ ਏਕਤਾ ਕਾਲੋਨੀ ਵਿਚ ਸੀਟ ਕਵਰ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਵਾਸੀ ਪਿੰਡ ਪਬਰਾ ਨੇ ਦੱਸਿਆ ਕਿ ਉਸ ਦੀ ਗੁਰੂ ਨਾਨਕ ਸੀਟ ਕਵਰ ਬਣਾਉਣ ਦੀ ਦੁਕਾਨ ਹੈ ਅਤੇ ਕਾਰਾਂ ਦੀ ਅਸੈਸਰੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਉਹ ਦੁਕਾਨ ਬੰਦ ਕਰਕੇ ਰਾਤੀ ਕਰੀਬ ਅੱਠ ਵਜੇ ਘਰ ਨੂੰ ਗਿਆ ਪਰ ਉਸ ਨੂੰ ਕਿਸੇ ਨੇ ਫੋਨ ਕੀਤਾ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਜਿੰਨੇ ਚਿਰ ਨੂੰ ਉਹ ਦੁਕਾਨ ’ਤੇ ਪੁੱਜਾ ਉਨੀ ਦੇਰ ਤੱਕ ਅੱਗ ਨੇ ਸਾਰਾ ਸਮਾਨ ਰਾਖ ਦੇ ਢੇਰ ਵਿਚ ਬਦਲ ਦਿੱਤਾ ਸੀ। ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਅੱਠ ਦਸ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਤੇ ਟਰੇਡ ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਵੀ ਮੋਕਾ ਵੇਖਿਆ ਅਤੇ ਕਿਹਾ ਕਿ ਉਹ ਸਰਕਾਰ ਤੱਕ ਇਸ ਨੁਕਸਾਨ ਦੀ ਰਿਪੋਰਟ ਭੇਜਣਗੇ ,ਇਸ ਮੌਕੇ ਪਿੰਡ ਦੇ ਸਰਪੰਚ ਲਾਡੀ ਸਰਪੰਚ ਅਤੇ ਦੁਕਾਨਦਾਰ ਸ਼ਿਵ ਕੁਮਾਰ ਨੇ ਸਰਕਾਰ ਮੂਹਰੇ ਗੁਹਾਰ ਲਾਈ ਹੈ ਕਿ ਬਣਦਾ ਮੁਆਵਜਾ ਮਿਲਣਾ ਚਾਹੀਦਾ ਹੈ।