04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਲਾਕਾਰਾਂ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲੋਕ ਰੰਗਮੰਚ ਲਹਿਰ ਨੂੰ ਜਿੰਦਾ ਰੱਖਣ ਲਈ ਅਪੀਲ-ਪ੍ਰਾਣ ਸੱਭਰਵਾਲ

ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਪੰਜਾਬ ਦਿਵਸ ਉਦਘਾਟਨੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਾਹਿਤ-ਕਲਾ ਸਰਪਰਸਤ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਨੂੰ ਕਲਾਕਾਰਾਂ ਨੇ ਲੋਕ ਰੰਗਮੰਚ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਅਪੀਲ ਕੀਤੀ। ਕਲਾਕਾਰਾਂ ਨੇ ਸ.

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਦੇ ਹੋਏ ਪ੍ਰਾਣ ਸੱਭਰਵਾਲ ਅਤੇ ਹੋਰ। ਅਜੀਤ ਤਸਵੀਰ 04-11-2026
ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਪੰਜਾਬ ਦਿਵਸ ਉਦਘਾਟਨੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਾਹਿਤ-ਕਲਾ ਸਰਪਰਸਤ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਨੂੰ ਕਲਾਕਾਰਾਂ ਨੇ ਲੋਕ ਰੰਗਮੰਚ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਅਪੀਲ ਕੀਤੀ। ਕਲਾਕਾਰਾਂ ਨੇ ਸ. ਸੰਧਵਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਦੱਸਿਆ ਕਿ ਪਿਛਲੇ ਸਮਿਆਂ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਸਪਾਂਸਰਸ਼ਿਪ ਪ੍ਰਦਾਨ ਕਰਕੇ ਥੀਏਟਰ ਗਰੁੱਪਾਂ ਨੂੰ ਸਰਗਰਮ ਰੱਖਦਾ ਸੀ, ਜਿਸ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰਕ, ਕੌਮੀ ਏਕਤਾ, ਸੰਵੇਦਨਸ਼ੀਲਤਾ ਅਤੇ ਪੰਜਾਬੀਅਤ ਦਾ ਪ੍ਰਚਾਰ ਅਤੇ ਪਸਾਰ ਹੁੰਦਾ ਸੀ। ਕਲਾਕਾਰਾਂ ਨੇ ਪੰਜਾਬ ਕਲਾ ਪਰਿਸ਼ਦ, ਸੰਗੀਤ ਨਾਟਕ ਅਕਾਦਮੀ ਅਤੇ ਸੱਭਿਆਚਾਰਕ ਵਿਭਾਗ ਨੂੰ ਅੱਗੇ ਆਉਣ ਲਈ ਬੇਨਤੀ ਕੀਤੀ। ਨਟਾਸ ਡਾਇਰੈਕਟਰ ਪਦਮਸ਼੍ਰੀ ਐਵਾਰਡੀ ਸ੍ਰੀ ਪ੍ਰਾਣ ਸੱਭਰਵਾਲ ਨੇ ਦੱਸਿਆ ਕਿ ਇਸ ਅਵਸਰ ’ਤੇ ਕਲਾਕਾਰ, ਭਾਸ਼ਾ ਵਿਭਾਗ ਦੇ ਉੱਦਮੀ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਅਤੇ ਸਮਾਗਮ ਦੇ ਪ੍ਰਧਾਨ ਵਿਵੇਕਸ਼ੀਲ ਡਾ. ਜਗਦੀਪ ਸਿੰਘ, ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੂੰ ਭੀ ਮਿਲੇ ਅਤੇ ਸ਼ੁੱਭ ਇਛਾਵਾਂ ਸਾਂਝੀਆਂ ਕੀਤੀਆਂ। ਸ੍ਰੀ ਸੱਭਰਵਾਲ ਨੇ ਕਿਹਾ ਕਿ “ਇਕ ਇਕੱਲਾ ਦੋ ਗਿਆਰਾ” ਅਨੁਸਾਰ, ਦੋ ਵਿਵੇਕਸ਼ੀਲ ਸ਼ਕਤੀਆਂ ਦਾ ਸੁਮੇਲ-ਭਾਸ਼ਾ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਹਨ ਜੋ ਪ੍ਰਵਲ ਤਾਲ-ਮੇਲ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਸਾਹਿਤ ਅਤੇ ਪੰਜਾਬੀਅਤ ਦਾ ਮਾਨ ਦੇਸ਼ ਵਿਦੇਸ਼ਾਂ ਵਿੱਚ ਬੱੜਾ ਰਹੇ ਹਨ। ਕਲਾਕਾਰਾਂ ਨੇ ਆਸ ਪ੍ਰਗਟਾਈ ਕਿ ਇਹ ਅਦਾਰੇ ਭਾਰਤ ਸਰਕਾਰ ਦੇ ਸੰਸਕਿ੍ਰਤੀ ਮੰਤਰਾਲਿਆ ਨਾਲ ਸੰਪਰਕ ਸਥਾਪਿਤ ਕਰਕੇ ਥੀਏਟਰ-ਸੱਬਿਆਚਾਰ ਭਾਸ਼ਾ ਪ੍ਰਚਾਰ ਪ੍ਰੋਜੈਕਟ ਤਿਆਰ ਕਰਨ ਅਤੇ ਵਿੱਤੀ ਸਹਾਇਤਾ ਨਾਲ ਕਲਾ ਅਤੇ ਕਲਾਕਾਰਾਂ ਦੀ ਸਰਪਰਸਤੀ ਕਰਨ। ਸ੍ਰੀ ਸੱਭਰਵਾਲ ਨੇ ਸਾਥੀਆਂ ਗੋਪਾਲ ਸ਼ਰਮਾ, ਅੰਮਿ੍ਰਤਪਾਲ ਸਿੰਘ, ਸਨਦੀਪ ਕੈਲੇ ਅਤੇ ਐਮ.ਐਸ. ਜੱਗੀ ਨਾਲ ਉਪਰੋਕਤ ਹਸਤੀਆਂ ਨੂੰ ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਦੀ ਨਵਪ੍ਰਕਾਸ਼ਿਤ ਦੂਸਰੀ ਕਾਵਿਅ ਪੁਸੱਤਕ “ਜੋ ਹਮ ਬੁਰੇ-ਭੱਲੇ ਸੋ ਤੇਰੇ” ਭੇਂਟ ਕਰਕੇ ਸਨਮਾਨਿਤ ਕੀਤਾ। ਨਟਾਸ ਪ੍ਰਧਾਨ ਗੁਰਬਚਨ ਸਿੰਘ ਕੱਕੜ, ਡਾਇਰੈਕਟਰ ਪਦਮਸ਼੍ਰੀ ਅਵਾਰਡੀ ਪ੍ਰਾਣ ਸੱਭਰਵਾਲ ਨੇ ਉਪਰੋਕਤ ਹਸਤੀਆਂ ਅਤੇ ਡੀ.ਸੀ. ਪਟਿਆਲਾ ਡਾ. ਹਿਮਾਂਨਸ਼ੂ ਅੱਗਰਵਾਲ ਆਈ.ਏ.ਐਸ., ਪਰਉਪਕਾਰੀ ਦਾਨਵੀਰ ਡਾ. ਐਸ.ਪੀ. ਸਿੰਘ ਓਬਰਾਏ (ਦੁਬਈ) ਜਸਵੰਤ ਸਿੰਘ ਜ਼ਫਰ ਵੱਲੋਂ ਮਿਲੇ ਉਤਸ਼ਾਹ, ਰਹਿਨੁਮਾਈ ਅਤੇ ਸਨੇਹ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ 70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ ਚ ਅੰਡਰ -14 ਲੜਕੀਆਂ ਦੇ ਖੋ ਖੋ ਟੂਰਨਾਮੈਂਟ ਦਾ ਹੋਇਆ ਆਗਾਜ਼ ਅਗਲੀ ਖ਼ਬਰ ਕਾਂਗਰਸ ਦੀ ਸੰਗਰੂਰ ਵਿਖੇ ਅੱਜ ਹੋਣ ਵਾਲੀ ਰੈਲੀ ਹਲਕਾ ਨਾਭਾ ਦੇ ਵਰਕਰ ਵੱਡੀ ਗਿਣਤੀ ’ਚ ਪੁੱਜਣਗੇ-ਨਾਰੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।