ਯੂਥ ਆਗੂ ਜੱਸਾ ਖੋਖ ਦੇ ਘਰ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਨਾਭਾ ਫੇਰੀ ਦੌਰਾਨ ਪਾਰਟੀ ਦੇ ਵਫਾਦਾਰ ਪਰਿਵਾਰ ਯੂਥ ਆਗੂ ਜੱਸਾ ਖੋਖ ਦੇ ਘਰ ਪਹੁੰਚੇ, ਜਿੱਥੇ ਖੋਖ ਪਰਿਵਾਰ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੋਖ ਪਰਿਵਾਰ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਦਿੱਤਾ ਹੈ।
ਅਜੀਤ ਡੈਸਕ
03-11-2026