ਸਮਾਣਾ ਦੇ ਪ੍ਰੀਮੀਅਰ ਪਬਲਿਕ ਸਕੂਲ ’ਚ ਬੱਚੇ ਨੂੰ ਰਾਡ ਨਾਲ ਕੁੱਟਣ ਦੇ ਦੋਸ਼, ਹਸਪਤਾਲ ’ਚ ਦਾਖ਼ਲ
ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਸਮਾਣਾ ਪਟਿਆਲਾ ਰੋਡ ’ਤੇ ਸਥਿਤ ਪ੍ਰੀਮੀਅਰ ਪਬਲਿਕ ਸਕੂਲ ’ਚ ਪੜ੍ਹਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨੂੰ ਰਾਡਾਂ ਨਾਲ ਕੁੱਟਣ ਦੇ ਦੋਸ਼ ਲਗਾਉਂਦੇ ਹੋਏ ਬੱਚੇ ਨੁੰ ਸਥਾਨਕ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਪੱਟ ’ਤੇ ਕਾਫ਼ੀ ਵੱਡਾ ਨੀਲ ਪਿਆ ਹੋਇਆ ਹੈ। ਬੱਚੇ ਦੇ ਪਿਤਾ ਨੇ ਸਕੂਲ ਪ੍ਰਿੰਸੀਪਲ ’ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਗਾਏ ਤੇ ਪੀ.
ਸ
ਸਿਵਲ ਹਸਪਤਾਲ ’ਚ ਆਪਣੇ ਜਖ਼ਮ ਦਿਖਾਉਂਦਾ ਹੋਇਆ ਬੱਚਾ। ਤਸਵੀਰ : ਹਰਵਿੰਦਰ ਸਿੰਘ ਟੋਨੀ
01-11-2026
ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਸਮਾਣਾ ਪਟਿਆਲਾ ਰੋਡ ’ਤੇ ਸਥਿਤ ਪ੍ਰੀਮੀਅਰ ਪਬਲਿਕ ਸਕੂਲ ’ਚ ਪੜ੍ਹਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨੂੰ ਰਾਡਾਂ ਨਾਲ ਕੁੱਟਣ ਦੇ ਦੋਸ਼ ਲਗਾਉਂਦੇ ਹੋਏ ਬੱਚੇ ਨੁੰ ਸਥਾਨਕ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਪੱਟ ’ਤੇ ਕਾਫ਼ੀ ਵੱਡਾ ਨੀਲ ਪਿਆ ਹੋਇਆ ਹੈ। ਬੱਚੇ ਦੇ ਪਿਤਾ ਨੇ ਸਕੂਲ ਪ੍ਰਿੰਸੀਪਲ ’ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਗਾਏ ਤੇ ਪੀ. ਟੀ. ਮਾਸਟਰ ’ਤੇ ਅੱਗੋਂ ਗਲਤ ਬੋਲਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਇਸ ਦੀ ਸਿ਼ਕਾਇਤ ਸਿਟੀ ਪੁਲਿਸ ਨੂੰ ਦੇ ਦਿੱਤੀ ਹੈ ਦੂਜੇ ਪਾਸੇ ਪੀ. ਟੀ. ਮਾਸਟਰ ਨੇ ਜਿਥੇ ਬੱਚੇ ਨੂੰ ਕੁੱਟਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆਂ ਉਥੇ ਹੀ ਬੱਚੇ ਦੇ ਪਿਤਾ ਅਤੇ ਉਸ ਦੇ ਤਿੰਨ ਸਾਥੀਆਂ ’ਤੇ ਸਕੂਲ ’ਚ ਆ ਕੇ ਉਸ ਨਾਲ ਮਾਰਕੁੱਟ ਦੇ ਦੋਸ਼ ਲਗਾਏ। ਪੀ. ਟੀ. ਮਾਸਟਰ ਨੂੰ ਵੀ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ। 12 ਸਾਲਾਂ ਬੱਚੇ ਗੁਰਨੂਰ ਸਿੰਘ ਪੁੱਤਰ ਨਵਜੋਤ ਸਿੰਘ ਵਾਸੀ ਪਿੰਡ ਨਿਜਾਮਨੀਵਾਲਾ ਨੇ ਹਸਪਤਾਲ ’ਚ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਆਪਸ ਵਿਚ ਖੇਡਦੇ ਸਮੇਂ ਲੜ ਪਏ। ਮੌਕੇ ’ਤੇ ਪੁੱਜੇ ਪੀ. ਟੀ. ਮਾਸਟਰ ਲਵਪ੍ਰੀਤ ਸਿੰਘ ਨੇ ਮੇਰੇ ਪਹਿਲਾਂ ਤਾਂ ਕਈ ਥੱਪੜ ਮਾਰੇ ਤੇ ਮੇਰੇ ਇਕ ਲੋਹੇ ਦੀ ਰਾਡ ਮੇਰੀ ਲੱਤ ’ਤੇ ਮਾਰੀ। ਗੁਰਨੂਰ ਦੇ ਪਿਤਾ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਸਵੇਰੇ ਜਦੋਂ ਉਹ ਸਕੂਲ ਗਏ ਤਾਂ ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਉਨ੍ਹਾਂ ਪੀ. ਟੀ. ਮਾਸਟਰ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਗਲਤ ਬੋਲਣ ਲੱਗਾ ਪਿਆ ਤੇ ਸਾਡੇ ਨਾਲ ਹੱਥੋਪਾਈ ’ਤੇ ਉਤਰ ਆਇਆ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚੇ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪਰ ਇਸ ਦੌਰਾਨ ਸਕੂਲ ਵਾਲੇ ਉਨ੍ਹਾਂ ਨੂੰ ਬੱਚੇ ਨੂੰ ਸਕੂਲ ਤੋਂ ਕੱਢ ਦੇਣ, ਉਸ ਦਾ ਭਵਿੱਖ ਖ਼ਰਾਬ ਹੋ ਜਾਣ ਦੀਆਂ ਧਮਕੀਆਂ ਦੇ ਕੇ ਸਮਝੌਤਾ ਕਰਨ ਦਾ ਦਬਾਅ ਪਾ ਰਹੇ ਹਨ। ਦੂਜੇ ਪਾਸੇ ਸਕੂਲ ਦੇ ਪੀ. ਟੀ. ਮਾਸਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ’ਚ ਗੁਰਨੂਰ ਆਪਣੀ ਹੀ ਕਲਾਸ ਦੇ ਦੂਜੇ ਬੱਚੇ ਦੇ ਡੰਡੇ ਮਾਰ ਰਿਹਾ ਸੀ ਜਦੋਂ ਇਸ ਨੂੰ ਰੋਕਿਆ ਤਾਂ ਉਸ ਨੇ ਮੇਰਾ ਗਲਾ ਫੜ ਲਿਆ। ਉਸ ਨੇ ਕਿਸੇ ਵੀ ਤਰ੍ਹਾਂ ਨਾਲ ਬੱਚੇ ਦੀ ਰਾਡ ਨਾਲ ਮਾਰਕੁੱਟ ਤੋਂ ਇਨਕਾਰ ਕੀਤਾ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਨਵਜੋਤ ਸਿੰਘ ਨੇ ਸਕੂਲ ਵਿਚ ਆਪਣੇ 3 ਸਾਥੀਆਂ ਨਾਲ ਆ ਕੇ ਉਸ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਮੈਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਿਆ। ਇਥੇ ਵੀ ਉਸ ਦੇ ਕੁਝ ਸਾਥੀਆਂ ਨੇ ਆ ਕੇ ਮੇਰੇ ਨਾਲ ਮਾਰਕੁੱਟ ਕੀਤੀ। ਮਾਮਲੇ ਨੂੰ ਦੇਖ ਰਹੇ ਸਿਟੀ ਪੁਲਿਸ ਦੇ ਏ. ਐਸ. ਆਈ. ਸਰਬਜੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਹੈ।