ਨਸ਼ਿਆਂ ਤੇ ਅਮਨ ਕਾਨੂੰਨ ਦੀ ਸਥਿਤੀ ’ਤੇ ‘ਆਪ’ ਸਰਕਾਰ ਨੂੰ ਘੇਰਨ ਲਈ ਤਿਆਰ ਸੂਬਾ ਵਾਸੀ- ਖਨੌੜਾ
ਭਾਦਸੋਂ, 27 ਅਕਤੂਬਰ (ਪ੍ਰਦੀਪ ਦੰਦਰਾਲਾ)- ਪੰਜਾਬ ’ਚ ਦਿਨ-ਬ-ਦਿਨ ਨਸ਼ਿਆਂ ਕਾਰਨ ਚੋਰੀਆਂ, ਲੁੱਟ ਖੋਹ, ਕਤਲੋਗਾਰਤ ਭਾਵ ਅਪਰਾਧਿਕ ਘਟਨਾਵਾਂ ਪੂਰੇ ਸਿਖਰਾਂ ’ਤੇ ਹਨ, ਜਿਸ ਕਾਰਨ ਸੂਬੇ ਦੇ ਲੋਕ ਸਹਿਮ ’ਚ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਵਿੰਦਰ ਸਿੰਘ ਖਨੌੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਟਿਆਲਾ ਦਿਹਾਤੀ ਕਾਗਰਸੀ ਆਗੂ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਤੇ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜ਼ੁਕ ਹੈ ਜਿਸ ਦੀ ‘ਆਪ’ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਭਾਦਸੋਂ, 27 ਅਕਤੂਬਰ (ਪ੍ਰਦੀਪ ਦੰਦਰਾਲਾ)- ਪੰਜਾਬ ’ਚ ਦਿਨ-ਬ-ਦਿਨ ਨਸ਼ਿਆਂ ਕਾਰਨ ਚੋਰੀਆਂ, ਲੁੱਟ ਖੋਹ, ਕਤਲੋਗਾਰਤ ਭਾਵ ਅਪਰਾਧਿਕ ਘਟਨਾਵਾਂ ਪੂਰੇ ਸਿਖਰਾਂ ’ਤੇ ਹਨ, ਜਿਸ ਕਾਰਨ ਸੂਬੇ ਦੇ ਲੋਕ ਸਹਿਮ ’ਚ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਵਿੰਦਰ ਸਿੰਘ ਖਨੌੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਟਿਆਲਾ ਦਿਹਾਤੀ ਕਾਗਰਸੀ ਆਗੂ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਤੇ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜ਼ੁਕ ਹੈ ਜਿਸ ਦੀ ‘ਆਪ’ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਖਨੌੜਾ ਕਿਹਾ ਕਿ ‘ਆਪ’ ਸਰਕਾਰ ਕੋਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵਿਜਨ ਨਹੀਂ ਹੈ ਇਸ ਲਈ ਲੋਕ ਇਸ ਮਸਲੇ ’ਤੇ ਸਰਕਾਰ ਨੂੰ ਘੇਰਨ ਲਈ ਤਿਆਰ ਹਨ। ਇਸ ਮੌਕੇ ਨਾਹਰ ਸਿੰਘ ਖਰੌੜ, ਬੇਅੰਤ ਸਿੰਘ, ਹਰਿੰਦਰ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਦਿਲਵਰ ਸਿੰਘ, ਕੁਲਵਿੰਦਰ ਸਿੰਘ ਮਾਨ, ਕਰਮਜੀਤ ਸਿੰਘ, ਬੇਅੰਤ ਸਿੰਘ, ਐਡਵੋਕੇਟ ਹਰਪਰਮਜੋਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ, ਭਗਵੰਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।