ਸੈਣੀ ਭਾਈਚਾਰੇ ਨੇ ਗਤਕਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿੱਤਣ ਵਾਲੀ ਵਿਦਿਆਰਥਣ ਦਾ ਸਨਮਾਨ
ਪਿੰਡ ਅਬਰਾਵਾ ਦੀ ਵਸਨੀਕ ਹੈ ਨਵਦੀਪ ਕੌਰ ਸੈਣੀ
ਬਨੂੜ, 25 ਅਕਤੂਬਰ (ਭੁਪਿੰਦਰ ਸਿੰਘ)-ਸੂਬਾ ਪੱਧਰੀ ਜੂਨੀਅਰ ਗੱਤਕਾ ਚੈਂਪੀਅਨਸ਼ਿਪ ਵਿਚ ਗੋਲਡ ਮੈਡਿਲਿਸਟ ਨਵਦੀਪ ਕੌਰ ਸੈਣੀ ਨੂੰ ਪਿੰਡ ਅਬਰਾਵਾ ਦੇ ਸੈਣੀ ਭਾਈਚਾਰੇ ਵਲੋਂ ਸਨਮਾਨਿਤ ਕੀਤਾ ਗਿਆ। ਪਿੰਡ ਅਬਰਾਵਾ ਵਿਚ ਰੱਖੇ ਗਏ ਇੱਕ ਸਾਦੇ ਪ੍ਰੋਗਰਾਮ ਵਿਚ ਗੋਲਡ ਮੈਡਿਲਿਸਟ ਨਵਦੀਪ ਕੌਰ ਸੈਣੀ ਦਾ ਹਲਕਾ ਰਾਜਪੁਰਾ ਸੈਣੀ ਸਮਾਜ ਦੀ ਲੀਡਰਸ਼ਿਪ ਪ੍ਰਧਾਨ ਜਤਿੰਦਰ ਸਿੰਘ ਰੋਮੀ, ਸਰਪ੍ਰਸਤ ਮਹਿੰਦਰ ਸਿੰਘ ਮਨੌਲੀ ਸੂਰਤ ਸੇਵਾ ਮੁਕਤ ਇੰਸਪੈਕਟਰ, ਚੇਅਰਮੈਨ ਜਸਵਿੰਦਰ ਸਿੰਘ ਜ਼ੈਲਦਾਰ, ਅਗਜੈਕਟਿਵ ਕਮੇਟੀ ਮੈਂਬਰ ਅਵਤਾਰ ਸਿੰਘ ਬਬਲਾ ਬਨੂੜ, ਸਰਪੰਚ ਗੁਰਚਰਨ ਸਿੰਘ ਅਬਰਾਵਾ, ਦਰਸ਼ਨ ਸਿੰਘ ਤਸੋਲੀ, ਅਮਰਜੀਤ ਸਿੰਘ ਪ੍ਰਧਾਨ ਸੈਣੀ ਸਮਾਜ ਅਬਰਾਵਾ ਦੀ ਅਗਵਾਈ ਵਿਚ ਨਵਦੀਪ ਕੋਰ ਨੂੰ ਸਿਰੋਪਾਓ ਸਾਹਿਬ ਤੇ ਨਕਦੀ ਦੇ ਕੇ ਸਨਮਾਨ ਕੀਤਾ ਗਿਆ।
ਬਨੂੜ, 25 ਅਕਤੂਬਰ (ਭੁਪਿੰਦਰ ਸਿੰਘ)-ਸੂਬਾ ਪੱਧਰੀ ਜੂਨੀਅਰ ਗੱਤਕਾ ਚੈਂਪੀਅਨਸ਼ਿਪ ਵਿਚ ਗੋਲਡ ਮੈਡਿਲਿਸਟ ਨਵਦੀਪ ਕੌਰ ਸੈਣੀ ਨੂੰ ਪਿੰਡ ਅਬਰਾਵਾ ਦੇ ਸੈਣੀ ਭਾਈਚਾਰੇ ਵਲੋਂ ਸਨਮਾਨਿਤ ਕੀਤਾ ਗਿਆ। ਪਿੰਡ ਅਬਰਾਵਾ ਵਿਚ ਰੱਖੇ ਗਏ ਇੱਕ ਸਾਦੇ ਪ੍ਰੋਗਰਾਮ ਵਿਚ ਗੋਲਡ ਮੈਡਿਲਿਸਟ ਨਵਦੀਪ ਕੌਰ ਸੈਣੀ ਦਾ ਹਲਕਾ ਰਾਜਪੁਰਾ ਸੈਣੀ ਸਮਾਜ ਦੀ ਲੀਡਰਸ਼ਿਪ ਪ੍ਰਧਾਨ ਜਤਿੰਦਰ ਸਿੰਘ ਰੋਮੀ, ਸਰਪ੍ਰਸਤ ਮਹਿੰਦਰ ਸਿੰਘ ਮਨੌਲੀ ਸੂਰਤ ਸੇਵਾ ਮੁਕਤ ਇੰਸਪੈਕਟਰ, ਚੇਅਰਮੈਨ ਜਸਵਿੰਦਰ ਸਿੰਘ ਜ਼ੈਲਦਾਰ, ਅਗਜੈਕਟਿਵ ਕਮੇਟੀ ਮੈਂਬਰ ਅਵਤਾਰ ਸਿੰਘ ਬਬਲਾ ਬਨੂੜ, ਸਰਪੰਚ ਗੁਰਚਰਨ ਸਿੰਘ ਅਬਰਾਵਾ, ਦਰਸ਼ਨ ਸਿੰਘ ਤਸੋਲੀ, ਅਮਰਜੀਤ ਸਿੰਘ ਪ੍ਰਧਾਨ ਸੈਣੀ ਸਮਾਜ ਅਬਰਾਵਾ ਦੀ ਅਗਵਾਈ ਵਿਚ ਨਵਦੀਪ ਕੋਰ ਨੂੰ ਸਿਰੋਪਾਓ ਸਾਹਿਬ ਤੇ ਨਕਦੀ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੈਣੀ ਭਾਈਚਾਰੇ ਨੇ ਕਿਹਾ ਕਿ ਨਵਦੀਪ ਕੌਰ ਨੇ ਗੱਤਕਾ ਚੈਂਪੀਅਨਸ਼ਿਪ ਵਿਚ ਜਿਥੇ ਸੋਨੇ ਦਾ ਤਗਮਾ ਜਿੱਤ ਕੇ ਸੂਬੇ ਚ ਪਿੰਡ ਅਬਰਾਵਾ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਹੀ ਇਸ ਪ੍ਰਾਪਤੀ ਨੇ ਸੈਣੀ ਭਾਈਚਾਰੇ ਦਾ ਮਾਣ ਵਧਾਇਆ ਹੈ। ਭਾਈਚਾਰੇ ਦੀ ਸਮੂੱਚੀ ਲੀਡਰਸ਼ਿਪ ਨੇ ਨਵਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਸਮਾਜ ਹਮੇਸ਼ਾ ਤੁਹਾਡੇ ਨਾਲ ਹੈ। ਤੁਸੀਂ ਮਿਹਨਤ ਕਰੋ ਤੇ ਅੱਗੇ ਵਧੋ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ।