‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ‘ਆਪ’ ਸਰਕਾਰ ਦਾ ਸਾੜਿਆ ‘ਝਾੜੂ’
ਸਮਾਣਾ, 25 ਅਕਤੂਬਰ (ਸਾਹਿਬ ਸਿੰਘ)-ਪਰਵਿੰਦਰ ਸਿੰਘ ਝੋਟੇ ਦਾ ਇਨਸਾਫ ਲੈਣ ਲਈ ਬਣਾਈ ਐਕਸ਼ਨ ਕਮੇਟੀ ਦੇ ਸੱਦੇ ’ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸਥਾਨਕ ਆਗੂਆਂ ਤੇ ਕਾਰਜਕਰਤਾਵਾਂ ਨੇ ਭਾਈ ਰਾਜਿੰਦਰ ਸਿੰਘ ਫ਼ਤਹਿਗੜ ਛੰਨਾਂ ਦੀ ਅਗਵਾਈ ਵਿਚ ਅੰਬੇਦਕਰ ਚੌਕ ਸਮਾਣਾ ਵਿਚ ‘ਆਪ’ ਸਰਕਾਰ ਦਾ ਵਿਰੋਧ ਕਰਦਿਆਂ ‘ਝਾੜੂ’ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਰਾਜਿੰਦਰ ਸਿੰਘ ਛੰਨਾਂ ਨੇ ਆਖਿਆ ਕਿ ਪੰਜਾਬ ਦੀ ਜਨਤਾ ਨੇ ਅਕਾਲੀ-ਭਾਜਪਾ ਤੇ ਕਾਂਗਰਸ ਵਲੋਂ ਪੰਜਾਬ ਵਿਚ ਖਿਲਾਰੇ ‘ਨਸ਼ਿਆਂ ਦੇ ਬੀਜ’, ਭਿਸ਼ਟਾਚਾਰ ਅਤੇ ਪੰਜਾਬ ਦੇ ਸਰੋਤਾਂ ਤੇ ਲੋਕਾਂ ਦੀ ਲੁੱਟ-ਖਸੁੱਟ ਦੇ ਗੰਦ ਨੂੰ ਸਾਫ਼ ਕਰਨ ਲਈ ਆਪ ਦੇ ਝਾੜੂ ਨੂੰ ਤਾਕਤ ਦਿੱਤੀ ਗਈ ਸੀ ਪਰ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਨੂੰ ਤੋੜ ਕੇ ਨਸ਼ਿਆਂ ਦਾ ਪ੍ਰਸਾਰ ਕਰਕੇ ਪੰਜਾਬ ਦੀ ਜਵਾਨੀ ਤੇ ਸੂਬੇ ਦੇ ਸਰੋਤਾਂ ਦੀ ਲੁੱਟ ਕਰਕੇ ਕਿਸਾਨੀ ਬਰਬਾਦ ਕਰਨ ਦੀ ਕਸਰ ਨਹੀਂ ਛੱਡੀ।
ਸਮਾਣਾ, 25 ਅਕਤੂਬਰ (ਸਾਹਿਬ ਸਿੰਘ)-ਪਰਵਿੰਦਰ ਸਿੰਘ ਝੋਟੇ ਦਾ ਇਨਸਾਫ ਲੈਣ ਲਈ ਬਣਾਈ ਐਕਸ਼ਨ ਕਮੇਟੀ ਦੇ ਸੱਦੇ ’ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸਥਾਨਕ ਆਗੂਆਂ ਤੇ ਕਾਰਜਕਰਤਾਵਾਂ ਨੇ ਭਾਈ ਰਾਜਿੰਦਰ ਸਿੰਘ ਫ਼ਤਹਿਗੜ ਛੰਨਾਂ ਦੀ ਅਗਵਾਈ ਵਿਚ ਅੰਬੇਦਕਰ ਚੌਕ ਸਮਾਣਾ ਵਿਚ ‘ਆਪ’ ਸਰਕਾਰ ਦਾ ਵਿਰੋਧ ਕਰਦਿਆਂ ‘ਝਾੜੂ’ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਰਾਜਿੰਦਰ ਸਿੰਘ ਛੰਨਾਂ ਨੇ ਆਖਿਆ ਕਿ ਪੰਜਾਬ ਦੀ ਜਨਤਾ ਨੇ ਅਕਾਲੀ-ਭਾਜਪਾ ਤੇ ਕਾਂਗਰਸ ਵਲੋਂ ਪੰਜਾਬ ਵਿਚ ਖਿਲਾਰੇ ‘ਨਸ਼ਿਆਂ ਦੇ ਬੀਜ’, ਭਿਸ਼ਟਾਚਾਰ ਅਤੇ ਪੰਜਾਬ ਦੇ ਸਰੋਤਾਂ ਤੇ ਲੋਕਾਂ ਦੀ ਲੁੱਟ-ਖਸੁੱਟ ਦੇ ਗੰਦ ਨੂੰ ਸਾਫ਼ ਕਰਨ ਲਈ ਆਪ ਦੇ ਝਾੜੂ ਨੂੰ ਤਾਕਤ ਦਿੱਤੀ ਗਈ ਸੀ ਪਰ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਨੂੰ ਤੋੜ ਕੇ ਨਸ਼ਿਆਂ ਦਾ ਪ੍ਰਸਾਰ ਕਰਕੇ ਪੰਜਾਬ ਦੀ ਜਵਾਨੀ ਤੇ ਸੂਬੇ ਦੇ ਸਰੋਤਾਂ ਦੀ ਲੁੱਟ ਕਰਕੇ ਕਿਸਾਨੀ ਬਰਬਾਦ ਕਰਨ ਦੀ ਕਸਰ ਨਹੀਂ ਛੱਡੀ। ਪੰਜਾਬ ਦੀ ਗੱਲ ਕਰਨ ਅਤੇ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਤਰਾਂ ਜੇਲਾਂ ਵਿਚ ਬੰਦ ਕੀਤਾ ਹੈ ਜਾਂ ਭਾਈ ਝੋਟੇ ਵਾਂਗ ਖ਼ਤਮ ਕਰ ਦਿੱਤਾ ਹੈ। ਰਸ ਮੁਜ਼ਾਹਰੇ ਵਿਚ ਪਰਮਜੀਤ ਸਿੰਘ ਖਾਨਪੁਰ, ਯਾਦਵਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਲਾਡੀ ਸ਼ਹੀਦ ਬਾਬਾ ਦੀਪ ਸਿੰਘ ਦਲ, ਬਾਬਾ ਜੱਸਾ ਸਿੰਘ, ਅਰਸ਼ਦੀਪ ਸਿੰਘ ਕੁਤਬਨਪੁਰ, ਗੁਰਵਿੰਦਰ ਸਿੰਘ ਚੱਠਾ, ਜਰਨੈਲ ਸਿੰਘ ਸਮਾਣਾ, ਗੁਰਮੀਤ ਸਿੰਘ ਖ਼ਾਨਪੁਰ ਅਤੇ ਜਰਨੈਲ ਸਿੰਘ ਖ਼ਾਨਪੁਰ ਸਣੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ।