24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕਵਿਤਰੀ ਨੰਦਿਕਾ ਨੇ ਆਪਣੀ ਕਾਵਿ-ਪੁਸਤਕ, ‘ਥਿੰਗਜ਼ ਦੈਟ ਮੇਕ ਲਾਈਫ ਵਰਥ ਰਿਮੈਂਬਰਿੰਗ’ ਐਮਾਜ਼ਾਨ ‘ਤੇ ਕੀਤੀ ਜਾਰੀ

ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ਼ਹਿਰ ਦੀ ਹੋਣਹਾਰ ਨੌਜਵਾਨ ਕਵਿੱਤਰੀ ਨੰਦਿਕਾ ਨੇ ਆਪਣੀ ਪਹਿਲੀ ਕਾਵਿ-ਪੁਸਤਕ ਰਾਹੀਂ ਸਾਹਿਤਕ ਖੇਤਰ ਵਿਚ ਕਦਮ ਰੱਖਿਆ ਹੈ। ਨੰਦਿਕਾ ਇਸ ਸਮੇਂ ਦਿੱਲੀ ਪਬਲਿਕ ਸਕੂਲ ਵਿਚ ਗਿਆਰ੍ਹਵੀਂ ਜਮਾਤ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਹੈ।

ਅਜੀਤ ਡੈਸਕ 24-10-2026
ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ਼ਹਿਰ ਦੀ ਹੋਣਹਾਰ ਨੌਜਵਾਨ ਕਵਿੱਤਰੀ ਨੰਦਿਕਾ ਨੇ ਆਪਣੀ ਪਹਿਲੀ ਕਾਵਿ-ਪੁਸਤਕ ਰਾਹੀਂ ਸਾਹਿਤਕ ਖੇਤਰ ਵਿਚ ਕਦਮ ਰੱਖਿਆ ਹੈ। ਨੰਦਿਕਾ ਇਸ ਸਮੇਂ ਦਿੱਲੀ ਪਬਲਿਕ ਸਕੂਲ ਵਿਚ ਗਿਆਰ੍ਹਵੀਂ ਜਮਾਤ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਹੈ। ਪਰਿਵਾਰ ਵਿਚ ਪਹਿਲਾਂ ਕੋਈ ਸਾਹਿਤਕ ਪਿਛੋਕੜ ਨਾ ਹੋਣ ਦੇ ਬਾਵਜੂਦ, ਉਸ ਨੇ ਆਪਣੀ ਸੋਚ, ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਣ ਦੀ ਕਲਾ ਅਤੇ ਲਿਖਣ ਦੇ ਸ਼ੌਕ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਪੁਸਤਕ ਵਿਚ ਕੁੱਲ 23 ਕਵਿਤਾਵਾਂ ਸ਼ਾਮਲ ਹਨ, ਜੋ ਨੰਦਿਕਾ ਨੇ ਆਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਜੀਵਨ ਵਿਚ ਪ੍ਰੇਰਣਾ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤੀਆਂ ਹਨ। ਨੰਦਿਕਾ ਦੇ ਪਿਤਾ ਇੰਜ. ਗਗਨ ਚੋਪੜਾ ਪੀ. ਐੱਸ. ਪੀ. ਸੀ. ਐੱਲ. ਵਿਚ ਡਿਪਟੀ ਚੀਫ਼ ਇੰਜੀਨੀਅਰ/ਆਈ. ਟੀ. ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਵੰਦਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਵਿਖੇ ਕੈਮਿਸਟਰੀ ਦੀ ਲੈਕਚਰਾਰ ਹਨ। ਇਹ ਪੁਸਤਕ ਨੈਕਸਟ ਟੌਪਰ ਦੇ ਡਿਗਰਾਜ ਸਰ ਨੂੰ ਸਮਰਪਿਤ ਕੀਤੀ ਗਈ ਹੈ, ਜੋ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹਨ। ਪੁਸਤਕ ਨੂੰ ਪ੍ਰਕਾਸ਼ਿਤ ਕਰਨ ਦੇ ਸਫ਼ਰ ਵਿਚ ਡਾ. ਕੁਲਦੀਪ ਸਿੰਘ ਦੇ ਮਾਰਗਦਰਸ਼ਨ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਨੰਦਿਕਾ ਦੀ ਇਹ ਪਹਿਲੀ ਪੁਸਤਕ ਉਸ ਦੇ ਸਾਹਿਤਕ ਸਫ਼ਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਤੇ ਪੁਸਤਕ ਐਮਾਜ਼ਾਨ ’ਤੇ ਦੁਨੀਆ ਭਰ ਵਿਚ ਉਪਲਬਧ ਹੈ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਐਸ. ਆਈ. ਆਰ. ਦੇ ਖ਼ਿਲਾਫ਼ ਐਸ. ਡੀ. ਐਮ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਪੰਜਾਬ ਦੇ ਹਰ ਪੋਲਿੰਗ ਬੂਥ ’ਤੇ ਅੱਜ ਸ਼ਾਮ 3 ਤੋਂ 5 ਵਜੇ ਤੱਕ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ ਵੋਟਰ ਸੂਚੀ ਵਿੱਚ ਨਾਂਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।