24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਆਮਦਨ ਕਰ ਵਿਭਾਗ ਨੇ ਕਰ ਵਿਭਾਗ ਦੀਆਂ ਸਕੀਮਾਂ ਸੰਬੰਧੀ ਕਰਵਾਇਆ ਜਾਣੂੰ

ਪਟਿਆਲਾ, 23 ਅਕਤੂਬਰ (ਮਨਦੀਪ ਸਿੰਘ ਖਰੌੜ)- ਆਮਦਨ ਕਰ ਵਿਭਾਗ ਵਲੋਂ ਦਫ਼ਤਰ ਵਿਚ ਡਾਕਟਰਾਂ ਅਤੇ ਮੈਡੀਕਲ ਕਿੱਤੇ ਨਾਲ ਸੰਬੰਧਿਤ ਪੇਸ਼ੇਵਰਾਂ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਆਮਦਨ ਕਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੁੱਖ ਤੌਰ ’ਤੇ ਅਗਾਊਂ ਕਰ ਦੇ ਭੁਗਤਾਨ ਲਈ ਪ੍ਰੇਰਿਤ ਕੀਤਾ ਗਿਆ।

ਅਜੀਤ ਡੈਸਕ 24-10-2026
ਪਟਿਆਲਾ, 23 ਅਕਤੂਬਰ (ਮਨਦੀਪ ਸਿੰਘ ਖਰੌੜ)- ਆਮਦਨ ਕਰ ਵਿਭਾਗ ਵਲੋਂ ਦਫ਼ਤਰ ਵਿਚ ਡਾਕਟਰਾਂ ਅਤੇ ਮੈਡੀਕਲ ਕਿੱਤੇ ਨਾਲ ਸੰਬੰਧਿਤ ਪੇਸ਼ੇਵਰਾਂ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਆਮਦਨ ਕਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੁੱਖ ਤੌਰ ’ਤੇ ਅਗਾਊਂ ਕਰ ਦੇ ਭੁਗਤਾਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਆਮਦਨ ਕਰ ਕਮਿਸ਼ਨਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਪ੍ਰਧਾਨਗੀ ਵਧੀਕ ਆਮਦਨ ਕਰ ਕਮਿਸ਼ਨਰ ਅਜੈ ਕੁਮਾਰ ਅਰੋੜਾ ਵਲੋਂ ਕੀਤੀ ਗਈ ਅਤੇ ਸਹਿ-ਸੰਚਾਲਨ ਨਰਿੰਦਰ ਪਾਲ ਸਿੰਘ, ਉਪ ਆਮਦਨ ਕਰ ਕਮਿਸ਼ਨਰ ਵਲੋਂ ਕੀਤਾ ਗਿਆ। ਇਸ ਮੌਕੇ ਨਾਇਬ ਸਿੰਘ, ਰਜਨੀਸ਼ ਜੈਨ, ਕਪਿਲ ਕਿਸ਼ੋਰ, ਅਤੇ ਹਾਕਮ ਸਿੰਘ ਤੇ ਹੋਰ ਆਮਦਨ ਕਰ ਅਧਿਕਾਰੀ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿਚ ਲਗਭਗ 60 ਮੈਡੀਕਲ ਡਾਕਟਰਾਂ ਅਤੇ ਮਾਹਿਰਾਂ ਨੇ ਭਾਗ ਲਿਆ ਤੇ ਆਪਣੇ ਸੁਝਾਅ ਦਿੱਤੇ ਅਤੇ ਸ਼ੰਕਿਆਂ ਦਾ ਨਿਵਾਰਣ ਕਰਵਾਇਆ।
ਪਿਛਲੀ ਖ਼ਬਰ ਪਿੰਡ-ਪਿੰਡ ਜਾ ਕੇ ਲੋਕਾਂ ਦੀ ਗੱਲ ਸੁਣਨਾ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਸਾਡਾ ਉਦੇਸ਼- ਸੰਜੀਵ ਸ਼ਰਮਾ ਕਾਲੂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।