22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵਧੀਆਂ ਸੇਵਾਵਾਂ ਦੇ ਮੱਦੇਨਜ਼ਰ ਈਕੋਲਕਸ ਕੰਪਨੀ ਦੇ ਐਮ. ਡੀ. ਪਰਵੀਨ ਕੁਮਾਰ ਨੂੰ ਕੀਤਾ ਸਨਮਾਨਿਤ

ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਇਲੈਕਟ੍ਰਾਨਿਕ ਵਸਤੂਆਂ ’ਚ ਨਾਵਾਂ ਖੱਟਣ ਵਾਲੀ ਕੰਪਨੀ ਈਕੋਲਕਸ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਕੰਪਨੀ ਦੇ ਐਮ. ਡੀ.

ਅਜੀਤ ਡੈਸਕ 22-10-2026
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਇਲੈਕਟ੍ਰਾਨਿਕ ਵਸਤੂਆਂ ’ਚ ਨਾਵਾਂ ਖੱਟਣ ਵਾਲੀ ਕੰਪਨੀ ਈਕੋਲਕਸ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਕੰਪਨੀ ਦੇ ਐਮ. ਡੀ. ਪਰਵੀਨ ਕੁਮਾਰ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਸਨੌਰੀ ਅੱਡੇ ਤਿਆਗੀ ਮੰਦਰ ਵਿਚ 21ਵਾਂ ਦੁਰਗਾ ਪੂਜਾ ਉਤਸਵ ਮਨਾਇਆ ਗਿਆ। ਇਸ ਸਮਾਗਮ ਦੌਰਾਨ ਮੰਡਲ ਵਲੋਂ ਈਕੋਲਕਸ ਕੰਪਨੀ ਦੇ ਐਮ. ਡੀ. ਪਰਵੀਨ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਮੰਡਲ ਦੇ ਪ੍ਰਧਾਨ ਮੋਹਨ ਲਾਲ ਵਲੋਂ ਪ੍ਰਵੀਨ ਕੁਮਾਰ ਈਕੋਲਕਸ ਐਮ. ਡੀ. ਦਾ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਈਕੋਲਕਸ ਕੰਪਨੀ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਇਲੈਕ੍ਰਟਾਨਿਕ ਵਸਤੂਆਂ ਵਾਜਬ ਰੇਟਾਂ ’ਤੇ ਮੁਹੱਈਆਂ ਕਰਵਾ ਰਹੀ ਹੈ। ਜਿਸ ਤਹਿਤ ਹਰ ਇਕ ਵਰਗ ਦਾ ਵਿਅਕਤੀ ਇਨ੍ਹਾਂ ਦੀਆਂ ਵਸਤੂਆਂ ਨੂੰ ਖਰੀਦ ਕੇ ਆਪਣਾ ਜੀਵਨ ਸੁਖਾਲਾ ਬਣਾ ਰਿਹਾ ਹੈ। ਇਸ ਉਪਰਾਲੇ ਦਾ ਸਾਰਾ ਸਿਹਰਾ ਕੰਪਨੀ ਦੇ ਐਮ.ਡੀ ਪਰਵੀਨ ਕੁਮਾਰ ਨੂੰ ਜਾਂਦਾ ਹੈ ਜਿਹੜਾ ਕਿ ਲੋਕਾਂ ਦੀਆਂ ਰੋਜਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਲੈਕਟ੍ਰਾਨਿਕ ਵਸਤੂਆਂ ਮੁਹੱਈਆ ਕਰਵਾ ਰਹੇ ਹਨ। ਇਸ ਸਮਾਗਮ ਵਿਚ ਪ੍ਰਸਿੱਧ ਗਾਇਕ ਅਕਾਸ਼ ਸ਼ਰਮਾ ਨੇ ਵੀ ਆਪਣੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਦਿੱਤਾ। ਇਸ ਮੌਕੇ ਮੰਡਲ ਪ੍ਰਧਾਨ ਮੋਹਨ, ਮੈਂਬਰ ਰਵਿੰਦਰ ਨਾਥ, ਵਿਸ਼ਵਜੀਤ, ਰਾਣਾ, ਤਪਸ, ਵਿਕਾਸ, ਗੋਪਾਲ, ਅਨੂਪ, ਸੁਸ਼ਾਂਤ, ਵਿਦੇਸ਼, ਕੋਸ਼ਿਕ, ਕਰਤਿਕ, ਸ਼ੁਭੂ ਮੌਜੂਦ ਰਹੇ।
ਪਿਛਲੀ ਖ਼ਬਰ ਅਸਲੀ ਐਸ. ਐਸ. ਐਫ. ਪੁਲਿਸ ਨੇ ਜਬਰੀ ਵਸੂਲੀ ਕਰਨ ਲਈ ਨਕਲੀ ਪੁਲਿਸ ਰੱਖੀ ਅਗਲੀ ਖ਼ਬਰ ਨਵਰਾਤਿਆਂ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਮਾਤਾ ਰਾਣੀ ਦੇ ਚਰਨਾਂ ’ਚ ਲਗਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।