22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਜਾਬ ’ਚ ‘ਆਪ’ ਸਰਕਾਰ ਦੇ ਨੁਮਾਇੰਦੇ ਖ਼ੁਦ ਨਸ਼ਾ ਵਿਕਵਾ ਰਹੇ ਹਨ- ਹਰਜੀਤ ਸਿੰਘ ਗਰੇਵਾਲ

ਰਾਜਪੁਰਾ, 21 ਅਕਤੂਬਰ (ਜੀ. ਪੀ.

ਅਜੀਤ ਡੈਸਕ 22-10-2026
ਰਾਜਪੁਰਾ, 21 ਅਕਤੂਬਰ (ਜੀ. ਪੀ. ਸਿੰਘ)- ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਵਾਰੀ ਆਉਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮਰਥਕ ਤੇ ਵਰਕਰ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਪੰਜਾਬ ’ਚ ਨਸ਼ਾ ਆਮ ਆਦਮੀ ਸਰਕਾਰ ਦੇ ਨੁਮਾਇੰਦੇ ਖ਼ੁਦ ਵਿਕਵਾ ਰਹੇ ਹਨ ਤੇ ਪੰਜਾਬ ਦੀ ਨੌਜਵਾਨੀ ਨੂੰ ਅਪਾਹਜ ਜਾਂ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਬਿਆਨ ’ਚ ਆਪ ਮੰਨਿਆ ਸੀ ਕਿ 80 ਫ਼ੀਸਦੀ ਸਿੰਥੈਟਿਕ ਨਸ਼ਾ ਪੰਜਾਬ ਵਿਚ ਬਣਾਇਆ ਜਾ ਰਿਹਾ ਹੈ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਸੰਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ ਹੈ ਤੇ ਇਸ ਕਤਲ ਵਿਚ ਕਈ ਸਿਆਸੀ ਆਗੂ ਤੇ ਪੁਲਿਸ ਦੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਪੰਜਾਬ ’ਚ ਆਉਣਾ ਤੇ ਇਸ ਸਰਕਾਰ ਵਲੋਂ ਪੀੜਤ ਕੀਤੇ ਲੋਕਾਂ ਨੂੰ ਮਿਲਣ ਕੇ ਦੁੱਖ ਵੰਡਾਉਣਾ ਇਹ ਸੰਕੇਤ ਦਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਿੰਨੀ ਕੁ ਗੰਭੀਰ ਹੈ। ਇਸ ਮੌਕੇ ਭਾਜਪਾ ਆਗੂ ਚਰਨਜੀਤ ਸਿੰਘ ਬਰਾੜ, ਜਗਦੀਪ ਸਿੰਘ ਸੋਢੀ, ਭਾਈ ਅਬਰਿੰਦਰ ਸਿੰਘ ਕੰਗ ਕੁਲਵੀਰ ਸਿੰਘ ਚਹਿਲ, ਰਾਮ ਸਿੰਘ, ਬਚਿੱਤਰ ਸਿੰਘ ਥੂਹਾ, ਸ਼ਮਸ਼ੇਰ ਸਿੰਘ, ਓ.ਪੀ. ਪਾਸੀ, ਮਨਮੋਹਨ ਭੋਲਾ, ਇਕਬਾਲ ਸਿੰਘ ਸਭਰਵਾਲ, ਕ੍ਰਿਪਾਲ ਸਿੰਘ ਭੰਗੂ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਵਲੋਂ 40 ਕਿੱਲੋ ਭੁੱਕੀ ਸਮੇਤ ਕਾਰ ਸਵਾਰ ਗ੍ਰਿਫ਼ਤਾਰ ਅਗਲੀ ਖ਼ਬਰ ਦਸਹਿਰਾ ਸਾਨੂੰ ਦੂਜਿਆਂ ਦੀਆਂ ਬੁਰਾਈਆਂ ਦੇਖਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਪ੍ਰੇਰਨਾ ਦਿੰਦਾ ਹੈ- ਸੰਜੀਵ ਸ਼ਰਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।