22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮੋਟਰਸਾਈਕਲ ਤੇ ਈ-ਰਿਕਸ਼ਾ ਦੀ ਟੱਕਰ ’ਚ ਇਕ ਦੀ ਮੌਤ

ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਰੇਲਵੇ ਸਟੇਸ਼ਨ ਲਾਗੇ ਇਕ ਮੋਟਰਸਾਈਕਲ ਤੇ ਈ-ਰਿਕਸ਼ਾ ਵਿਚਕਾਰ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ।

ਅਜੀਤ ਡੈਸਕ 22-10-2026
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਰੇਲਵੇ ਸਟੇਸ਼ਨ ਲਾਗੇ ਇਕ ਮੋਟਰਸਾਈਕਲ ਤੇ ਈ-ਰਿਕਸ਼ਾ ਵਿਚਕਾਰ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਮਿ੍ਤਕ ਦੀ ਪਹਿਚਾਣ ਸ਼ਿੰਦਾ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਉਕਤ ਸ਼ਿਕਾਇਤ ਕੈਪਟਨ ਸਿੰਘ ਨੇ ਥਾਣਾ ਲਾਹੌਰੀ ਗੇਟ ’ਚ ਦਰਜ ਕਰਵਾਈ ਕਿ ਉਸ ਦਾ ਭਰਾ ਸ਼ਿੰਦਾ ਮੋਟਰਸਾਈਕਲ ’ਤੇ ਰੇਲਵੇ ਸਟੇਸ਼ਨ ਲਾਗੇ ਜਾ ਰਿਹਾ ਸੀ ਇਸ ਦੌਰਾਨ ਇਕ ਈ-ਰਿਕਸ਼ਾ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੇ ਭਰਾ ਦੀ ਮੌਤ ਹੋ ਗਈ, ਜਿਸ ਆਧਾਰ ’ਤੇ ਪੁਲਿਸ ਨੇ ਈ-ਰਿਕਸ਼ਾ ਚਾਲਕ ਕਰਨਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜਬਰ ਜਨਾਹ ਦੇ ਕੇਸ ’ਚ ਇਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਿਹਾ, ਮਰੀਜਾਂ ਦੀ ਜਾਨ ਬਚਾਉਣ ਵਾਲੀਆਂ ਦਵਾਈਆਂ ਦੀ ਨਸ਼ਿਆਂ ਲਈ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।