21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੜਕ ਹਾਦਸੇ ’ਚ ਮਰਨ ਵਾਲਿਆਂ ਦੇ ਪ੍ਰਤੀ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜਾ, ਇਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ

ਬਨੂੜ, 20 ਅਕਤੂਬਰ (ਭੁਪਿੰਦਰ ਸਿੰਘ)- ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਪਿੰਡ ਅਲੀਸ਼ੇਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਨੂੰ ਪੰਜਾਹ ਲੱਖ ਪ੍ਰਤੀ ਜੀਅ ਮੁਆਵਜਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਸਕੱਤਰ ਚਮਕੌਰ ਸਿੰਘ ਖੇੜੀ, ਭੂਪ ਚੰਦ ਚੰਨੋਂ, ਗੁਰਮੇਸ਼ ਸਿੰਘ, ਹਰਬੰਸ ਸਿੰਘ ਧੂਤ, ਕੁਲਦੀਪ ਸਿੰਘ, ਵਿਜੈਪਾਲ ਘਨੌਰ, ਜਸਵੀਰ ਸਿੰਘ, ਯੁੱਧਵੀਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਬਿਆਨ ਵਿਚ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ‘ਵਿਕਸਤ ਭਾਰਤ ਜੀ ਰਾਮ ਜੀ‘ ਯੋਜਨਾਂ ਤਹਿਤ ਸਾਇਡ ’ਤੇ ਕੰਮ ਕਰਦੇ ਹੋਏ ਮਜਦੂਰਾਂ ਨੂੰ ਤੇਜ ਰਫਤਾਰ ਕਾਰ ਨੇ ਦਰੜਿਆ ਹੈ।

ਅਜੀਤ ਡੈਸਕ 21-10-2026
ਬਨੂੜ, 20 ਅਕਤੂਬਰ (ਭੁਪਿੰਦਰ ਸਿੰਘ)- ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਪਿੰਡ ਅਲੀਸ਼ੇਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਨੂੰ ਪੰਜਾਹ ਲੱਖ ਪ੍ਰਤੀ ਜੀਅ ਮੁਆਵਜਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਸਕੱਤਰ ਚਮਕੌਰ ਸਿੰਘ ਖੇੜੀ, ਭੂਪ ਚੰਦ ਚੰਨੋਂ, ਗੁਰਮੇਸ਼ ਸਿੰਘ, ਹਰਬੰਸ ਸਿੰਘ ਧੂਤ, ਕੁਲਦੀਪ ਸਿੰਘ, ਵਿਜੈਪਾਲ ਘਨੌਰ, ਜਸਵੀਰ ਸਿੰਘ, ਯੁੱਧਵੀਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਬਿਆਨ ਵਿਚ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ‘ਵਿਕਸਤ ਭਾਰਤ ਜੀ ਰਾਮ ਜੀ‘ ਯੋਜਨਾਂ ਤਹਿਤ ਸਾਇਡ ’ਤੇ ਕੰਮ ਕਰਦੇ ਹੋਏ ਮਜਦੂਰਾਂ ਨੂੰ ਤੇਜ ਰਫਤਾਰ ਕਾਰ ਨੇ ਦਰੜਿਆ ਹੈ। ਇਨ੍ਹਾਂ ਮਜਦੂਰਾਂ ਦਾ ਦੇਸ਼ ਦੇ ਵਿਕਾਸ ਅਤੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਵਿਚ ਡਾਢਾ ਯੋਗਦਾਨ ਰਿਹਾ। ਯੂਨੀਅਨ ਆਗੂਆਂ ਨੇ ਕਿਹਾ ਕਿ ਉਕਤ ਯੋਜਨਾਂ ਤਹਿਤ ਕੰਮ ਕਰਨ ਵਾਲੇ ਮਜਦੂਰ ਅਤਿ ਗਰੀਬ ਪਰਿਵਾਰਾਂ ਵਿਚ ਸ਼ਾਮਲ ਹਨ। ਜਿਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਵਸ਼ੀਲਾ ਨਹੀ। ਇਨ੍ਹਾਂ ਪਰਿਵਾਰਾਂ ਦੇ ਮੁੱਖੀ ਨਿਗੂਣੀ ਮਜਦੂਰੀ ਤੇ ਸੀਮਤ ਦਿਨਾਂ ਵਿਚ ਕੰਮ ਕਰਕੇ ਆਪਣੇ ਪਰਿਵਾਰਾਂ ਨੂੰ ਚਲਾਂਉਦੇ ਹਨ ਅਤੇ ਮਰਨ ਵਾਲੇ ਵੀ ਆਪਣੇ ਪਰਿਵਾਰਾਂ ਦੇ ਮੁੱਖੀ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮਰਨ ਵਾਲਿਆਂ ਦੇ ਹਰੇਕ ਪਰਿਵਾਰ ਦੇ ਗੁਜਾਰੇ ਲਈ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜਾ ਤੇ ਇਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਨੌਜਵਾਨ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਸੂਬੇ ਦਾ ਨਾਂਅ ਰੌਸ਼ਨ ਕਰ ਰਹੇ ਹਨ- ਡਾ. ਹਿਮਾਂਸ਼ੂ ਅਗਰਵਾਲ ਡੀ.ਸੀ. ਵੱਲੋਂ ਜ... ਅਗਲੀ ਖ਼ਬਰ ਗ਼ਾਇਬ ਹੋਈਆਂ ਦੋ ਨਾਬਾਲਗ ਲੜਕੀਆਂ ਨਾ ਮਿਲਣ ਕਾਰਨ ਲੋਕਾਂ ’ਚ ਸਹਿਮ ਕੰਜ਼ਕਾਂ ਮਨਾਉਣ ਵਾਲਿਆਂ ਦੇ ਘਰ ਗਈਆਂ ਨਹੀਂ ਮੁੜੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।