17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਿਹਤ ਕ੍ਰਾਂਤੀ ਦੇ ਦਾਅਵਿਆਂ ਵਿਚਾਲੇ ਮਾਹਿਰ ਡਾਕਟਰਾਂ ਦੀਆਂ ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ- ਕਰੁਣ ਕੌੜਾ

ਪਟਿਆਲਾ, 16 ਅਕਤੂਬਰ (ਅ. ਸ.

ਅਜੀਤ ਡੈਸਕ 17-10-2026
ਪਟਿਆਲਾ, 16 ਅਕਤੂਬਰ (ਅ. ਸ. ਆਹਲੂਵਾਲੀਆ)- ਪੰਜਾਬ ਦੀਆਂ ਸਿਹਤ ਸੇਵਾਵਾਂ ਵਿਚ ਕਮੀਆਂ ਦਾ ਮੁੱਦਾ ਉਠਾਉਂਦਿਆਂ ਭਾਜਪਾ ਹੀ ਆਗੂ ਕਰਨ ਕੌੜਾ ਨੇ ਕਿਹਾ ਕਿ ਪੰਜਾਬ ਵਿਚ ਮਾਹਿਰ ਡਾਕਟਰਾਂ ਦੀਆਂ 2,098 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਹਜ਼ਾਰ ਤੋਂ ਵੱਧ ਖਾਲੀ ਹਨ। ਉਨ੍ਹਾਂ ਮੁਤਾਬਕ ਸੂਬੇ ਵਿਚ ਸਿਰਫ਼ 12 ਪੱਕੇ ਰੇਡੀਓਲੋਜਿਸਟ ਹਨ ਤੇ ਪਟਿਆਲਾ ਵਿਚ ਕੇਵਲ ਇਕ ਹੈ। ਉਨ੍ਹਾਂ ਸਿਹਤ ਮੰਤਰੀ ਨੂੰ ਸਵਾਲ ਕੀਤਾ ਕਿ ਮਾਹਿਰਾਂ ਦੀ ਘਾਟ ਦੌਰਾਨ ਮਰੀਜ਼ਾਂ ਨੂੰ ਸਮੇਂ ਸਿਰ ਸਰਕਾਰੀ ਜਾਂਚ ਤੇ ਇਲਾਜ ਕਿਵੇਂ ਮਿਲੇਗਾ। ਸ੍ਰੀ ਕੌੜਾ ਨੇ ਦਾਅਵਾ ਕੀਤਾ ਕਿ 16 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਵਿਚੋਂ ਕੋਈ ਚਾਲੂ ਨਹੀਂ ਹੋਇਆ। ਉਨ੍ਹਾਂ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਪ੍ਰਾਜੈਕਟਾਂ ਦੀ ਪ੍ਰਗਤੀ ਤੇ ਫ਼ੰਡਾਂ ਦੀ ਵਰਤੋਂ ਦਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ 10 ਲੱਖ ਦੀ ਸਿਹਤ ਬੀਮਾ ਯੋਜਨਾ ਲਈ ਪੇਸ਼ਕਾਰੀ ਵਿਚ ਦਰਜ 778 ਕਰੋੜ ਦੀ ਬਜਟ ਵਿਵਸਥਾ ’ਤੇ ਵੀ ਸਵਾਲ ਉਠਾਏ ਅਤੇ ਇਲਾਜ ਪੈਕੇਜਾਂ, ਹਸਪਤਾਲਾਂ ਦੀ ਭਾਗੀਦਾਰੀ ਤੇ ਮਰੀਜ਼ਾਂ ਨੂੰ ਅਸਲ ਮਿਲ ਰਹੇ ਲਾਭ ਬਾਰੇ ਸਪਸ਼ਟੀਕਰਨ ਮੰਗਿਆ। ਖਾਲੀ ਅਸਾਮੀਆਂ ਭਰਨ ਅਤੇ ਜਾਂਚ ਸਹੂਲਤਾਂ ਵਧਾਉਣ ਲਈ ਸਮਾਂਬੱਧ ਯੋਜਨਾ ਜਾਰੀ ਕੀਤੀ ਜਾਵੇ ਦੀ ਗੱਲ ਵੀ ਉਨ੍ਹਾਂ ਕਹੀ।
ਪਿਛਲੀ ਖ਼ਬਰ ਨਗਰ ਨਿਗਮ ਦੇ ਜਨਰਲ ਹਾਊਸ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਅਗਲੀ ਖ਼ਬਰ ਨਾਭਾ ਹਲਕੇ ’ਚ 6 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ, ਵਿਧਾਇਕ ਦੇਵ ਮਾਨ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।