17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਨੂੰ ਤਾਲਾ ਮਾਰਿਆ, ਮਰਨ ਵਰਤ ਕੀਤਾ ਸ਼ੁਰੂ

ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀ. ਐਸ.

ਅਜੀਤ ਡੈਸਕ 17-10-2026
ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀ. ਐਸ. ਪੀ. ਸੀ. ਐਲ. ਪਟਿਆਲਾ ਪੰਜਾਬ ਵਲੋਂ ਤਰਸ ਦੇ ਆਧਾਰ ’ਤੇ ਨੌਕਰੀਆਂ ਲਈ ਪਿਛਲੇ ਪੰਜ ਦਿਨਾਂ ਤੋਂ ਸੰਘਰਸ਼ ਵਿਢਿਆ ਹੋਇਆ ਹੈ, ਜਿਸ ਦੇ 9 ਮੈਂਬਰ ਮੁੱਖ ਦਫ਼ਤਰ ਦੀ ਸੱਤਵੀਂ ਮੰਜ਼ਿਲ ਉਪਰ ਜਿਉਂ ਦੇ ਤਿਉਂ ਚੜ੍ਹੇ ਹੋਏ ਹਨ। ਜਥੇਬੰਦੀ ਦੇ ਆਗੂ ਮਾਸਟਰ ਚਰਨਜੀਤ ਸਿੰਘ ਦਿਓਣ ਨੇ ਦੱਸਿਆ ਕਿ ਅਸੀਂ ਸਵੇਰੇ 10:30 ਵਜੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਕਿ ਬਿਜਲੀ ਨਿਗਮ ਦੇ ਸੀ. ਐਮ. ਡੀ. ਹਾਜ਼ਰ ਹਨ, ਸਾਡੀ ਉਨ੍ਹਾਂ ਨਾਲ ਮੀਟਿੰਗ ਕਰਵਾਈ ਜਾਵੇ ਪਰ ਸਾਢੇ ਤਿੰਨ ਵਜੇ ਤੱਕ ਜਦੋਂ ਕੋਈ ਮੀਟਿੰਗ ਦਾ ਸੁਨੇਹਾ ਨਹੀਂ ਆਇਆ ਤਾਂ ਅਸੀਂ ਮੁੱਖ ਦਫ਼ਤਰ ਦੇ ਗੇਟ ਨੰਬਰ ਇਕ ਨੂੰ ਤਾਲਾ ਲਗਾ ਕੇ ਦੋ ਵਿਅਕਤੀਆਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਜਦੋਂ ਪ੍ਰਸ਼ਾਸਨ ਵਲੋਂ ਅਤੇ ਮੈਨੇਜਮੈਂਟ ਵਲੋਂ ਤਲਖੀ ਵਿਖਾਈ ਗਈ ਤਾਂ ਹਾਜ਼ਰ ਪ੍ਰਦਰਸ਼ਨਕਾਰੀਆਂ ਦੇ ਵਿਚ ਇਕ ਲੜਕੀ ਨੇ ਆਪਣੇ ਉੱਪਰ ਤੇਲ ਪਾ ਲਿਆ ਤੇ ਮੌਕੇ ’ਤੇ ਗਹਿਮਾ ਗਹਿਮੀ ਵਧ ਗਈ, ਪਰ ਫਿਰ ਵੀ ਦੋ ਵਾਰ ਬਿਜਲੀ ਨਿਗਮ ਦੇ ਦਫ਼ਤਰ ਵਿਚ ਆਸ਼ਰਿਤਾਂ ਵਲੋਂ ਜਾ ਕੇ ਗੁਜ਼ਾਰਿਸ਼ ਕੀਤੀ ਗਈ ਕਿ ਸਾਡੀ ਮੀਟਿੰਗ ਸੀ. ਐਮ. ਡੀ. ਨਾਲ ਕਰਵਾਈ ਜਾਵੇ ਤਾਂ ਮੈਨੇਜਮੈਂਟ ਦੇ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ। ਆਗੂਆਂ ਨੇ ਦਸਿਆ ਕਿ ਮੈਨੇਜਮੈਂਟ ਦਾ ਕਹਿਣਾ ਸੀ ਕਿ ਸੀ. ਐਮ. ਡੀ. ਨਾਲ ਮੀਟਿੰਗ ਤਾਂ ਹੋਵੇਗੀ ਪਹਿਲਾਂ ਛੱਤ ਉਪਰੋਂ ਪ੍ਰਦਰਸ਼ਨਕਾਰੀਆਂ ਨੂੰ ਥੱਲੇ ਲਾਹਿਆ ਜਾਵੇ। ਜਿਸ ਉਪਰ ਨਾ ਸਹਿਮਤੀ ਬਣਦੇ ਹੋਏ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਹਰਪ੍ਰੀਤ ਕੌਰ, ਸ਼ਿਵਨਾਥ ਸਿੰਘ, ਹਰਵਿੰਦਰ ਪਾਲ ਸਿੰਘ ਬੰਟੀ, ਦਵਿੰਦਰ ਸਿੰਘ, ਸੈਂਬਰ ਸਿੰਘ, ਰਾਜਵੀਰ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਪ੍ਰਦਰਸ਼ਨਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਕੰਟਰੈਕਟ ਅਧਿਆਪਕਾਂ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੀ ਰਿਵਿਊ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ-ਪੁਕਟਾ ਆਗੂ ਅਗਲੀ ਖ਼ਬਰ ਮ੍ਰਿਤਕ ਦੇ ਪਰਿਵਾਰ ਤੇ ਨਿਹੰਗ ਸਿੰਘਾਂ ਵਲੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।