17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜ਼ਿਲ੍ਹੇ ’ਚ ਐਸ. ਆਈ. ਆਰ. ਤਹਿਤ 53470 ਵੋਟਾਂ ਕੱਟੀਆਂ ਗਈਆਂ

ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵਲੋਂ ਪਟਿਆਲਾ ਨਗਰ ਨਿਗਮ ਦੇ 28 ਵਾਰਡਾਂ ਦੀਆਂ ਚੋਣਾਂ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਹੋਏ ਹਨ, ਜਿਸ ਤੋਂ ਬਾਅਦ ਪਟਿਆਲਾ ਸ਼ਹਿਰੀ ਵਿਚ 6777 ਅਤੇ ਪਟਿਆਲਾ ਦਿਹਾਤੀ ਹਲਕੇ ’ਚ ਪਹਿਲੇ 9 ਵਾਰਡਾਂ ਅੰਦਰ ਇਹ ਵੋਟਾਂ ਪੈਣੀਆਂ ਹਨ ਉੱਥੇ ਤਕਰੀਬਨ 5 ਹਜ਼ਾਰ ਵੋਟਾਂ ਕੱਟੇ ਜਾਣ ਤੋਂ ਬਾਅਦ ਜਿਨ੍ਹਾਂ ਵੋਟਰਾਂ ਨੇ ਪਹਿਲਾਂ ਵੋਟ ਪਾਈ ਹੈ ਕਿ ਉਨ੍ਹਾਂ ਨੂੰ ਦੁਬਾਰਾ ਵੋਟ ਪਾਉਣ ਦਾ ਅਧਿਕਾਰ ਮਿਲੇਗਾ ਜਾਂ ਨਹੀਂ ਇਹ ਵੀ ਇਕ ਗੁੰਝਲਦਾਰ ਬੁਝਾਰਤ ਬਣ ਕੇ ਰਾਜਸੀ ਪਾਰਟੀਆਂ ਸਾਹਮਣੇ ਆ ਖਲੋਤੀ ਹੈ। ਐਸ.

ਅਜੀਤ ਡੈਸਕ 17-10-2026
ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵਲੋਂ ਪਟਿਆਲਾ ਨਗਰ ਨਿਗਮ ਦੇ 28 ਵਾਰਡਾਂ ਦੀਆਂ ਚੋਣਾਂ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਹੋਏ ਹਨ, ਜਿਸ ਤੋਂ ਬਾਅਦ ਪਟਿਆਲਾ ਸ਼ਹਿਰੀ ਵਿਚ 6777 ਅਤੇ ਪਟਿਆਲਾ ਦਿਹਾਤੀ ਹਲਕੇ ’ਚ ਪਹਿਲੇ 9 ਵਾਰਡਾਂ ਅੰਦਰ ਇਹ ਵੋਟਾਂ ਪੈਣੀਆਂ ਹਨ ਉੱਥੇ ਤਕਰੀਬਨ 5 ਹਜ਼ਾਰ ਵੋਟਾਂ ਕੱਟੇ ਜਾਣ ਤੋਂ ਬਾਅਦ ਜਿਨ੍ਹਾਂ ਵੋਟਰਾਂ ਨੇ ਪਹਿਲਾਂ ਵੋਟ ਪਾਈ ਹੈ ਕਿ ਉਨ੍ਹਾਂ ਨੂੰ ਦੁਬਾਰਾ ਵੋਟ ਪਾਉਣ ਦਾ ਅਧਿਕਾਰ ਮਿਲੇਗਾ ਜਾਂ ਨਹੀਂ ਇਹ ਵੀ ਇਕ ਗੁੰਝਲਦਾਰ ਬੁਝਾਰਤ ਬਣ ਕੇ ਰਾਜਸੀ ਪਾਰਟੀਆਂ ਸਾਹਮਣੇ ਆ ਖਲੋਤੀ ਹੈ। ਐਸ. ਆਈ. ਆਰ. 2026 ਮੁਤਾਬਿਕ ਪਟਿਆਲਾ ਜ਼ਿਲ੍ਹੇ ਅੰਦਰ 53470 ਵੋਟਾਂ ਕੱਟੀਆਂ ਗਈਆਂ। ਇਸ ਤੋਂ ਇਲਾਵਾ 75 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾਈ ਗਈ। ਮਿਲੇ ਵੇਰਵਿਆਂ ਮੁਤਾਬਿਕ ਜਿਹੜੇ ਕਾਰਨ ਲਿਖਤੀ ਤੌਰ ’ਤੇ ਵੋਟਾਂ ਕੱਟਣ ’ਚ ਦੱਸੇ ਗਏ ਉਨ੍ਹਾਂ ਮੁਤਾਬਿਕ 722 ਵਿਅਕਤੀ ਮੌਕੇ ਤੋਂ ਗ਼ੈਰਹਾਜ਼ਰ, 483 ਮਰ ਚੁੱਕੇ ਸਨ, 377 ਦੀ ਦੂਹਰੀ ਵੋਟ ਵਾਲੇ, 42 ਕੋਲ ਪੂਰੇ ਦਸਤਾਵੇਜ਼ ਨਹੀਂ ਮਿਲੇ, 1239 ਮੌਕੇ ’ਤੇ ਆਪਣਾ ਸਥਾਨ ਬਦਲ ਚੁੱਕੇ ਸਨ ਜਾਂ ਕੋਈ ਹੋਰ ਰਾਜਾਂ ’ਚ ਚਲੇ ਗਏ ਸਨ। 162 ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਸੀ, 22 ਨੂੰ ਕਿਸੇ ਦੀ ਬੇਨਤੀ ਕਰਨ ’ਤੇ ਕੱਟਿਆ ਗਿਆ ਕਿਸ ਦੀ ਬੇਨਤੀ ਇਸ ਬਾਰੇ ਸਪਸ਼ਟ ਨਹੀਂ ਲਿਖਿਆ, 2 ਵੋਟਾਂ ਕੀਤੀ ਗਈ ਦਾਅਵੇਦਾਰੀ ਤੋਂ ਬਾਅਦ ਵੀ ਕੱਟੀਆਂ ਗਈਆਂ, 39 ਵੋਟਾਂ ਕੱਟਣ ਲਈ ਕੁੱਝ ਹੋਰ ਕਾਰਨ ਵੀ ਦੱਸੇ ਗਏ ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 3095 ਰਹੀ। ਇਸ ਤੋਂ ਇਲਾਵਾ ਨਾਭਾ ਜਿੱਥੇ ਪਹਿਲਾਂ 178594 ਵੋਟਾਂ ਸਨ ਜਿਨ੍ਹਾਂ ਵਿਚੋਂ 5605 ਵੋਟਰ ਕੱਟੇ ਜਾਣ ਤੋਂ ਬਾਅਦ ਮੌਜੂਦਾ ਸਮੇਂ 1,72,989 ਵੋਟਰ ਰਹਿ ਗਏ ਜਿਨ੍ਹਾਂ ’ਚ 91658 ਮਰਦ, 86928 ਔਰਤਾਂ, ਪਟਿਆਲਾ ਦਿਹਾਤੀ ਜਿਸ ’ਚ ਪਹਿਲਾਂ 206147 ਵੋਟਰ ਸਨ, ਮੌਜੂਦਾ ਸਮੇਂ 1, 98,471 ਵੋਟਰ ਰਹਿ ਗਏ ਹਨ ਇੱਥੇ 7676 ਵੋਟਾਂ ਕੱਟੀਆਂ ਗਈਆਂ ਹਨ। ਇਸੇ ਤਰ੍ਹਾਂ ਰਾਜਪੁਰਾ ਜਿੱਥੇ 168412 ਵੋਟਰ ਸਨ 162935 ਵੋਟਰ ਰਹਿ ਗਏ ਹਨ ਇੱਥੇ 5477 ਵੋਟਰ ਕੱਟੇ ਗਏ। ਹਲਕਾ ਘਨੌਰ ਜਿੱਥੇ 161696 ਵੋਟਰ ਸਨ ਉੱਥੇ 156220 ਵੋਟਰ ਰਹਿ ਗਏ ਹਨ ਇੱਥੇ 5476 ਵੋਟਰਾਂ ਦੇ ਨਾਂਅ ਕੱਟੇ ਗਏ। ਹਲਕਾ ਸਨੌਰ ਜਿੱਥੇ 217850 ਵੋਟਰ ਸਨ ਉੱਥੇ 209774 ਵੋਟਰ ਰਹਿ ਗਏ, ਇੱਥੇ 8076 ਵੋਟਰਾਂ ਦੇ ਨਾਂਅ ਕੱਟੇ ਗਏ। ਪਟਿਆਲਾ ਸ਼ਹਿਰੀ ਜਿੱਥੇ 135456 ਵੋਟਰ ਸਨ ਉੱਥੇ 128679 ਵੋਟਰ ਰਹਿ ਗਏ ਹਨ, ਇੱਥੇ 6777 ਵੋਟਰਾਂ ਦੇ ਨਾਂਅ ਕੱਟੇ ਗਏ। ਹਲਕਾ ਸਮਾਣਾ ਜਿੱਥੇ 185992 ਵੋਟਰ ਸਨ ਉੱਥੇ 179546 ਵੋਟਰ ਰਹਿ ਗਏ ਹਨ, ਇੱਥੇ 6446 ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਹਲਕਾ ਸ਼ੁਤਰਾਣਾ ਜਿੱਥੇ 180741 ਵੋਟਰ ਸਨ ਉੱਥੇ 172804 ਵੋਟਰ ਰਹਿ ਗਏ। ਇੱਥੇ 7937 ਵੋਟਰਾਂ ਦੇ ਨਾਂਅ ਕੱਟੇ ਗਏ। ਪਹਿਲਾਂ ਪੂਰੇ ਜ਼ਿਲ੍ਹੇ ’ਚ 1434888 ਵੋਟਰ ਸਨ, ਮੌਜੂਦਾ ਸਮੇਂ 1381418 ਵੋਟਰ ਹੀ ਰਹਿ ਗਏ ਹਨ। ਇਨ੍ਹਾਂ ’ਚ 734438 ਮਰਦ ਤੇ 700404 ਔਰਤਾਂ ਅਤੇ 46 ਥਰਡ ਜੈਂਡਰ ਵੋਟਰ ਹਨ। ਇਸੇ ਤਰ੍ਹਾਂ ਨਾਭਾ ’ਚ ਜਿੱਥੇ ਪਹਿਲਾਂ 226 ਪੋਲਿੰਗ ਸਟੇਸ਼ਨ ਸਨ ਉੱਥੇ ਹੁਣ 235 ਪੋਲਿੰਗ ਸਟੇਸ਼ਨ ਹੋ ਗਏ ਹਨ ਇੱਥੇ 9 ਪੋਲਿੰਗ ਸਟੇਸ਼ਨਾਂ ’ਚ ਵਾਧਾ ਕੀਤਾ ਗਿਆ। ਪਟਿਆਲਾ ਦਿਹਾਤੀ ਜਿੱਥੇ ਪਹਿਲਾਂ 258 ਪੋਲਿੰਗ ਸਟੇਸ਼ਨ ਸਨ ਉੱਥੇ 266 ਪੋਲਿੰਗ ਸਟੇਸ਼ਨ ਕਰ ਦਿੱਤੇ ਗਏ ਇੱਥੇ 8 ਪੋਲਿੰਗ ਸਟੇਸ਼ਨਾਂ ਦਾ ਵਾਧਾ ਕੀਤਾ ਗਿਆ, ਰਾਜਪੁਰਾ 201 ਤੋਂ 207 ਕਰ ਕੇ 6 ਪੋਲਿੰਗ ਸਟੇਸ਼ਨ ਵਧਾਏ ਗਏ, ਘਨੌਰ 210 ਤੋਂ 221 ਕਰ ਕੇ 11 ਪੋਲਿੰਗ ਸਟੇਸ਼ਨ ਵਧਾਏ ਗਏ, ਸਨੌਰ 272 ਤੋਂ ਵਧਾ ਕੇ 294 ਪੋਲਿੰਗ ਸਟੇਸ਼ਨ ਕਰ ਕੇ 22 ਦਾ ਵਾਧਾ ਕੀਤਾ ਗਿਆ, ਪਟਿਆਲਾ ਸ਼ਹਿਰੀ ਜਿੱਥੇ 182 ਪੋਲਿੰਗ ਸਟੇਸ਼ਨ ਸਨ ਨੂੰ ਵਧਾ ਕੇ 184 ਕੀਤਾ ਗਿਆ ਇੱਥੇ 2 ਪੋਲਿੰਗ ਸਟੇਸ਼ਨ ਵਧਾਏ ਗਏ, ਸਮਾਣਾ ’ਚ 232 ਪੋਲਿੰਗ ਸਟੇਸ਼ਨਾਂ ਨੂੰ ਵਧਾ ਕੇ 236 ਕਰ ਦਿੱਤਾ ਗਿਆ, ਹਲਕਾ ਸ਼ੁਤਰਾਣਾ ’ਚ 205 ਪੋਲਿੰਗ ਸਟੇਸ਼ਨਾਂ ਨੂੰ ਵਧਾ ਕੇ 218 ਗਿਣਤੀ ਕੀਤੀ ਗਈ। ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਵੋਟਰ ਸੂਚੀਆਂ ’ਚ ਲਿਖਤੀ ਤੌਰ ’ਤੇ ਕਿਹਾ ਗਿਆ ਕਿ ਅੰਤਿਮ ਪ੍ਰਕਾਸ਼ਨਾਂ ਹੋਣ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਦਾ ਨਾਂਅ ਵੋਟਰ ਸੂਚੀ ’ਚ ਸ਼ਾਮਲ ਹੋਣ ਤੋਂ ਰਹਿ ਜਾਂਦਾ ਹੈ ਤਾਂ ਉਹ ਫਾਰਮ ਨੰਬਰ 6 ਭਰੇ। ਇਸੇ ਤਰ੍ਹਾਂ ਮਰ ਚੁੱਕੇ ਜਾਂ ਇੱਥੋਂ ਜਾ ਚੁੱਕੇ ਕਿਸੇ ਵੋਟਰ ਦਾ ਨਾਂਅ ਹਾਲੇ ਵੀ ਸੂਚੀ ’ਚ ਹੈ ਤਾਂ ਉਸ ਦੀ ਵੋਟ ਕਟਵਾਉਣ ਲਈ ਫਾਰਮ ਨੰਬਰ 7 ਭਰਿਆ ਜਾਵੇ। ਜੇ ਮੌਜੂਦਾ ਸਮੇਂ ਵੋਟਰ ਸੂਚੀਆਂ ’ਚ ਦਿੱਤੇ ਗਏ ਵੇਰਵਿਆਂ ’ਚ ਕੋਈ ਗ਼ਲਤੀ ਪਾਈ ਗਈ, ਕੋਈ ਵੋਟਰ ਇਕ ਇਲਾਕੇ ਤੋਂ ਦੂਜੇ ਇਲਾਕੇ ’ਚ ਚਲਾ ਜਾਂਦਾ ਹੈ ਉਸ ਲਈ ਉਹ ਫਾਰਮ 8 ਭਰ ਸਕਦਾ ਹੈ। ਫਾਰਮ ਬੂਥ ਦੇ ਬੀ. ਐਲ. ਓ. ਜਾਂ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਪਾਸ ਜਮਾਂ ਕਰਵਾਏ ਜਾ ਸਕਦੇ ਹਨ।
ਪਿਛਲੀ ਖ਼ਬਰ ਬਿਜਲੀ ਨਿਗਮ ਦੇ ਜੇ. ਈਜ਼ ਨੇ ਕਾਲੇ ਕੱਪੜੇ ਪਾ ਕੀਤਾ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਿਸਾਨਾਂ ਵਲੋਂ ਮੰਡੀਆਂ ’ਚ ਵੇਚਣ ਲਈ ਲਿਆਂਦੀ ਫ਼ਸਲ ਦੀ ਤੁਰੰਤ ਖ਼ਰੀਦ ਤੇ ਨਾਲੋ-ਨਾਲ ਅਦਾਇਗੀ ਕੀਤੀ ਜਾਵੇਗੀ- ਮੁਹੰਮਦ ਤਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।