ਰਾਜਪੁਰਾ, 14 ਅਕਤੂਬਰ (ਜੀ. ਪੀ. ਸਿੰਘ)- ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵਲੋਂ ਸਥਾਨਕ ਗੀਤਾ ਮੰਦਰ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ’ਚ ਲੰਘੀ ਰਾਤ ਤੀਜੀ ਸਟੇਜ ਦੌਰਾਨ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਹ ਸਮਾਗਮ ਸਰਪ੍ਰਸਤ ਦੇਸ਼ ਰਾਜ ਬਾਂਸਲ ਅਤੇ ਪ੍ਰਧਾਨ ਅਮਿਤ ਗੁਪਤਾ ਦੀ ਅਗਵਾਈ ਹੇਠ ਅਤੇ ਚੀਫ਼ ਡਾਇਰੈਕਟਰ ਜੀਵਨ ਸੂਦ ਦੀ ਨਿਰਦੇਸ਼ਨਾ ਵਿੱਚ ਕਰਵਾਇਆ ਗਿਆ। ਸਟੇਜ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਵਿਜੈ ਗੁਪਤਾ ਅਤੇ ਰਾਹੁਲ ਥਰੇਜਾ ਨੇ ਕੀਤਾ। ਮੰਚਨ ਦੌਰਾਨ ਲਛਮਣ ਅਤੇ ਪਰਸ਼ੂਰਾਮ ਵਿਚਕਾਰ ਹੋਏ ਵਾਦ-ਵਿਵਾਦ ਤੋਂ ਬਾਅਦ ਭਗਵਾਨ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਰਾਮ ਚੰਦਰ ਦਾ ਰੋਲ ਮੋਹਿਤ ਗੁਪਤਾ, ਲਛਮਣ ਦਾ ਵਾਸੂ ਬਾਂਸਲ, ਸੀਤਾ ਦਾ ਕੁਮਾਰੀ ਸ਼ਾਕਸ਼ੀ, ਰਾਵਣ ਦਾ ਟਿੰਕੂ ਬਾਂਸਲ, ਪਰਸੂ ਰਾਮ ਦਾ ਜਤਿੰਦਰ ਸ਼ਰਮਾ ਵਲੋਂ ਰੋਲ ਬਾਖੂਬੀ ਨਿਭਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਨਵਦੀਪ ਸਿੰਘ ਚਾਨੀ ਨੇ ਦੱਸਿਆ ਕਿ ਵਰਿੰਦਾਵਣ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਜਨ ਸਮਰਾਟ ਕ੍ਰਿਸ਼ਨਾ ਰਾਮ-ਲੀਲਾ ਦੇ ਦ੍ਰਿਸ਼ਾਂ ਦਾ ਵਰਣਨ ਕਰ ਰਹੇ ਹਨ। ਕਥਾ ਅਤੇ ਕੀਰਤਨ ਰਾਹੀਂ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਵਿਨੀਤ ਵਿੱਜ, ਦਰਸ਼ਨ ਮਿੱਠਾ, ਸਾਹਿਲ ਸ਼ਰਮਾ, ਵਰੁਣ ਕਪਿਲ, ਵਰੁਣ ਵਿੱਜ, ਰਿੰਕੂ ਬਾਂਸਲ, ਮਨਦੀਪ ਸਿੰਘ ਲਵਲੀ ਬਾਵਾ ਸਮੇਤ ਹੋਰ ਨੇ ਆਪਣੀ-ਆਪਣੀ ਸੇਵਾ ਨਿਭਾਈ।