05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਗਿਆਨ ਕਿਵੇਂ ਬਣਾ ਸਕਦਾ ਹੈ ਭਾਰਤ ਦੇ ਜੈਵਲਿਨ ਚੈਂਪੀਅਨਾਂ ਨੂੰ ਤਾਕਤਵਰ- ਪੰਜਾਬੀ ਯੂਨੀਵਰਸਿਟੀ ਦੀ ਖੋਜ

ਪਟਿਆਲਾ, 4 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਇਕ ਖੋਜ ਅਧਿਐਨ ਨੇ ਭਾਰਤ ਦੇ ਚੋਟੀ ਦੇ ਜੈਵਲਿਨ ਖਿਡਾਰੀਆਂ ਦੀ ਸਰੀਰਕ ਹਿਲਜੁਲ (ਮੂਵਮੈਂਟਸ) ਦੇ ਭੇਤ ਨੂੰ ਸੁਲਝਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵਿਗਿਆਨਕ ਸਿਖਲਾਈ ਚੈਂਪੀਅਨਸ਼ਿਪ ਜਿੱਤਣ ਵਾਲੇ ਥ੍ਰੋਅਰ ਤਿਆਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿਚ ਇਹ ਅਧਿਐਨ ਖੋਜਾਰਥੀ ਡਾ.

ਅਜੀਤ ਡੈਸਕ 05-10-2026
ਪਟਿਆਲਾ, 4 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਇਕ ਖੋਜ ਅਧਿਐਨ ਨੇ ਭਾਰਤ ਦੇ ਚੋਟੀ ਦੇ ਜੈਵਲਿਨ ਖਿਡਾਰੀਆਂ ਦੀ ਸਰੀਰਕ ਹਿਲਜੁਲ (ਮੂਵਮੈਂਟਸ) ਦੇ ਭੇਤ ਨੂੰ ਸੁਲਝਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵਿਗਿਆਨਕ ਸਿਖਲਾਈ ਚੈਂਪੀਅਨਸ਼ਿਪ ਜਿੱਤਣ ਵਾਲੇ ਥ੍ਰੋਅਰ ਤਿਆਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿਚ ਇਹ ਅਧਿਐਨ ਖੋਜਾਰਥੀ ਡਾ. ਸੀਮਾ ਰਾਣੀ ਵਲੋਂ ਪ੍ਰੋ. ਨਿਸ਼ਾਨ ਸਿੰਘ ਦਿਉਲ ਦੀ ਅਗਵਾਈ ਹੇਠ ਕੀਤਾ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਕਾਰਜ ਦਰਸਾਉਂਦਾ ਹੈ ਕਿ ਯੂਨੀਵਰਸਿਟੀ ਦੀ ਖੋਜ ਕਿਵੇਂ ਕਲਾਸਰੂਮ ਤੋਂ ਬਾਹਰ ਨਿਕਲ ਕੇ ਖੇਡ ਦੇ ਮੈਦਾਨ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਸਿਖਲਾਈ ਰਾਹੀਂ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤੇ ਪੰਜਾਬੀ ਯੂਨੀਵਰਸਿਟੀ ਖੇਡਾਂ ਸਮੇਤ ਹਰੇਕ ਖੇਤਰ ਵਿਚ ਉੱਚ-ਪੱਧਰੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ। ਖੋਜਾਰਥੀ ਡਾ. ਸੀਮਾ ਰਾਣੀ ਨੇ ਦੱਸਿਆ ਕਿ ਇਸ ਖੋਜ ਦੌਰਾਨ ਅਭਿਆਸ ਦੇ ਮੈਦਾਨ ‘ਤੇ ਹਾਈ-ਟੈੱਕ ਵੀਡੀਓ ਟੂਲ ਲਗਾ ਕੇ ਉਨ੍ਹਾਂ ਪਲਾਂ ਦੀ ਪੜਚੋਲ ਕੀਤੀ ਗਈ ਜਿਨ੍ਹਾਂ ਨੂੰ ਮਨੁੱਖੀ ਅੱਖ ਨਹੀਂ ਦੇਖ ਸਕਦੀ। ਥ੍ਰੋਅ ਛੱਡਣ ਦੇ ਦੌਰਾਨ ਕੀ ਹੁੰਦਾ ਹੈ, ਇਹ ਦੇਖਣ ਲਈ ਵਿਸ਼ੇਸ਼ ਕੈਮਰਿਆਂ ਤੇ ਵੀਡੀਓ ਸਾਫ਼ਟਵੇਅਰ ਦੀ ਵਰਤੋਂ ਕੀਤੀ ਗਈ। ਪ੍ਰੋ. ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਇਸ ਅਧਿਐਨ ਵਿਚ ਭਾਰਤ ਦੇ ਪੰਜ ਸਰਵੋਤਮ ਅੰਤਰਰਾਸ਼ਟਰੀ ਥ੍ਰੋਅਰਜ਼ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਮੁੱਖ ਕੇਂਦਰ ਬਿੰਦੂ ਰਹੇ। ਚੋਪੜਾ ਦੀ ਤਕਨੀਕ ਦੀ ਜਾਂਚ ਕਰਦੇ ਸਮੇਂ, ਖੋਜ ਨੇ ਉਨ੍ਹਾਂ ਦੀ ਵਿਸ਼ਵ ਪੱਧਰੀ ਸਫਲਤਾ ਦੇ ਪਿੱਛੇ ਕਾਰਜਸ਼ੀਲ ਅਹਿਮ ਤੱਤ ਲੱਭੇ।ਉਨ੍ਹਾਂ ਦੱਸਿਆ ਕਿ ਇਸ ਖੋਜ ਵਿੱਚ ਸਾਥੀ ਅੰਤਰਰਾਸ਼ਟਰੀ ਸਿਤਾਰਿਆਂ ਰੋਹਿਤ ਯਾਦਵ, ਦਵਿੰਦਰ ਸਿੰਘ ਕੰਗ, ਰਵਿੰਦਰ ਸਿੰਘ ਖਹਿਰਾ ਤੇ ਅਰਸ਼ਦੀਪ ਸਿੰਘ ਦਾ ਵੀ ਮੁਲਾਂਕਣ ਕੀਤਾ ਗਿਆ। ਨਤੀਜਿਆਂ ਨੇ ਦਿਖਾਇਆ ਕਿ ਜਦੋਂ ਕਿ ਬਾਂਹ ਦੀ ਮੂਲ ਗਤੀ ਮਹੱਤਵਪੂਰਨ ਹੁੰਦੀ ਹੈ, ਉੱਥੇ ਹੀ ਉਹ ਕੋਣ ਵੀ ਵਿਸ਼ੇਸ਼ ਅਹਿਮੀਅਤ ਰਖਦਾ ਜਿਸ ‘ਤੇ ਜੈਵਲਿਨ ਹੱਥੋਂ ਛੁੱਟਦਾ ਹੈ ਤੇ ਥ੍ਰੋਅ ਦੌਰਾਨ ਲੱਤਾਂ ਦੀ ਸਥਿਰਤਾ ਸਭ ਤੋਂ ਵੱਡਾ ਫ਼ਰਕ ਪੈਦਾ ਕਰਦੀ ਹੈ।
ਪਿਛਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਕਰਨ ਤਹਿਤ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮੁਹੰਮਦ ਕੈਫ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਵਿੰਗ ਦੇ ਸ਼ਹਿਰੀ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।