03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਨਾਜ ਮੰਡੀ ’ ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਨਾਲ ਪਰਤੀ ਰੌਣਕ

ਰਾਜਪੁਰਾ, 2 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਵਿਚ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਮੰਡੀ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂਕਿ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ।

ਅਜੀਤ ਡੈਸਕ 03-10-2026
ਰਾਜਪੁਰਾ, 2 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਵਿਚ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਮੰਡੀ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂਕਿ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕਾ ਨੀਨਾ ਮਿੱਤਲ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਅਤੇ ਹੋਰਨਾਂ ਵਲੋਂ ਵਿਧਾਇਕਾ ਨੀਨਾ ਮਿੱਤਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਤੇ ਸਭ ਤੋਂ ਪਹਿਲੀ ਢੇਰੀ ਦੀ ਖ਼ਰੀਦ ਸ਼ੁਰੂ ਕਰਨ ਵਾਲੇ ਕਿਸਾਨ ਦਾ ਲੱਡੂਆਂ ਨਾਲ ਮੰੂਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਨੀਨਾ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਡੀ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦਾ ਸਰਕਾਰੀ ਭਾਅ 2461 ਰੁਪਏ ਮਿਥਿਆ ਗਿਆ ਹੈ। ਮੰਡੀ ਵਿਚ ਬਾਰਦਾਣਾ, ਲਿਫ਼ਟਿੰਗ ਦੀ ਕੋਈ ਵੀ ਸਮੱਸਿਆ ਨਹੀਂ ਹੈ। ਮੰਡੀ ਵਿਚ ਕਿਸਾਨਾਂ ਦੇ ਪੀਣ ਲਈ ਪਾਣੀ ਦੇ ਪ੍ਰਬੰਧ ਅਤੇ ਰਾਤ ਨੂੰ ਫੜਾਂ ’ਤੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਅੱਜ ਸਰਕਾਰੀ ਖ਼ਰੀਦ ਸ਼ੁਰੂ ਹੋਣ ਨਾਲ ਆੜ੍ਹਤੀ ਕਿਸਾਨ ਅਤੇ ਲੇਬਰ ਸਾਰੇ ਖ਼ੁਸ਼ੀ ਦੇ ਰੌਅ ਵਿਚ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੰਡੀ ਵਿਚ ਪੰਜ ਖ਼ਰੀਦ ਏਜੰਸੀਆਂ ਖ਼ਰੀਦ ਕਰਨਗੀਆਂ। ਇਸ ਮੌਕੇ ਮੰਡੀ ਵਿਚ ਝੋਨੇ ਲੈ ਕੇ ਆਏ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਦੀ ਘੜੀ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਨ੍ਹਾਂ ਨੇ ਕਿਹਾ ਕਿ ਝੋਨੇ ਦਾ ਐਮ.ਐਸ.ਪੀ. ਭਾਅ ਘੱਟ ਹੈ ਜਦ ਕਿ ਖੇਤੀ ’ਤੇ ਲਾਗਤ ਵੱਧ ਹੈ। ਇਸ ਲਈ ਸਰਕਾਰ ਨੂੰ ਝੋਨੇ ਦੀ ਭਾਅ ਵਿਚ ਹੋਰ ਤੇਜ਼ੀ ਕਰਨੀ ਚਾਹੀਦੀ ਸੀ ਤਾਂ ਕਿ ਕਿਸਾਨ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਲੀ ਹੋ ਸਕੇ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ, ਰਮੇਸ਼ ਵਧਵਾ, ਰਵੀ ਅਹੂਜਾ, ਸੰਜੀਵ ਗੋਇਲ, ਅਵਤਾਰ ਸਿੰਘ ਲਹਿਲ, ਮਦਨ ਬੱਬਰ, ਹਰੀ ਚੰਦ ਫ਼ੌਜੀ, ਪ੍ਰਵੀਨ ਗਰੋਵਰ, ਸੁਰੇਸ਼ ਭਟੇਜ਼ਾ, ਨਿਤੇਸ਼ ਅਰੋੜਾ, ਰਿੰਕੂ ਕੁਕਰੇਜਾ, ਮੇਜਰ ਸਿੰਘ ਰੰਗੀਆ, ਨਛੱਤਰ ਸਿੰਘ ਅਲੂਣਾ, ਨਰਿੰਦਰ ਸਿੰਘ ਬਦੋਛੀ, ਗੁਲਜ਼ਾਰ ਸਿੰਘ ਪਿਲਖਣੀ, ਕਿਸਾਨ ਕੁਲਵਿੰਦਰ ਸਿੰਘ ਬਹਿਲੋਲਪੁਰ ਹਨੀ, ਗਰੋਵਰ, ਮਹੇਸ਼ ਪਾਹੂਜਾ, ਰੋਹਿਤ ਨਰੂਲਾ, ਲੇਖਾਕਾਰ ਜੁਝਾਰ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਸਕੱਤਰ ਅਮਿਤ ਕੁਮਾਰ ਤੇ ਹੋਰ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਕਸ਼ਮੀਰ ਸਿੰਘ ਬਿੱਲਾ ਸਨੌਰ ਐੱਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਬਣੇ ਅਗਲੀ ਖ਼ਬਰ ਨੰਬਰਦਾਰਾ ਐਸੋਸੀਏਸ਼ਨ ( ਗਾਲਿਬ ) ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।