03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਗਰ ਕੌਂਸਲ ਵਲੋਂ ਸਮਾਣਾ ’ ਚ ਲਵਾਰਸ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ

ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਵਿਚ ਲਵਾਰਸ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਕਾਬੂ ਵਿਚ ਕਰਨ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਨਗਰ ਕੌਂਸਲ ਸਮਾਣਾ ਵਲੋਂ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਾਲ ਅਤੇ ਵਿਸ਼ੇਸ਼ ਗੱਡੀ ਦੀ ਸਹਾਇਤਾ ਨਾਲ ਲਵਾਰਸ ਕੁੱਤਿਆਂ ਨੂੰ ਫੜ੍ਹਿਆ ਜਾ ਰਿਹਾ ਹੈ।

ਸਮਾਣਾ ਵਿਚ ਇਕ ਲਵਾਰਸ ਕੁੱਤੇ ਨੂੰ ਜਾਲ ਵਿਚ ਕਾਬੂ ਕਰਕੇ ਲੈ ਕੇ ਜਾਂਦੇ ਹੋਏ ਕਰਮਚਾਰੀ। ਤਸਵੀਰ : ਸਾਹਿਬ ਸਿੰਘ 03-10-2026
ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਵਿਚ ਲਵਾਰਸ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਕਾਬੂ ਵਿਚ ਕਰਨ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਨਗਰ ਕੌਂਸਲ ਸਮਾਣਾ ਵਲੋਂ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਾਲ ਅਤੇ ਵਿਸ਼ੇਸ਼ ਗੱਡੀ ਦੀ ਸਹਾਇਤਾ ਨਾਲ ਲਵਾਰਸ ਕੁੱਤਿਆਂ ਨੂੰ ਫੜ੍ਹਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਰੋਜ਼ਾਨਾ 10 ਤੋਂ 15 ਲਵਾਰਸ ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਅਤੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਇਹ ਮੁਹਿੰਮ ਯੋਜਨਾਬੱਧ ਢੰਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸਬੰਦੀ ਰਾਹੀਂ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਹੌਲੀ-ਹੌਲੀ ਘੱਟ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਲੋੜੀਂਦੀ ਦੇਖਭਾਲ ਕੀਤੀ ਜਾਵੇਗੀ ਅਤੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਉਨ੍ਹਾਂ ਨੂੰ ਮੁੜ ਛੱਡਿਆ ਜਾਵੇਗਾ। ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦੀ ਯੋਜਨਾ ਹੈ ਤਾਂ ਜੋ ਇਸ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆ ਸਕਣ। ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਵਲੋਂ ਲੰਮੇ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਨਗਰ ਕੌਂਸਲ ਦੀ ਇਸ ਪਹਿਲਕਦਮੀ ਨੂੰ ਦੇਰ ਆਏ ਦਰੁਸਤ ਆਏ ਮੰਨਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪੰਜਾਬ ਦੇ ਕਾਰੋਬਾਰੀ ਦਸੰਬਰ ਮਹੀਨੇ ’ਚ ਚੋਣ ਰੋਡਮੈਪ ਤਿਆਰ ਕਰਨ ਲਈ ਪਟਿਆਲਾ ’ਚ ਹੋਣਗੇ ਇਕੱਠੇ- ਰਾਕੇਸ਼ ਗੁਪਤਾ ਅਗਲੀ ਖ਼ਬਰ ਇਲਾਕੇ ਦੇ ਪਿੰਡਾਂ ’ਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।