30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜੱਜ ਦੀ ਸਰਕਾਰੀ ਰਿਹਾਇਸ਼ ’ਚੋਂ ਰਸੋਈ ਤੇ ਬਾਥਰੂਮ ਦੀਆਂ ਟੂਟੀਆਂ ਚੋਰੀ

ਰਾਜਪੁਰਾ, 29 ਸਤੰਬਰ (ਜੀ. ਪੀ.

ਅਜੀਤ ਡੈਸਕ 30-09-2026
ਰਾਜਪੁਰਾ, 29 ਸਤੰਬਰ (ਜੀ.ਪੀ. ਸਿੰਘ)- ਰਾਜਪੁਰਾ ਵਿਚ ਬਤੌਰ ਜੱਜ ਤਾਇਨਾਤ ਦੀ ਸਰਕਾਰ ਰਿਹਾਇਸ਼ ’ਚੋਂ ਚੋਰਾਂ ਨੇ ਪਿਛਲਾ ਦਰਵਾਜਾ ਤੋੜ ਕੇ ਰਸੋਈ ਤੇ ਬਾਥਰੂਮਾਂ ਦੀਆਂ ਟੂਟੀਆਂ ਤੇ ਹੋਰ ਸਮਾਨ ਚੋਰੀ ਕਰ ਲਿਆ ਹੈ, ਜਿਸ ’ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਇਸ ਮਾਮਲੇ ’ਚ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਮਲ ਸਿੰਘ ਵਸੀ ਜੱਗੀ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਰਾਜਪੁਰਾ ਅਦਾਲਤ ’ਚ ਖ਼ੁਸ਼ਦੀਪ ਕੌਰ ਬਤੌਰ ਜੱਜ (ਜੇ.ਐੱਮ.ਆਈ.ਸੀ.) ਵਜੋਂ ਡਿਊਟੀ ਨਿਭਾ ਰਹੇ ਹਨ। 29 ਸਤੰਬਰ ਨੂੰ ਜੱਜ ਆਪਣੀ ਸਰਕਾਰੀ ਰਿਹਾਇਸ਼ (ਕੋਠੀ) ਨੂੰ ਤਾਲਾ ਲਗਾ ਕੇ ਚਲੇ ਗਏ ਸਨ। ਜਦੋਂ ਉਸ ਨੇ 28 ਸਤੰਬਰ ਨੂੰ ਉਸ ਨੇ ਆ ਕੇ ਦੇਖਿਆ ਕਿ ਕੋਠੀ ਦਾ ਪਿਛਲਾ ਦਰਵਾਜਾ ਖੁੱਲ੍ਹਾ ਪਿਆ ਸੀ ਤੇ ਰਸੋਈ ਅਤੇ ਬਾਥਰੂਮਾਂ ਦੀਆਂ ਟੂਟੀਆਂ ਕੋਈ ਚੋਰੀ ਕਰਕੇ ਲੈ ਗਿਆ ਸੀ। ਥਾਣਾ ਸ਼ਹਿਰੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਇਲੈਕਟ੍ਰੋਨਿਕ ਸਿਗਰਟ ਵੇਚਣ ਵਾਲਾ ਪੁਲਿਸ ਅੜਿੱਕੇ ਅਗਲੀ ਖ਼ਬਰ ਪਤਨੀ ਦੇ ਵਤੀਰੇ ਤੋਂ ਤੰਗ ਪਤੀ ਨੇ ਲਿਆ ਫਾਹਾ, ਪਤਨੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।