30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਬਲਿਕ ਕਾਲਜ ਸਮਾਣਾ ਵਿਖੇ ਦੋ ਦਿਨਾ ਸਾਹਿਤਕ ਤੇ ਪੁਸਤਕ ਮੇਲੇ ਦਾ ਆਗਾਜ਼

ਸਮਾਣਾ, 29 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪਬਲਿਕ ਕਾਲਜ ਸਮਾਣਾ ਵਿਖੇ ਸ਼ਹੀਦ ਭਗਤ ਸਿੰਘ ਤੇ ਜੁਝਾਰੂ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਦੋ ਦਿਨਾਂ ਸਾਹਿਤਕ ਤੇ ਪੁਸਤਕ ਮੇਲੇ ਦਾ ਸ਼ੁਭ ਆਰੰਭ ਹੋਇਆ। ਇਸ ਪੁਸਤਕ ਮੇਲੇ ਵਿਚ ਅੱਧੀ ਦਰਜਨ ਪਬਲਿਸ਼ਰਾਂ ਨੇ ਆਪਣੀਆਂ ਕਿਤਾਬਾਂ ਦੀਆਂ ਸਟਾਲਾਂ ਲਗਾਈਆਂ।

ਅਜੀਤ ਡੈਸਕ 30-09-2026
ਸਮਾਣਾ, 29 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪਬਲਿਕ ਕਾਲਜ ਸਮਾਣਾ ਵਿਖੇ ਸ਼ਹੀਦ ਭਗਤ ਸਿੰਘ ਤੇ ਜੁਝਾਰੂ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਦੋ ਦਿਨਾਂ ਸਾਹਿਤਕ ਤੇ ਪੁਸਤਕ ਮੇਲੇ ਦਾ ਸ਼ੁਭ ਆਰੰਭ ਹੋਇਆ। ਇਸ ਪੁਸਤਕ ਮੇਲੇ ਵਿਚ ਅੱਧੀ ਦਰਜਨ ਪਬਲਿਸ਼ਰਾਂ ਨੇ ਆਪਣੀਆਂ ਕਿਤਾਬਾਂ ਦੀਆਂ ਸਟਾਲਾਂ ਲਗਾਈਆਂ। ਪਹਿਲੇ ਦਿਨ ਦੇ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮੋਹਨ ਤਿਆਗੀ, ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼ੋ੍ਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਕੀਤਾ ਗਿਆ। ਉਸ ਤੋਂ ਬਾਅਦ ਕਾਲਜ ਦੇ ਸੈਮੀਨਾਰ ਹਾਲ ਵਿਚ ਸਮਾਗਮ ਦਾ ਆਗਾਜ਼ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਆਏ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਾਹਿਤ ਦੀ ਮਹਾਨਤਾ ਤੋਂ ਜਾਣੂ ਕਰਵਾਇਆ। ਡਾ. ਮੋਹਨ ਤਿਆਗੀ ਨੇ ਆਪਣੇ ਜੀਵਨ ਸੰਘਰਸ਼ ਬਾਰੇ ਦੱਸਦਿਆਂ ਵੱਖ-ਵੱਖ ਵਿਸਵ ਪ੍ਰਸਿੱਧ ਕਿਤਾਬਾਂ ਵਿਚੋਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਖ੍ਰੀਦਣ ਅਤੇ ਪੜ੍ਹਨ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਅਰਵਿੰਦਰ ਕੌਰ ਕਾਕੜਾ ਮੁਖੀ ਪੰਜਾਬੀ ਵਿਭਾਗ ਨੇ ਕੀਤਾ। ਪਹਿਲੇ ਸੈਸ਼ਨ ਦੇ ਅੰਤ ਵਿਚ ਡਾ. ਮਨਦੀਪ ਕੌਰ ਪੰਜਾਬੀ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਦੂਜੇ ਸੈਸ਼ਨ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਬਾਲ ਸਾਹਿਤ ਦੀ ਸਿਰਜਨਾ ਬਾਰੇ ਜਾਣਕਾਰੀ ਦਿੱਤੀ ਬਾਅਦ ਵਿਚ ਵਿਦਿਆਰਥੀਆਂ ਸੰਗ ਬਾਲ ਸਾਹਿਤ ਦੀ ਸਿਰਜਨਾ ਅਤੇ ਪੜ੍ਹਨ ਰੁਚੀਆਂ ਬਾਰੇ ਸੰਵਾਦ ਰਚਾਇਆ ਗਿਆ। ਇਸ ਸਮਾਗਮ ਵਿਚ ਪੰਜਾਬੀ ਵਿਭਾਗ ਅਤੇ ਧਰਮ ਅਧਿਐਨ ਵਿਭਾਗ ਵਲੋਂ ਸਤੰਬਰ-2026 ਮਹੀਨੇ ਵਿਚ ਕਰਵਾਏ ਗਏ ਸਿਰਜਣਾਤਮਿਕ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਸੈਸ਼ਨ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਇਕਬਾਲ ਸਿੰਘ, ਪੰਜਾਬੀ ਵਿਭਾਗ ਨੇ ਨਿਭਾਈ ਤੇ ਪ੍ਰੋ. ਹਰਬੰਸ ਹਮਾਇਤੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਕਾਲਜ ਦੇ ਸਮੁੱਚੇ ਸਟਾਫ਼ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਸੰਧੂ ਸਕੂਲ ਦੇ ਖਿਡਾਰੀਆਂ ਨੇ ਗੱਡੇ ਝੰਡੇ, 5 ਤਗਮੇ ਜਿੱਤੇ ਅਗਲੀ ਖ਼ਬਰ ਗਾਇਤਰੀ ਬਿਸ਼ਨੋਈ ਮਾਮਲੇ ’ਤੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਲੈ ਕੇ ਭੱਟੀਆ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।