ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ- ਰਾਜਿੰਦਰ ਸਿੰਘ ਵਿਰਕ
ਸਨੌਰ, 29 ਸਤੰਬਰ (ਮੋਹਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।
ਸ਼
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕੇਕ ਕੱਟਦੇ ਹੋਏ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ, ਜਸਵਿੰਦਰ ਸਿੰਘ ਭਾਂਖਰ ਤੇ ਹੋਰ ਆਗੂ। ਅਜੀਤ ਤਸਵੀਰ
30-09-2026
ਸਨੌਰ, 29 ਸਤੰਬਰ (ਮੋਹਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੀ ਜਵਾਨੀ ਅਤੇ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀ ਵਿਚਾਰਧਾਰਾ, ਦੇਸ਼ ਪ੍ਰਤੀ ਸਮਰਪਣ ਅਤੇ ਲਾਸਾਨੀ ਕੁਰਬਾਨੀ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੈ। ਸਿਆਸੀ ਮੁੱਦਿਆਂ ’ਤੇ ਬੋਲਦਿਆਂ ਵਿਰਕ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਪਸ਼ਟ ਬਹੁਮਤ ਨਾਲ ਅਕਾਲੀ ਸਰਕਾਰ ਬਣੇਗੀ। ‘ਆਪ’ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਬਖ਼ਸ਼ ਸਿੰਘ ਟਿਵਾਣਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਮਨਦੀਪ ਸਿੰਘ ਸਨੌਰ, ਗੁਰਮੀਤ ਸਿੰਘ ਕਾਕਾ ਐੱਮ.ਸੀ. ਸਨੌਰ, ਗੁਰਮੇਲ ਸਿੰਘ ਬਿੱਟੂ ਹਰੀਕਾ ਸਾਬਕਾ ਐੱਮ.ਸੀ. ਸਨੌਰ, ਗੁਰਪ੍ਰੀਤ ਸਿੰਘ ਸਨੌਰ, ਪ੍ਰਦੀਪ ਸਿੰਘ ਬੱਖੂ ਸਨੌਰ, ਹਰਜੀਤ ਮਜਾਲ, ਬੱਬੀ ਵਿਰਕ, ਗੁਰਮੁਖ ਸਿੰਘ ਤੇ ਇਕਬਾਲ ਸਿੰਘ ਬ੍ਰਹਮਪੁਰ, ਤਰਲੋਕ ਸਿੰਘ ਬਹਿਰੂ, ਗੁਰਜੀਤ ਸਿੰਘ ਸਾਬਕਾ ਸਰਪੰਚ ਲਲੀਨਾ, ਗੁਰਵਿੰਦਰ ਦੇਵੀਗੜ੍ਹ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਬਿੰਦਰ ਗਿੱਲ ਜਨਹੇੜੀਆਂ, ਗੁਰਵਿੰਦਰ ਸਿੰਘ ਧੀਮਾਨ, ਗੁਰਵਿੰਦਰ ਮੱਲ, ਸੁਰਜੀਤ ਠੇਕੇਦਾਰ, ਰਾਜਵੀਰ ਸਿੰਘ, ਜਰਨੈਲ ਸਿੰਘ ਜਲਾਲਪੁਰ, ਸ਼ੇਰ ਸਿੰਘ ਖੁੱਡਾ, ਕਿ੍ਸ਼ਨ, ਜਰਨੈਲ ਸਿੰਘ, ਖੜਗ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਰੱਫ਼ਾ, ਅਮਰੀਕ ਸਿੰਘ ਤੇ ਸੁਰਜੀਤ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਹਸਨਪੁਰ, ਚਰਨਜੀਤ ਸਿੰਘ ਸਾਬਕਾ ਸਰਪੰਚ ਦੌਲਤਪੁਰ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਮਹਿਮੂਦਪੁਰ, ਬੱਬੂ ਐੱਮ.ਸੀ., ਗੁਰਮੀਤ ਐੱਮ.ਸੀ., ਸਤਨਾਮ ਸਿੰਘ ਕਾਨੰੂਗੋ, ਰਣਜੀਤ ਖੁੱਡਾ, ਰਸ਼ਪਾਲ ਸ਼ਾਦੀਪੁਰ, ਅਰਸ਼ਦੀਪ ਖੁੱਡਾ, ਰੋਹਿਨ ਸ਼ਰਮਾ ਯੂਥ ਪ੍ਰਧਾਨ, ਬੂਟਾ ਬੁੱਢਣਪੁਰ, ਰਾਜਵੀਰ ਘੜਾਮ, ਪੰਮਾ, ਰਵੀ ਜ਼ੈਲਦਾਰ, ਬਲਵਿੰਦਰ ਸਿੰਘ ਢਿੱਲੋਂ, ਹਰਚੰਦ ਸਿੰਘ ਤੇ ਹੋਰ ਹਾਜ਼ਰ ਸਨ।