29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਜ਼ਾਦੀ ਘੁਲਾਟੀਏ ਚੈਨ ਸਿੰਘ ਦੇ ਬਿਮਾਰ ਪੁੱਤਰ ਦੀ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਭੁੱਨਰਹੇੜੀ, 28 ਸਤੰਬਰ (ਧਨਵੰਤ ਸਿੰਘ)- ਆਜ਼ਾਦੀ ਘੁਲਾਟੀਏ ਸਵਰਗੀ ਚੈਨ ਸਿੰਘ ਦੀ ਤਸਵੀਰ ਭਾਵੇਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਵਿਚ ਸਨਮਾਨ ਵਜੋਂ ਲੱਗੀ ਹੋਈ ਹੈ, ਪਰ ਉਨ੍ਹਾਂ ਦੇ ਪੁੱਤਰ ਤੇ ਪਿੰਡ ਅਲੀਵਾਲ ਦੇ ਦੋ ਵਾਰ ਸਰਪੰਚ ਰਹੇ ਬਲਕਾਰ ਸਿੰਘ ਸਰੋਆਂ ਦੀ ਸਿਹਤ ਖ਼ਰਾਬ ਹੋਣ ’ਤੇ ਉਨ੍ਹਾਂ ਦਾ ਪੁੱਤਰ ਕੁਲਵੀਰ ਸਿੰਘ ਪਤਨੀ ਸਮੇਤ ਕੈਨੇਡਾ ਵਿਚ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਪਰਤ ਆਇਆ ਹੈ। ਪਰਿਵਾਰ ਅਨੁਸਾਰ ਉਹ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਆਪਣੇ ਬਿਮਾਰ ਪਿਤਾ ਦੀ ਸੇਵਾ-ਸੰਭਾਲ ਲਈ ਦਿਨ-ਰਾਤ ਉਨ੍ਹਾਂ ਦੇ ਸਿਰਹਾਣੇ ਮੌਜੂਦ ਰਹਿੰਦਾ ਹੈ।

ਅਜੀਤ ਡੈਸਕ 29-09-2026
ਭੁੱਨਰਹੇੜੀ, 28 ਸਤੰਬਰ (ਧਨਵੰਤ ਸਿੰਘ)- ਆਜ਼ਾਦੀ ਘੁਲਾਟੀਏ ਸਵਰਗੀ ਚੈਨ ਸਿੰਘ ਦੀ ਤਸਵੀਰ ਭਾਵੇਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਵਿਚ ਸਨਮਾਨ ਵਜੋਂ ਲੱਗੀ ਹੋਈ ਹੈ, ਪਰ ਉਨ੍ਹਾਂ ਦੇ ਪੁੱਤਰ ਤੇ ਪਿੰਡ ਅਲੀਵਾਲ ਦੇ ਦੋ ਵਾਰ ਸਰਪੰਚ ਰਹੇ ਬਲਕਾਰ ਸਿੰਘ ਸਰੋਆਂ ਦੀ ਸਿਹਤ ਖ਼ਰਾਬ ਹੋਣ ’ਤੇ ਉਨ੍ਹਾਂ ਦਾ ਪੁੱਤਰ ਕੁਲਵੀਰ ਸਿੰਘ ਪਤਨੀ ਸਮੇਤ ਕੈਨੇਡਾ ਵਿਚ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਪਰਤ ਆਇਆ ਹੈ। ਪਰਿਵਾਰ ਅਨੁਸਾਰ ਉਹ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਆਪਣੇ ਬਿਮਾਰ ਪਿਤਾ ਦੀ ਸੇਵਾ-ਸੰਭਾਲ ਲਈ ਦਿਨ-ਰਾਤ ਉਨ੍ਹਾਂ ਦੇ ਸਿਰਹਾਣੇ ਮੌਜੂਦ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਕਾਰ ਸਿੰਘ ਸਰੋਆ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਦੇਖਭਾਲ ਲਈ ਪੁੱਤਰ ਕੈਨੇਡਾ ਤੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਆਇਆ, ਉਦੋਂ ਤੋਂ ਲਗਾਤਾਰ ਪਿਤਾ ਦੀ ਸੇਵਾ ਕਰ ਰਿਹਾ ਹੈ, ਪਰ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਮੌਜੂਦਾ ਸਥਿਤੀ ਜਾਣਨ ਜਾਂ ਬਲਕਾਰ ਸਿੰਘ ਦਾ ਹਾਲ-ਚਾਲ ਪੁੱਛਣ ਲਈ ਕੋਈ ਅਧਿਕਾਰੀ ਨਹੀਂ ਪੁੱਜਿਆ। ਇਸ ਸੰਬੰਧੀ ਨੰਬਰਦਾਰ ਤਸਵੀਰ ਸਿੰਘ ਸ਼ਾਦੀਪੁਰ, ਨੰਬਰਦਾਰ ਦਰਸ਼ਨ ਸਿੰਘ ਉਪਲੀ, ਨੰਬਰਦਾਰ ਕਰਨੈਲ ਸਿੰਘ ਸਰੋਆ ਅਤੇ ਸੁਬੇਗ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਚੈਨ ਸਿੰਘ ਦੀ ਯਾਦ ਨੂੰ ਸਰਕਾਰੀ ਦਫ਼ਤਰ ਵਿਚ ਸਨਮਾਨ ਦੇਣਾ ਸ਼ਲਾਘਾਯੋਗ ਹੈ ਪਰ ਉਨ੍ਹਾਂ ਦੇ ਪਰਿਵਾਰ ਦੀ ਮੌਜੂਦਾ ਸਥਿਤੀ ਵੱਲ ਵੀ ਧਿਆਨ ਵੀ ਦਿੱਤਾ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ ਮਰਿਆਦਾ ਨਾ ਭੁੱਲਣ ਗਾਇਤਰੀ ਬਿਸ਼ਨੋਈ ਤੇ ‘ਆਪ’ ਦੇ ਹੋਰ ਆਗੂ- ਘਲੋੜੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਬਾਬਾ ਫਰੀਦ ਸਕੂਲ ਤਰਖੇੜੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।