‘ ਮਾਨ ਦੇ ਮੁਨਾਫ਼ੇ’ ਘਰ-ਘਰ ਪਹੁੰਚਾਉਣ ਲਈ ਰਣਜੋਧ ਸਿੰਘ ਹਡਾਣਾ ਨੇ ਪਿੰਡ ਦੌਣ ਖ਼ੁਰਦ ਤੋਂ ਮੁਹਿੰਮ ਆਰੰਭੀ
ਹਰ ਪਰਿਵਾਰ ਨੂੰ ਮਿਲ ਰਹੇ ਸਾਲਾਨਾ ਲਾਭਾਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ
ਬਹਾਦਰਗੜ੍ਹ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਭਗਵੰਤ ਮਾਨ ਸਰਕਾਰ ਦੀਆਂ ਲੋਕ-ਭਲਾਈ ਗਰੰਟੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਸਾਥੀਆਂ ਸਮੇਤ ਪਿੰਡ ਦੌਣ ਖ਼ੁਰਦ ਤੋਂ ਵਿਸ਼ੇਸ਼ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਪਿੰਡ ਦੇ ਪਤਵੰਤੇ ਮੌਜੂਦ ਰਹੇ।
ਪ
ਪਿੰਡ ਦੌਣ ਖ਼ੁਰਦ ਵਿਖੇ ਘਰ-ਘਰ ਜਾ ਕੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨਾਲ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ ਅਤੇ ਹੋਰ। ਅਜੀਤ ਤਸਵੀਰ
23-09-2026
ਬਹਾਦਰਗੜ੍ਹ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਭਗਵੰਤ ਮਾਨ ਸਰਕਾਰ ਦੀਆਂ ਲੋਕ-ਭਲਾਈ ਗਰੰਟੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਸਾਥੀਆਂ ਸਮੇਤ ਪਿੰਡ ਦੌਣ ਖ਼ੁਰਦ ਤੋਂ ਵਿਸ਼ੇਸ਼ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਪਿੰਡ ਦੇ ਪਤਵੰਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹੈਪੀ ਪਹਾੜੀਪੁਰ ਅਤੇ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ ਅਤੇ ਆਪ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਡੋਰ-ਟੂ-ਡੋਰ ਦੌਰੇ ਦੌਰਾਨ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦੇ ਹਰੇਕ ਆਮ ਪਰਿਵਾਰ ਨੂੰ ਸਾਲਾਨਾ ਲਗਪਗ 1 ਲੱਖ 82 ਹਜ਼ਾਰ ਰੁਪਏ ਤੋਂ ਵੀ ਵੱਧ ਦਾ ਸਿੱਧਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਘਰਾਂ ਵਿਚ ਜਾ ਕੇ ਲੋਕਾਂ ਨੂੰ ਦੱਸਿਆ ਕਿ ਜ਼ੀਰੋ ਬਿਜਲੀ ਬਿੱਲ, ਮਾਵਾਂ-ਧੀਆਂ ਨੂੰ ਵਿੱਤੀ ਸਹਾਇਤਾ, ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ , ਸਰਕਾਰੀ ਸਕੂਲਾਂ ‘ਚ ਮੁਫ਼ਤ ਕਿਤਾਬਾਂ-ਵਰਦੀਆਂ, ਮੁਫ਼ਤ ਰਾਸ਼ਨ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮਿਲ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਨੇ ਆਮ ਪਰਿਵਾਰਾਂ ਦੀਆਂ ਜੇਬਾਂ ‘ਤੇ ਪੈਣ ਵਾਲਾ ਵੱਡਾ ਬੋਝ ਘਟਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਇਹ ਪੈਸਾ ਮਹਿੰਗੀਆਂ ਫ਼ੀਸਾਂ, ਭਾਰੀ ਬਿੱਲਾਂ ਤੇ ਦਵਾਈਆਂ ਦੇ ਪਰਚਿਆਂ ਵਿਚ ਬਰਬਾਦ ਹੁੰਦਾ ਸੀ, ਜੋ ਹੁਣ ਲੋਕਾਂ ਦੀਆਂ ਜੇਬਾਂ ਵਿਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨ ਤੋਂ ਇਲਾਵਾ ਹੋਰ ਕਈ ਵਾਅਦੇ ਬਿਨਾਂ ਕਹੇ ਵੀ ਸਿਰੇ ਚੜ੍ਹਾਏ, ਜਿਨ੍ਹਾਂ ਵਿਚ ਟੇਲਾਂ ਤੱਕ ਪਾਣੀ, ਪਾਈਪ ਲਾਈਨਾਂ ਲਈ 100 ਫ਼ੀਸਦੀ ਸਬਸਿਡੀ, ਬੰਦ ਪਏ ਥਰਮਲ ਪਲਾਂਟਾਂ ਨੂੰ ਮੁੜ ਚਾਲੂ ਕਰਵਾਉਣਾ ਅਤੇ ਪ੍ਰਾਈਵੇਟ ਨਵੇਂ ਥਰਮਲ ਪਲਾਂਟਾਂ ਦੀ ਖਰੀਦ, ਕਿਸਾਨਾਂ ਨੂੰ ਖੇਤਾਂ ਦੇ ਪਾਣੀ ਲਈ ਰਾਤ ਦੀ ਬਜਾਏ ਦਿਨੀਂ ਬਿਜਲੀ ਪ੍ਰਬੰਧਾਂ ਅਤੇ ਵੱਡੀ ਤਦਾਦ ਵਿਚ ਮਿਆਦ ਪੁਗਾ ਚੁੱਕੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਾ ਆਦਿ ਲੋਕ ਪੱਖੀ ਕੰਮਾਂ ਵਿਚ ਸ਼ਲਾਘਾਯੋਗ ਤੇ ਨਿਵੇਕਲੇ ਕਦਮ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ਼ ਦਫ਼ਤਰਾਂ ‘ਚ ਬੈਠ ਕੇ ਨੀਤੀਆਂ ਬਣਾਉਣਾ ਨਹੀਂ, ਸਗੋਂ ਲੋਕਾਂ ਦੀਆਂ ਬਰੂਹਾਂ ‘ਤੇ ਪਹੁੰਚ ਕੇ ਉਨ੍ਹਾਂ ਦਾ ਹੱਕ ਉਨ੍ਹਾਂ ਦੇ ਹੱਥਾਂ ਵਿਚ ਦੇਣਾ ਹੈ। ਹਡਾਣਾ ਨੇ ਪਿੰਡ ਵਾਸੀਆਂ ਨਾਲ ਦਿਲੋਂ ਸਾਂਝ ਪਾਉਂਦਿਆਂ ਕਿਹਾ ਕਿ ਅਸੀਂ ਵੋਟਾਂ ਵੇਲੇ ਹੱਥ ਜੋੜਨ ਵਾਲੇ ਰਵਾਇਤੀ ਆਗੂ ਨਹੀਂ, ਸਗੋਂ ਔਖੇ-ਸੌਖੇ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਲੋਕਾਂ ਦੇ ਆਪਣੇ ਸੇਵਾਦਾਰ ਹਾਂ। ਪੰਜਾਬ ਸਰਕਾਰ ਦਾ ਅਸਲ ਮਕਸਦ ਸੱਤਾ ਦਾ ਨਿੱਘ ਮਾਨਣਾ ਨਹੀਂ, ਸਗੋਂ ਪਿੰਡਾਂ ਦੀ ਗ਼ਰੀਬੀ, ਬੇਵਸੀ ਤੇ ਲਾਚਾਰੀ ਨੂੰ ਦੂਰ ਕਰਕੇ ਆਮ ਇਨਸਾਨ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਹੈ। ਇਸ ਮੌਕੇ ਜਗਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬਲਾਕ ਇੰਚਾਰਜ, ਗੁਰਜੰਟ ਸਿੰਘ ਸੰਮਤੀ ਮੈਂਬਰ, ਗੁਰਦੇਵ ਸਿੰਘ ਵਿਰਕ, ਮਨਜਿੰਦਰ ਸਿੰਘ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸਰਪੰਚ ਤੇ ਪਿੰਡ ਵਾਸੀ ਮੌਜੂਦ ਸਨ।