20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਆਗਾਜ਼

ਪਟਿਆਲਾ, 19 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਵਾਸੀਆਂ ਨੂੰ ਘਰਾਂ ਵਿਚ ਵਰਤੇ ਜਾ ਰਹੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਸ਼ੁਰੂ ਕੀਤੀ ਗਈ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਅੱਜ ਤੇਜਬਾਗ ਕਾਲੋਨੀ ਸਥਿਤ ਉਨ੍ਹਾਂ ਦੇ ਕੈਂਪ ਆਫਿਸ ਵਿਖੇ ਆਗਾਜ਼ ਕੀਤਾ ਗਿਆ। ਇਸ ਮੌਕੇ ਪਹਿਲਾ “ਦੁੱਧ ਸ਼ੁੱਧਤਾ ਜਾਂਚ ਕੈਂਪ” ਲਗਾਇਆ ਗਿਆ, ਜਿਸ ਵਿਚ ਇਲਾਕਾ ਵਾਸੀਆਂ ਨੇ ਆਪਣੇ ਘਰਾਂ ਵਿਚ ਵਰਤੇ ਜਾ ਰਹੇ ਦੁੱਧ ਦੇ ਸੈਂਪਲ ਲਿਆ ਕੇ ਮੁਫ਼ਤ ਜਾਂਚ ਕਰਵਾਈ।

ਪਟਿਆਲਾ ਦੀ ਤੇਜ਼ਬਾਗ ਕਾਲੋਨੀ ਵਿਖੇ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦੇ ਆਗਾਜ਼ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀ। ਅਜੀਤ ਤਸਵੀਰ 20-09-2026
ਪਟਿਆਲਾ, 19 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਵਾਸੀਆਂ ਨੂੰ ਘਰਾਂ ਵਿਚ ਵਰਤੇ ਜਾ ਰਹੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਸ਼ੁਰੂ ਕੀਤੀ ਗਈ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਅੱਜ ਤੇਜਬਾਗ ਕਾਲੋਨੀ ਸਥਿਤ ਉਨ੍ਹਾਂ ਦੇ ਕੈਂਪ ਆਫਿਸ ਵਿਖੇ ਆਗਾਜ਼ ਕੀਤਾ ਗਿਆ। ਇਸ ਮੌਕੇ ਪਹਿਲਾ “ਦੁੱਧ ਸ਼ੁੱਧਤਾ ਜਾਂਚ ਕੈਂਪ” ਲਗਾਇਆ ਗਿਆ, ਜਿਸ ਵਿਚ ਇਲਾਕਾ ਵਾਸੀਆਂ ਨੇ ਆਪਣੇ ਘਰਾਂ ਵਿਚ ਵਰਤੇ ਜਾ ਰਹੇ ਦੁੱਧ ਦੇ ਸੈਂਪਲ ਲਿਆ ਕੇ ਮੁਫ਼ਤ ਜਾਂਚ ਕਰਵਾਈ। ਮੁਹਿੰਮ ਦੇ ਆਗਾਜ਼ ਮੌਕੇ ਪਸ਼ੂਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਭਾਗ ਦੇ ਡਾਇਰੈਕਟਰ ਡਾ. ਵਰਿਆਮ ਸਿੰਘ ਤੇ ਸੰਯੁਕਤ ਡਾਇਰੈਕਟਰ ਡਾ. ਪਰਮਪਾਲ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਕੈਂਪ ਨਾਲ ਜੁੜੇ। ਇਸ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਦੁੱਧ ਹਰ ਪਰਿਵਾਰ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਗੁਣਵੱਤਾ ਬਾਰੇ ਜਾਣਨਾ ਹਰ ਖਪਤਕਾਰ ਦਾ ਹੱਕ ਹੈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਡਾ. ਦਲਬੀਰ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 58 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੇ ਗਏ ਸੈਂਪਲਾਂ ਵਿਚ ਰਸਾਇਣਕ ਮਿਲਾਵਟ ਵਾਲਾ ਕੋਈ ਸੈਂਪਲ ਨਹੀਂ ਮਿਲਿਆ ਹੈ, ਪਰ ਪਾਣੀ ਦੀ ਮਾਤਰਾ ਵਾਲੇ ਸੈਂਪਲਾਂ ਦੀ ਬਹੁਤਾਤ ਪਾਈ ਗਈ। ਉਨ੍ਹਾਂ ਦੱਸਿਆ ਕਿ ਮਿਲਾਵਟ ਸੰਬੰਧੀ ਰਿਪੋਰਟ ਖਪਤਕਾਰਾਂ ਨੂੰ ਦਿੱਤੀ ਗਈ ਹੈ, ਜੇਕਰ ਉਹ ਚਾਹੁਣ ਤਾਂ ਸਿਹਤ ਵਿਭਾਗ ਕੋਲ ਸ਼ਿਕਾਇਤ ਕਰ ਸਕਦੇ ਹਨ। ਮੁਹਿੰਮ ਦੇ ਆਗਾਜ਼ ਮੌਕੇ ਡਾ. ਰੋਹਤਾਸ਼ ਮਿੱਤਲ, ਇੰਸਪੈਕਟਰ ਲਖਮੀਰ ਸਿੰਘ, ਇੰਸਪੈਕਟਰ ਕੁਲਵਿੰਦਰ ਸਿੰਘ, ਹਰਕੀਰਤ ਸਿੰਘ, ਜ਼ਿਲ੍ਹਾ ਲੈਬੋਰੇਟਰੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਗੁਪਤਾ, ਆਮ ਆਦਮੀ ਪਾਰਟੀ ਦੇ ਜਿਲਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਬਹਾਵਲਪੁਰ ਵਿਰਾਸਤ ਮੰਚ ਦੇ ਕਨਵੀਨਰ ਐਸਕੇ ਤਨੇਜਾ, ਸਮਾਜ ਸੇਵੀ ਰਾਜੀਵ ਕੁਮਾਰ ਰਾਓ, ਵਿਨੋਦ ਗੋਇਲ, ਸੰਜੈ ਕਪੂਰ, ਗੁਰਨਾਮ ਸਿੰਘ ਫੌਜੀ, ਭੂਪਿੰਦਰ ਸਿੰਘ ਵੜੈਚ, ਯੂਥ ਆਗੂ ਸੁਰਿੰਦਰ ਨਿੱਕੂ, ਗੌਰਵ ਛਾਬੜਾ, ਰਾਹੁਲ ਸੇਠੀ, ਗਗਨ ਪਾਂਧੀ, ਅਤੁਲ ਗੋਇਲ, ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਯੂਥ ਵਿੰਗ ’ਚ ਕੀਤੀਆਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪਛੜੀਆਂ ਸ਼੍ਰੇਣੀਆਂ ਨੂੰ ਸਭ ਤੋਂ ਵੱਧ ਸਹੂਲਤਾਂ ਦਿੱਤੀਆਂ- ਗਲੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।